ਕਾਬੁਲ: ਅਫ਼ਗਾਨਿਸਤਾਨ ਦੇ ਪੱਛਮੀ ਹੇਰਾਤ ਸੂਬੇ ਵਿੱਚ ਸਰਕਾਰ ਨੇ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਕਈ ਔਰਤਾਂ ਅਤੇ ਬੱਚੇ ਸ਼ਾਮਲ ਹਨ। ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ।
ਚਸ਼ਮਦੀਦ ਨੂਰ ਰਹਿਮਤੀ ਨੇ ਦੱਸਿਆ ਕਿ ਹਵਾਈ ਜਹਾਜ਼ ਨੇ ਲੋਕਾਂ ਉੱਤੇ ਉਦੋਂ ਹਮਲਾ ਕੀਤਾ ਜਦੋਂ ਹੇਰਾਤ ਦੇ ਅਦ੍ਰਾਸਕਨ ਜ਼ਿਲ੍ਹੇ ਦੀ ਜੇਲ੍ਹ ਤੋਂ ਰਿਹਾਅ ਹੋਏ ਤਾਲਿਬਾਨ ਦੇ ਇੱਕ ਪੁਰਾਣੇ ਲੜਾਕੂ ਦਾ ਸਵਾਗਤ ਕਰਨ ਲਈ ਕਈ ਲੋਕ ਇੱਕਠੇ ਹੋਏ ਸਨ।
ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਸ ਹਵਾਈ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕਾ ਤੇ ਤਾਲਿਬਾਨ ਦੇ ਵਿਚਕਾਰ ਹੋਏ ਸ਼ਾਂਤੀ ਸਮਝੌਤੇ ਦੇ ਦੂਜੇ ਤੇ ਅਹਿਮ ਚਰਨ ਦੇ ਤਹਿਤ ਅੰਤਰ-ਅਫ਼ਗਾਨ ਗੱਲਬਾਤ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕੈਦਿਆਂ ਦੀ ਰਿਹਾਈ ਦੇ ਤੌਰ ਉੱਤੇ ਗੁਲਾਮ ਨਬੀ ਨੂੰ ਰਿਹਾਅ ਕੀਤਾ ਗਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ ਉਦੋਂ ਜ਼ਿਲ੍ਹੇ ਦੇ ਬਜ਼ੁਰਗ ਅਤੇ ਸ਼ੁਭਚਿੰਤਕ ਨਬੀ ਦਾ ਸਵਾਗਤ ਕਰਨ ਪਹੁੰਚੇ ਹੋਏ ਸੀ। ਹਮਲੇ ਵਿੱਚ ਨਬੀ ਦਾ ਨੌ ਸਾਲਾਂ ਦਾ ਬੇਟਾ ਵੀ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ:73 ਸਾਲਾਂ ਬਾਅਦ ਸਿੱਖਾਂ ਨੂੰ ਸੌਂਪਿਆ ਗਿਆ ਕੋਇਟਾ ਗੁਰਦੁਆਰਾ