ਇਸਲਾਮਾਬਾਦ: ਪਾਕਿਸਤਾਨ ਦੇ ਪੇਸ਼ਾਵਰ 'ਚ ਇੱਕ ਮਦਰੱਸੇ ਨੇੜੇ ਹੋਏ ਧਮਾਕੇ 'ਚ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ, ਜਦਕਿ 70 ਬੱਚੇ ਜ਼ਖ਼ਮੀ ਦੱਸੇ ਜਾ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਮਦਰੱਸਾ ਪੇਸ਼ਾਵਰ ਦੀ ਡੀਅਰ ਕਲੋਨੀ ਵਿੱਚ ਸਥਿਤ ਹੈ। ਜ਼ਖ਼ਮੀ ਬੱਚਿਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਚਾਅ ਕਰਮਚਾਰੀਆਂ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। 21 ਅਕਤੂਬਰ ਨੂੰ ਕਰਾਚੀ ਦੇ ਗੁਲਸ਼ਨ-ਏ-ਇਕਬਾਲ ਖੇਤਰ ਵਿੱਚ ਹੋਏ ਇੱਕ ਧਮਾਕੇ ਵਿੱਚ ਘੱਟ ਤੋਂ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 20 ਹੋਰ ਜ਼ਖ਼ਮੀ ਹੋ ਗਏ ਸਨ।
ਖ਼ਬਰਾਂ ਅਨੁਸਾਰ ਇਹ ਧਮਾਕਾ ਕਰਾਚੀ ਯੂਨੀਵਰਸਿਟੀ ਮੁਸਕਾਨ ਗੇਟ ਦੇ ਸਾਹਮਣੇ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਹੋਇਆ ਸੀ। ਧਮਾਕੇ ਨਾਲ ਨੇੜੇ ਦੀ ਇੱਕ ਇਮਾਰਤ ਦੀਆਂ ਖਿੜਕੀਆਂ ਟੂੱਟ ਗਈਆਂ। ਚਸ਼ਮਦੀਦਾਂ ਨੇ ਦੱਸਿਆ ਕਿ ਇਮਾਰਤ ਨੇੜੇ ਕੁਝ ਵਾਹਨ ਵੀ ਨੁਕਸਾਨੇ ਗਏ ਹਨ।