ਬੀਜਿੰਗ: ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਜਨਵਰੀ-ਅਕਤੂਬਰ ਦੇ ਦੌਰਾਨ ਐਚਆਈਵੀ, ਏਡਜ਼ ਦੇ ਮਾਮਲਿਆਂ ਵਿੱਚ ਭਾਰੀ ਗਿਰਾਵਟ ਆਈ ਹੈ। ਇਥੇ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀਜਿੰਗ ਮਿਉਂਸੀਪਲ ਹੈਲਥ ਕਮਿਸ਼ਨ ਨੇ ਕਿਹਾ ਕਿ ਇਸ ਸਾਲ ਦੇ ਪਹਿਲੇ 10 ਮਹੀਨਿਆਂ ਵਿੱਚ ਐੱਚਆਈਵੀ, ਏਡਜ਼ ਦੇ ਮਾਮਲਿਆਂ ਦੀ ਸੰਖਿਆ ਵਿੱਚ 47 ਫੀਸਦੀ ਦੀ ਗਿਰਾਵਟ ਆਈ ਹੈ।
ਰਾਜਧਾਨੀ ਸ਼ਹਿਰ ਵਿੱਚ 1985 ਤੋਂ ਅਕਤੂਬਰ ਤੱਕ ਐਚਆਈਵੀ,ਏਡਜ਼ ਦੇ 34,289 ਮਾਮਲੇ ਸਾਹਮਣੇ ਆਏ ਹਨ।
ਐੱਚਆਈਵੀ, ਏਡਜ਼ ਦੇ ਮਾਮਲਿਆਂ ਵਿੱਚ, 93% ਫੀਸਦੀ ਮਾਮਲੇ ਸੈਕਸ਼ੂਅਲ ਟ੍ਰਾਂਸਮਿਸ਼ਨ ਕਾਰਨ ਹੋਏ ਸਨ।