ਟੋਕੀਓ: ਸੁਯੰਕਤ ਅਰਬ ਅਮੀਰਾਤ (ਯੂਏਈ) ਦੇ ਪਹਿਲੇ ਮੰਗਲ ਅਭਿਯਾਨ ਨੂੰ ਖ਼ਰਾਬ ਮੌਸਮ ਦੇ ਕਾਰਨ ਮੁਲਤਵੀ ਕਰ ਦਿੱਤਾ। ਮਿਤਸੁਬੀਸ਼ੀ ਹੈਵੀ ਇੰਡਸਟਰੀਜ਼ (ਐੱਮ. ਐੱਚ. ਆਈ.) ਨੇ ਕਿਹਾ ਕਿ ਯੂਏਈ ਦੇ ਮੰਗਲਯਾਨ ਦਾ ਨਾਮ 'ਅਮਲ' ਜਾਂ ਉਮੀਦ ਹੈ, ਜਾਪਾਨ ਦੇ ਐਚ-2 ਏ ਰਾਕੇਟ ਤੋਂ ਦੱਖਣੀ ਜਪਾਨ ਦੇ ਤਨੇਗਸ਼ੀਮਾ ਪੁਲਾੜ ਕੇਂਦਰ ਤੋਂ ਬੁੱਧਵਾਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਇਸ ਨੂੰ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਹੁਣ ਇਸ ਨੂੰ ਬੁੱਧਵਾਰ ਨੂੰ ਦੁਬਾਰਾ ਮੁਲਤਵੀ ਕਰ ਦਿੱਤਾ, ਪਰ ਕਦੋਂ ਤੱਕ, ਇਹ ਤਰੀਕ ਨਹੀਂ ਦਿੱਤੀ। ਮਿਤਸੁਬੀਸ਼ੀ ਦਾ ਐਚ -2 ਏ ਰਾਕੇਟ ਯੂਏਈ ਵਾਹਨ ਨੂੰ ਪੁਲਾੜ ਵਿੱਚ ਲੈ ਜਾਵੇਗਾ।
ਯੂਏਈ ਦੇ 'ਹੋਪ ਮਾਰਸ ਮਿਸ਼ਨ' ਨੇ ਟਵਿੱਟਰ 'ਤੇ ਕਿਹਾ ਕਿ ਇਹ ਹੁਣ ਜੁਲਾਈ ਦੇ ਅਖੀਰ ਵਿੱਚ ਹੋ ਸਕਦਾ ਹੈ। ਮਿਤਸੁਬੀਸ਼ੀ ਨੇ ਕਿਹਾ ਕਿ ਇਹ ਆਮ ਤੌਰ 'ਤੇ ਲਾਂਚ ਕਰਨ ਦੀ ਨਿਰਧਾਰਿਤ ਮਿਤੀ ਤੋਂ ਘੱਟੋ-ਘੱਟ ਦੋ ਦਿਨ ਪਹਿਲਾਂ ਐਲਾਨ ਕਰਦਾ ਹੈ।
ਪ੍ਰੌਜੈਕਟ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਕੀ.ਜੀ ਸੁਜ਼ੂਕੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਉਮੀਦ ਹੈ। ਅਜਿਹੀ ਸਥਿਤੀ ਵਿੱਚ, ਇਸ ਯੋਜਨਾ ਨੂੰ ਮੁਲਤਵੀ ਕਰਨਾ ਪੈ ਸਕਦਾ ਹੈ।
ਜਾਪਾਨ ਦੇ ਵੱਡੇ ਹਿੱਸਿਆਂ ਵਿੱਚ ਲਗਭਗ ਇੱਕ ਹਫ਼ਤੇ ਤੋਂ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਇਸ ਕਾਰਨ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੰਗਲਯਾਨ ਫਰਵਰੀ 2021 ਤੱਕ ਮੰਗਲ ਗ੍ਰਹਿ 'ਤੇ ਪਹੁੰਚਣਾ ਹੈ, ਜਦੋਂ ਯੂਏਈ ਆਪਣੀ 50 ਵੀਂ ਵਰ੍ਹੇਗੰਢ ਮਨਾਏਗਾ।
ਇਹ ਵੀ ਪੜ੍ਹੋ:ਵਿਸ਼ਵ ਭਰ 'ਚ 1.34 ਕਰੋੜ ਤੋਂ ਵੱਧ ਲੋਕ ਕੋਰੋਨਾ ਨਾਲ ਪੀੜਤ, ਮੌਤਾਂ ਦਾ ਅੰਕੜਾ 5.82 ਲੱਖ ਤੋਂ ਪਾਰ