ਵਾਸ਼ਿੰਗਟਨ: ਅਮਰੀਕਾ ਦੇ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਵਾਲੀ ਉਹ ਪਹਿਲੀ ਔਰਤ ਹੋ ਸਕਦੀ ਹੈ, ਪਰ ਆਖਰੀ ਨਹੀਂ।
-
While I may be the first, I won’t be the last. pic.twitter.com/R5CousWtdx
— Kamala Harris (@KamalaHarris) November 8, 2020 " class="align-text-top noRightClick twitterSection" data="
">While I may be the first, I won’t be the last. pic.twitter.com/R5CousWtdx
— Kamala Harris (@KamalaHarris) November 8, 2020While I may be the first, I won’t be the last. pic.twitter.com/R5CousWtdx
— Kamala Harris (@KamalaHarris) November 8, 2020
ਉਪ ਰਾਸ਼ਟਰਪਤੀ ਵਜੋਂ ਪਹਿਲੀ ਵਾਰ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਹੈਰਿਸ ਨੇ ਕਿਹਾ, "ਹਾਲਾਂਕਿ ਮੈਂ ਇਸ ਦਫ਼ਤਰ ਵਿੱਚ ਪਹਿਲੀ ਔਰਤ ਹੋ ਸਕਦੀ ਹਾਂ, ਪਰ ਮੈਂ ਆਖਰੀ ਨਹੀਂ ਹੋਵਾਂਗੀ। ਕਿਉਂਕਿ ਅੱਜ ਰਾਤ ਨੂੰ ਵੇਖਣ ਵਾਲੀ ਹਰ ਛੋਟੀ ਕੁੜੀ ਵੇਖਦੀ ਹੈ ਕਿ ਇਹ ਸੰਭਾਵਨਾਵਾਂ ਦਾ ਦੇਸ਼ ਹੈ। ਸਾਡੇ ਦੇਸ਼ ਨੇ ਤੁਹਾਨੂੰ ਇੱਕ ਸਪਸ਼ਟ ਸੰਦੇਸ਼ ਭੇਜਿਆ ਹੈ, ਅਭਿਲਾਸ਼ਾ ਦੇ ਨਾਲ ਸੁਪਨੇ ਲਓ, ਦ੍ਰਿੜਤਾ ਨਾਲ ਅਗਵਾਈ ਕਰੋ ਅਤੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਦੇਖੋ ਕਿ ਉਨ੍ਹਾਂ ਨੇ ਪਹਿਲਾਂ ਤੁਹਾਨੂੰ ਕਦੇ ਨਹੀਂ ਵੇਖਿਆ ਹੋਵੇ।"
ਹੈਰਿਸ ਨੇ ਆਪਣੀ ਮਾਂ ਸ਼ਿਆਮਲਨ ਗੋਪਾਲਨ ਹੈਰਿਸ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਨੇ ਇਸ ਪਲ ਦੀ ਕਲਪਨਾ ਨਹੀਂ ਕੀਤੀ ਪਰ ਅਮਰੀਕਾ ਵਿੱਚ ਵਿਸ਼ਵਾਸ ਰੱਖਿਆ। ਉਨ੍ਹਾਂ ਔਰਤਾਂ ਜਿਨ੍ਹਾਂ ਨੇ ਸਾਰਿਆਂ ਲਈ ਬਰਾਬਰੀ ਅਤੇ ਇਨਸਾਫ ਲਈ ਬਹੁਤ ਸਾਰੀਆਂ ਲੜਾਈਆਂ ਅਤੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਵਿੱਚ ਅਸ਼ਵੇਤ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅਕਸਰ ਜਾਂ ਬਹੁਤ ਵਾਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਪਰ ਅਕਸਰ ਉਹ ਸਾਬਤ ਕਰਦੇ ਹਨ ਕਿ ਉਹ ਸਾਡੇ ਲੋਕਤੰਤਰ ਦੀ ਰੀੜ ਦੀ ਹੱਡੀ ਹਨ।
ਉਸ ਨੇ ਅੱਗੇ ਕਿਹਾ ਕਿ ਕਿਵੇਂ ਔਰਤਾਂ ਆਪਣੀ ਵੋਟ ਪਾਉਣ ਦੇ ਮੌਲਿਕ ਅਧਿਕਾਰ ਦੀ ਵਰਤੋਂ ਕਰਨ ਲਈ ਬਾਹਰ ਆਈਆਂ। ਹਰਿਸ ਨੇ ਇਤਿਹਾਸ ਰੱਚਿਆ ਕਿਉਂਕਿ ਉਹ ਪਹਿਲੀ ਔਰਤ ਤੇ ਪਹਿਲੀ ਅਸ਼ਵੇਤ ਅਤੇ ਏਸ਼ੀਆਈ-ਅਮਰੀਕੀ ਉਪ ਰਾਸ਼ਟਰਪਤੀ ਬਣੀ ਹੈ।