ਕਾਬੁਲ: ਸੁਰੱਖਿਆ ਬਲਾਂ ਨੇ ਅਫਗਾਨਿਸਤਾਨ ਦੇ ਬਡਗਿਸ ਪ੍ਰਾਂਤ ਵਿੱਚ ਅੱਤਵਾਦੀ ਠਿਕਾਣਿਆਂ 'ਤੇ ਹਮਲਾ ਕੀਤਾ, ਜਿਸ ਕਾਰਨ ਦੋਵਾਂ ਪੱਖਾਂ ਵਿਚਕਾਰ ਭਾਰੀ ਗੋਲੀਬਾਰੀ ਹੋਈ, ਜਿਸ ਵਿੱਚ 32 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ 20 ਜ਼ਖਮੀ ਹੋ ਗਏ।
ਨਿਊਜ਼ ਏਜੰਸੀ ਸਿਨਹੂਆ ਦੇ ਅਨੁਸਾਰ, ਪ੍ਰੋਵਿੰਸ਼ੀਅਲ ਕੌਂਸਲ ਦੇ ਮੈਂਬਰ ਮੁਹੰਮਦ ਨਾਸਿਰ ਨਜ਼ਰੀ ਦੇ ਅਨੁਸਾਰ, ਇਹ ਮੁਕਾਬਲਾ ਮੁਕਰ ਜ਼ਿਲ੍ਹੇ ਦੇ ਸੰਜਾਦਕ ਖੇਤਰ ਵਿੱਚ ਹੋਇਆ।
ਨਜ਼ਰੀ ਦੇ ਅਨੁਸਾਰ, ਦੋਵਾਂ ਧਿਰਾਂ ਵਿਚਾਲੇ ਹੋਈ ਲੜਾਈ ਵਿੱਚ ਸੁਰੱਖਿਆ ਬਲਾਂ ਦਾ ਇੱਕ ਮੈਂਬਰ ਵੀ ਮਾਰਿਆ ਗਿਆ ਅਤੇ 7 ਜ਼ਖਮੀ ਹੋ ਗਏ।
ਅਫਗਾਨਿਸਤਾਨ ਦੀ ਸੈਨਾ ਦੇ ਅਨੁਸਾਰ, ਸੁਰੱਖਿਆ ਬਲ ਤਾਲਿਬਾਨ ਅੱਤਵਾਦੀਆਂ ਖ਼ਿਲਾਫ਼ ਆਪਣੀ ਕਾਰਵਾਈ ਜਾਰੀ ਰੱਖਣਗੇ ਅਤੇ ਸ਼ਾਂਤੀ ਅਤੇ ਵਿਵਸਥਾ ਨੂੰ ਬਹਾਲ ਕਰਨ ਲਈ ਬਡਗਿਸ ਤੋਂ ਉਨ੍ਹਾਂ ਨੂੰ ਭਜਾ ਕੇ ਹੀ ਸਾਹ ਲੈਣਗੇ
ਫਿਲਹਾਲ ਇਸ ਹਮਲੇ ਬਾਰੇ ਤਾਲਿਬਾਨ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।