ਕਰਾਚੀ: ਪਾਕਿਸਤਾਨ ਦੀ ਸਿਆਸਤ 'ਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਸਭ ਤੋਂ ਛੋਟੀ ਧੀ ਆਸੀਫਾ ਭੁੱਟੋ ਜਰਦਾਰੀ ਨੇ ਸਿਆਸਤ 'ਚ ਕਦਮ ਰੱਖ ਲਿਆ ਹੈ। ਆਸੀਫਾ ਨੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੀ ਮੁਲਤਾਨ 'ਚ ਆਯੋਜਿਤ ਇੱਕ ਰੈਲੀ 'ਚ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਹੈ।
ਆਸੀਫਾ ਨੇ ਆਪਣੇ ਭਾਸ਼ਣ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਸਿੱਧਾ ਹਮਲਾ ਕੀਤਾ ਹੈ। ਆਸੀਫਾ ਨੇ ਕਿਹਾ ਕਿ ਅਸੀਂ ਪੀਐਮ ਇਮਰਾਨ ਖ਼ਾਨ ਨੂੰ ਇਲੈਕਟਡ ਨਹੀਂ ਬਲਕਿ ਸਲੈਕਟਡ ਪੀਐਮ ਮੰਨਦੇ ਹਾਂ।
ਆਸੀਫਾ ਨੇ ਕਿਹਾ ਕਿ ਅਸੀਂ ਪੀਐਮ ਇਮਰਾਨ ਖ਼ਾਨ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ- ਕਿ ਉਨ੍ਹਾਂ ਦਾ ਸਮਾਂ ਪੂਰਾ ਹੋ ਗਿਆ ਹੈ, ਬੋਰੀਆ ਬਿਸਤਰਾ ਬੰਨ੍ਹਣਾ ਸ਼ੁਰੂ ਕਰ ਦਿਓ। ਉਨ੍ਹਾਂ ਕਿਹਾ ਕਿ ਮੇਰੀ ਮਾਂ ਨੇ ਇਸ ਮੁਲਕ ਲਈ ਕੁਰਬਾਨੀ ਦਿੱਤੀ ਹੈ, ਅਤੇ ਪਿਤਾ ਅੱਜ ਵੀ ਇਸ ਦੇਸ਼ ਲਈ ਸੰਘਰਸ਼ ਕਰ ਰਹੇ ਹਨ। ਰੈਲੀ ਨੂੰ ਇਮਰਾਨ ਖ਼ਾਨ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਰੋਕ ਸਕੀ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਵੀ ਇਸ ਰੈਲੀ 'ਚ ਸ਼ਾਮਲ ਹੋਈ।
ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ 'ਤੇ ਆਸੀਫਾ ਦਾ ਭਾਈ ਬਿਲਾਵਲ ਭੁੱਟੋ ਜਰਦਾਰੀ ਹਾਲ ਹੀ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਭਰਾ ਦੀ ਮਦਦ ਲਈ ਆਸੀਫਾ ਇਸ ਰੈਲੀ 'ਚ ਸ਼ਾਮਲ ਹੋਈ।
ਦੱਸਣਯੋਗ ਹੈ ਕਿ ਆਸੀਫਾ ਨੇ ਬ੍ਰਿਟੇਨ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਆਸੀਫਾ ਦੀ ਵੱਡੀ ਭੈਣ ਬਖਤਾਵਰ ਨੇ ਹਾਲ ਹੀ 'ਚ ਇਕ ਅਮਰੀਕੀ ਬਿਜ਼ਨਸਮੈਨ ਨਾਲ ਮੰਗਣਾ ਕਰਵਾਇਆ ਹੈ। ਆਸੀਫਾ ਦੀ ਮਾਂ 'ਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਦੀ 27 ਦਸੰਬਰ, 2007 ਨੂੰ ਹੋਏ ਇਕ ਫਿਦਾਇਨ ਹਮਲੇ 'ਚ ਮੌਤ ਹੋ ਗਈ ਸੀ।