ਟੋਕਿਓ: ਜਾਪਾਨ ਵਿੱਚ ਇੱਕ ਵਿਅਕਤੀ ਨੇ ਕਰੀਬ 20 ਲੋਕਾਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਨੂੰ ਜਾਪਾਨ ਦੇ ਕਾਵਾਸਾਕੀ ਸ਼ਹਿਰ ਦੇ ਇੱਕ ਪਾਰਕ ਦੇ ਬਾਹਰ ਅੰਜਾਮ ਦਿੱਤਾ ਗਿਆ।
ਇਸ ਹਮਲੇ ਦੇ ਪਿੱਛੇ ਦੇ ਕਾਰਨ ਦਾ ਅਜੇ ਸਾਫ਼ ਨਹੀਂ ਹੋ ਸਕਿਆ ਹੈ। ਸੂਤਰਾਂ ਦੇ ਮੁਤਾਬਕ ਹਮਲੇ ਵਿੱਚ ਇੱਕ ਬੱਚੇ ਸਮੇਤ ਦੋ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਘਟਨਾ ਵਾਪਰਣ ਤੋਂ ਬਾਅਦ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਮੁਤਾਬਕ ਹਮਲਾਵਰ ਤੋਂ ਦੋ ਚਾਕੂ ਬਰਾਮਦ ਹੋਏ ਹਨ।
ਪੁਲਿਸ ਵਲੋਂ ਹਮਲਾਵਰ ਨੂੰ ਗਿਰਫਤਾਰ ਕਰਨ ਤੋਂ ਪਹਿਲਾਂ ਮੁਲਜ਼ਮ ਨੇ ਮੋਢੇ ਵਿੱਚ ਵੀ ਚਾਕੂ ਮਾਰ ਕੇ ਆਪਣੇ ਆਪ ਨੂੰ ਜਖ਼ਮੀ ਕਰ ਲਿਆ। ਕਾਵਾਸਾਕੀ ਫਾਇਰ ਡਿਪਾਰਟਮੇਂਟ ਦੇ ਪ੍ਰਵਕਤਾ ਨੇ ਨਿਊਜ਼ ਏਜੰਸੀ ਏਐਫਪੀ ਨੂੰ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 8 ਵਜੇ ਸਾਨੂੰ ਇੱਕ ਇਮਰਜੇਂਸੀ ਫੋਣ ਆਇਆ ਸੀ। ਰਿਪੋਰਟ ਦੇ ਮੁਤਾਬਕ ਇੱਕ ਆਦਮੀ ਨੇ ਬੱਸ ਸਟਾਪ ਨੇੜੇ ਪੁੱਜਦੇ ਹੀ ਉੱਥੇ ਮੌਜੂਦ ਲੋਕਾਂ ਉੱਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਨੂੰ ਕਾਬੂ ਵਿੱਚ ਲੈ ਲਿਆ ਹੈ। ਰਾਹਤ ਅਤੇ ਬਚਾਵ ਲਈ ਮੈਡੀਕਲ ਟੀਮ ਘਟਨਾ ਸਥਾਨ ਉੱਤੇ ਪਹੁੰਚ ਚੁੱਕੀ ਹੈ।