ਕਬੂਲ: ਅਫ਼ਗਾਨਿਸਤਾਨ ਵਿੱਚ ਇੱਕ ਵੱਡਾ ਹਵਾਈ ਹਾਦਸਾ ਵਾਪਰਿਆ ਹੈ। ਮੰਗਲਵਾਰ ਰਾਤ ਨੂੰ ਦੱਖਣੀ ਹੇਲਮੰਦ ਦੇ ਨਾਵਾ ਜ਼ਿਲ੍ਹੇ ਵਿੱਚ ਅਫ਼ਗਾਨਿਸਤਾਨ ਦੀ ਹਵਾਈ ਫੌਜ ਦੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ।
ਇੱਕਤਰ ਹੋਏ ਵੇਰਵਿਆਂ ਅਨੁਸਾਰ ਸੂਤਰਾਂ ਨੇ ਦੱਸਿਆ ਹੈ ਕਿ ਕਮਾਂਡੋਜ਼ ਨੂੰ ਹੈਲੀਕਾਪਟਰਾਂ ਦੁਆਰਾ ਇੱਕ ਜਗ੍ਹਾ 'ਤੇ ਹੇਠਾਂ ਉਤਾਰਿਆ ਜਾ ਰਿਹਾ ਸੀ ਅਤੇ ਜ਼ਖਮੀ ਸੁਰੱਖਿਆ ਬਲਾਂ ਨੂੰ ਉਥੋਂ ਲੈ ਕੇ ਜਾਇਆ ਜਾ ਰਿਹਾ ਸੀ। ਇਸ ਸਮੇਂ ਦੌਰਾਨ ਦੋਵਾਂ ਹੈਲੀਕਾਪਟਰਾਂ ਵਿਚਾਲੇ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਅੱਠ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਲਾਂਕਿ, ਅਜੇ ਤੱਕ ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੁਆਰਾ ਇਸ ਹਾਦਸੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਉੱਥੇ ਹੀ ਸੂਬਾਈ ਰਾਜਪਾਲ ਦੇ ਬੁਲਾਰੇ ਉਮਰ ਜ਼ਵਾਕ ਨੇ ਨਾਵਾ ਜ਼ਿਲ੍ਹੇ ਵਿੱਚ ਹੋਏ ਹਾਦਸੇ ਦੀ ਪੁਸ਼ਟੀ ਕੀਤੀ, ਪਰ ਇਸ ਉੱਤੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ।