ਬੀਜਿੰਗ: ਦੱਖਣੀ-ਪੱਛਮੀ ਚੀਨ 'ਚ ਸ਼ੁੱਕਰਵਾਰ ਨੂੰ ਇਕ ਦਫਤਰ ਦੇ ਕੈਫੇਟੇਰੀਆ 'ਚ ਹੋਏ ਧਮਾਕੇ 'ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਚੋਂਗਕਿੰਗ ਸ਼ਹਿਰ ਪ੍ਰਸ਼ਾਸਨ ਨੇ ਇਕ ਆਨਲਾਈਨ ਬਿਆਨ ਵਿਚ ਕਿਹਾ ਕਿ ਧਮਾਕੇ ਦਾ ਕਾਰਨ ਗੈਸ ਲੀਕ ਹੋ ਸਕਦਾ ਹੈ। ਧਮਾਕੇ ਵਿੱਚ ਕੈਫੇਟੇਰੀਆ ਢਹਿ ਗਿਆ, ਜਿਸ ਕਾਰਨ ਪੀੜਤ ਅੰਦਰ ਫਸ ਗਏ। ਬਚਾਅ ਕਰਮਚਾਰੀਆਂ ਨੇ ਪੀੜਤਾਂ ਨੂੰ ਲੱਭਣ ਲਈ ਰਾਤ ਭਰ ਕੰਮ ਕੀਤਾ ਅਤੇ ਅੱਧੀ ਰਾਤ ਤੱਕ ਸਾਰੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ। ਬਚੇ ਲੋਕਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਵੁਲੋਂਗ ਜ਼ਿਲ੍ਹੇ ਦੇ ਇੱਕ ਸਰਕਾਰੀ ਦਫ਼ਤਰ ਵਿੱਚ ਦੁਪਹਿਰ 12.10 ਵਜੇ ਧਮਾਕਾ ਹੋਇਆ। ਇਹ ਜ਼ਿਲ੍ਹਾ ਚੋਂਗਕਿੰਗ ਸ਼ਹਿਰ ਦੇ ਕੇਂਦਰ ਤੋਂ ਲਗਭਗ 75 ਕਿਲੋਮੀਟਰ ਪੱਛਮ ਵਿੱਚ ਹੈ ਅਤੇ ਇਸਦੀਆਂ ਸੁੰਦਰ ਕਾਰਸਟ ਚੱਟਾਨਾਂ ਲਈ ਜਾਣਿਆ ਜਾਂਦਾ ਹੈ।
ਇਬ ਵੀ ਪੜੋ: ਵਿਸ਼ਵ ਦੀਆਂ ਵੱਡੀਆਂ ਸ਼ਕਤੀਆਂ ਨਾਲ ਭਾਰਤ ਦੀ ਰਣਨੀਤਕ ਭਾਈਵਾਲੀ ਦੇ ਸੁਖਦ ਨਤੀਜੇ