ਕਾਠਮਾਂਡੂ : ਨੇਪਾਲ ਵਿੱਚ ਆਏ ਤੇਜ਼ ਤੂਫ਼ਾਨ ਅਤੇ ਮੀਂਹ ਨੇ ਹੁਣ ਤੱਕ 25 ਲੋਕਾਂ ਮਾਰ ਸੁੱਟਿਆ ਹੈ ਅਤੇ ਜਦਕਿ 400 ਹੋਰ ਜਖ਼ਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਦੱਖਣੀ ਜਿਲ੍ਹੇ ਬਾਰਾ ਅਤੇ ਪਾਸ ਦੇ ਪਰਸਾ ਵਿੱਚ ਸ਼ਾਮ ਨੂੰ ਇਹ ਤੂਫ਼ਾਨ ਆਇਆ ਅਤੇ ਹਨੇਰ ਮਚਾ ਦਿੱਤਾ। ਜ਼ਿਲ੍ਹਾ ਪੁਲਿਸ ਮੁਤਾਬਕ ਘੱਟ ਤੋਂ ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ ਅਤੇ 400 ਲੋਕ ਜਖ਼ਮੀ ਹੋ ਗਏ ਹਨ।
ਨੇਪਾਲ ਦੇ ਪ੍ਰਧਾਨ ਮੰਤਰੀ ਪੀ.ਸ਼ਰਮਾ ਓਲੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਦਿਆ ਭਾਣਾ ਮੰਨਣ ਲਈ ਕਿਹਾ।