ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਪੁਰਾਣੀ ਵਿਸਕੀ ਦੀ ਨੀਲਾਮੀ ਇੱਕ ਕਰੋੜ ਰੁਪਏ ਤੋਂ ਜਿਆਦਾ ਚ ਹੋਈ ਹੈ। ਦੱਸ ਦਈਏ ਕਿ ਇਹ ਵੀਸਕੀ ਦੀ ਬੋਤਲ 250 ਸਾਲ ਪੁਰਾਣੀ ਹੈ ਜਿਸ ਨੂੰ ਇਸਦੀ ਅਸਲੀ ਕੀਮਤ ਤੋਂ 6 ਗੁਣਾ ਜਿਆਦਾ ਰੇਟ ’ਤੇ ਨੀਲਾਮ ਕੀਤੀ ਗਈ ਹੈ।
19ਵੀਂ ਸਦੀ ਦੀ ਇਹ ਬੋਤਲ ਹੁਣ 137,000 ਡਾਲਰ ਯਾਨੀ ਇੱਕ ਕਰੋੜ ਰੁਪਏ ਤੋਂ ਜਿਆਦਾ ’ਚ ਨੀਲਾਮ ਕੀਤਾ ਗਿਆ ਹੈ। ਇਸ ਨੂੰ ਜਾਰਜੀਆ ਦੇ ਲਾਗਰੇਂਜ ਵਿਚ ਇਕ ਆਮ ਸਟੋਰ 'ਤੇ ਬੋਤਲਬੰਦ ਕੀਤਾ ਗਿਆ ਸੀ। ਓਵਡ ਇੰਗਲੇਡੀਯੂ ਵਿਸਕੀ ਨੂੰ 1860 ਦੇ ਦਹਾਕੇ ਚ ਬੋਤਲਬੰਦ ਕੀਤਾ ਗਿਆ ਸੀ ਪਰ ਅਜੇ ਤੱਕ ਬੋਤਲ ਚ ਰਖੀ ਹੋਈ ਸ਼ਰਾਬ ਖਰਾਬ ਨਹੀਂ ਹੋਈ। ਇਹ ਲਿਕਵਿਡ ਤਕਰੀਬਨ ਇੱਕ ਸਦੀ ਪੁਰਾਣਾ ਹੈ।
ਇਹ ਵੀ ਪੜੋ: ਕੀ ਹੈ ਮੰਕੀ ਪੌਕਸ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਵਿਸਕੀ ਨੀਲਾਮੀ ਤੋਂ ਬਾਅਦ ਕੁਝ ਮਾਹਰ ਇਹ ਵੀ ਮੰਨਦੇ ਹਨ ਕਿ ਜੇਪੀ ਮੋਰਗਨ ਨੇ ਖ਼ੁਦ 1900 ਦੇ ਆਸ ਪਾਸ ਬੋਤਲ ਖਰੀਦੀ ਸੀ। ਬਾਅਦ ਵਿਚ ਉਸਨੇ ਇਹ ਆਪਣੇ ਪੁੱਤਰ ਨੂੰ ਸੌਂਪ ਦਿੱਤੀ, ਜਿਸਨੇ 1942 ਅਤੇ 1944 ਦੇ ਵਿਚਕਾਰ ਇਸ ਨੂੰ ਦੱਖਣੀ ਕੈਰੋਲਿਨਾ ਦੇ ਰਾਜਪਾਲ ਜੇਮਸ ਬਾਈਨਜ਼ ਨੂੰ ਦੇ ਦਿੱਤਾ ਸੀ।
ਹਾਲਾਂਕਿ ਇਕ ਸਦੀ ਤੋਂ ਜਿਆਦਾ ਪੁਰਾਣੀ ਵਿਸਕੀ ਨੂੰ ਲੈ ਕੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹੁਣ ਪੀਣ ਕਾਬਿਲ ਹੈ ਜਾਂ ਨਹੀਂ ਫਿਲਹਾਲ ਰਿਸਰਚ ਤੋਂ ਹੀ ਪਤਾ ਚਲੇਗਾ ਕਿ ਸ਼ਰਾਬ ਸਹੀ ਹੈ ਜਾਂ ਖਰਾਬ ਹੋ ਚੁੱਕੀ ਹੈ।