ਜਕਾਰਤਾ : ਇੰਡੋਨੇਸ਼ੀਆ ਵਿੱਚ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਬੱਚਿਆਂ ਲਈ ਕਾਲ ਬਣ ਕੇ ਆਇਆ ਹੈ। ਬੀਤੇ ਹਫ਼ਤੇ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਇਥੇ ਸੈਂਕੜੇ ਬੱਚਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਚੋਂ ਕਈ ਬੱਚੇ ਅਜਿਹੇ ਹਨ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ।
ਇੰਡੋਨੇਸ਼ੀਆ 'ਚ ਬੱਚਿਆਂ ਦੀ ਮੌਤ ਦਰ ਦੁਨੀਆ ਦੇ ਹੋਰਨਾਂ ਦੇਸ਼ਾਂ ਨਾਲੋਂ ਜ਼ਿਆਦਾ ਹੈ। ਹੁਣ ਤੱਕ ਇਹ ਕਿਹਾ ਜਾਂਦਾ ਰਿਹਾ ਹੈ ਕਿ ਬੱਚਿਆਂ ਨੂੰ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਘੱਟ ਹੁੰਦਾ ਹੈ।
ਇੰਡੋਨੇਸ਼ੀਆ ਦੇ ਇਨ੍ਹਾਂ ਭਿਆਨਕ ਹਲਾਤਾਂ ਨੇ ਦੁਨੀਆਂ ਨੂੰ ਮੁੜ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਮਹੀਨੇ ਦੇ ਇੱਕ ਹਫ਼ਤੇ ਵਿਚਾਲੇ 100 ਤੋਂ ਬੱਚਿਆਂ ਦੀ ਡੈਲਟਾ ਵੇਰੀਐਂਟ ਕਾਰਨ ਮੌਤ ਹੋ ਗਈ ਹੈ। ਇਸ ਵੇਲੇ ਇੰਡੋਨੇਸ਼ੀਆ ਕੋਰੋਨਾ ਦੇ ਭਿਆਨਕ ਹਲਾਤਾਂ ਦਾ ਸਾਹਮਣਾ ਕਰ ਰਿਹਾ ਹੈ।
ਕੋਰੋਨਾ ਮਾਮਲਿਆਂ 'ਚ 12.5 ਫੀਸਦੀ ਬੱਚੇ ਪ੍ਰਭਾਵਤ
ਕੋਰੋਨਾ ਮਾਹਰਾਂ ਦੇ ਮੁਤਾਬਕ ਇੰਡੋਨੇਸ਼ੀਆ 'ਚ ਕੁੱਲ ਕੋਰੋਨਾ ਮਾਮਲਿਆਂ 'ਚ 12.5 ਫੀਸਦੀ ਬੱਚਿਆਂ ਦੇ ਮਾਮਲੇ ਹਨ। ਜੁਲਾਈ ਦੇ ਤੀਜੇ ਹਫ਼ਤੇ ਵਿੱਚ ਤਕਰੀਬਨ 150 ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਚੋਂ ਕਈ ਬੱਚੇ ਅਜਿਹੇ ਹਨ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ।
ਹੁਣ ਤੱਕ ਹੋਈ 800 ਬੱਚਿਆਂ ਦੀ ਮੌਤ
ਇੰਡੋਨੇਸ਼ੀਆ ਵਿੱਚ ਹੁਣ ਤੱਕ ਕੋਰੋਨਾ ਦੇ 30 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 83 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਡੋਨੇਸ਼ੀਆ ਵਿੱਚ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 800 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਵੱਲੋਂ ਮਨਜਿੰਦਰ ਸਿਰਸਾ ਖਿਲਾਫ ਲੁੱਕ ਆਊਟ ਨੋਟਿਸ ਜਾਰੀ