ETV Bharat / international

ਦੁਨੀਆ ਨੂੰ ਮਿਲਿਆ ਮਲੇਰੀਆ ਦਾ ਟੀਕਾ, WHO ਨੇ ਦਿੱਤੀ ਮਨਜ਼ੂਰੀ

ਦੁਨੀਆ ਨੂੰ ਮਲੇਰੀਆ ਦੇ ਪਹਿਲੇ ਟੀਕੇ RTS,S/AS01 ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਮਨਜੂਰੀ ਦੇ ਦਿੱਤੀ ਹੈ। ਮਲੇਰੀਆ ਦੀ ਇਸ ਵੈਕਸੀਨੇਸ਼ਨ ਦੀ ਸ਼ੁਰੂਆਤ ਅਫਰੀਕੀ ਦੇਸ਼ਾਂ ਤੋਂ ਹੇਵੋਗੀ। ਹਾਲਾਂਕਿ ਭਾਰਤ ਵਿੱਚ ਹਰ ਸਾਲ ਮਲੇਰੀਆ ਦੇ 3 ਲੱਖ ਕੇਸ ਸਾਹਮਣੇ ਆਉਂਦੇ ਹਨ।

WHO ਤੋਂ ਮਲੇਰੀਆ ਦੀ ਪਹਿਲੀ ਵੈਕਸੀਨ ਨੂੰ ਮਿਲੀ ਮੰਜੂਰੀ

author img

By

Published : Oct 7, 2021, 12:25 PM IST

ਵਾਸ਼ਿੰਗਟਨ: ਦੁਨੀਆ ਨੂੰ ਮਲੇਰੀਆ ਦੇ ਪਹਿਲੇ ਟੀਕੇ RTS,S/AS01 ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਮਨਜੂਰੀ ਦੇ ਦਿੱਤੀ ਹੈ। ਮਲੇਰੀਆ ਦੀ ਇਸ ਵੈਕਸੀਨੇਸ਼ਨ ਦੀ ਸ਼ੁਰੂਆਤ ਅਫਰੀਕੀ ਦੇਸ਼ਾਂ ਤੋਂ ਹੇਵੋਗੀ। ਇਸ ਤੋਂ ਬਾਅਦ, ਡਬਲਯੂਐਚਓ (WHO) ਦਾ ਫੋਕਸ ਵਿਸ਼ਵ ਭਰ ਵਿੱਚ ਮਲੇਰੀਆ ਦੀ ਵੈਕਸੀਨ ਬਣਾਉਣ ਲਈ ਫੰਡਿੰਗ ਪ੍ਰਬੰਧਾਂ 'ਤੇ ਰਹੇਗਾ, ਤਾਂ ਜੋ ਇਹ ਟੀਕਾ ਹਰ ਲੋੜਵੰਦ ਦੇਸ਼ ਤੱਕ ਪਹੁੰਚ ਸਕੇ।

ਇਸ ਤੋਂ ਬਾਅਦ, ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਇਹ ਫੈਸਲਾ ਲੈਣਗੀਆਂ ਕਿ ਕੀ ਉਹ ਮਲੇਰੀਆ ਨੂੰ ਕੰਟਰੋਲ ਕਰਨ ਦੇ ਉਪਾਅ ਵਿੱਚ ਟੀਕੇ ਨੂੰ ਸ਼ਾਮਲ ਕਰਦੇ ਹਨ ਜਾਂ ਨਹੀਂ। ਡਬਲਯੂਐਚਓ (WHO) ਨੇ ਕਿਹਾ ਹੈ ਕਿ ਇਹ ਟੀਕਾ ਮਲੇਰੀਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਲਈ ਵੱਡੀ ਉਮੀਦ ਹੈ।

ਭਾਰਤ ਵਿੱਚ ਹਰ ਸਾਲ ਆਉਂਦੇ ਨੇ 3 ਲੱਖ ਤੋਂ ਵੱਧ ਕੇਸ

ਦੱਸਣਯੋਗ ਹੈ ਕਿ ਭਾਰਤ ਵਿੱਚ ਹਰ ਸਾਲ ਮਲੇਰੀਆ ਦੇ 3 ਲੱਖ ਕੇਸ ਸਾਹਮਣੇ ਆਉਂਦੇ ਹਨ।ਇਨ੍ਹਾਂ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਲੇਰੀਆ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਹਰ 2 ਮਿੰਟ ਵਿੱਚ ਇੱਕ ਬੱਚਾ ਮਲੇਰੀਆ ਨਾਲ ਮਰਦਾ ਹੈ। ਸਾਲ 2019 ਵਿੱਚ, ਦੁਨੀਆ ਭਰ ਵਿੱਚ ਮਲੇਰੀਆ ਕਾਰਨ ਤਕਰੀਬਨ 4.09 ਲੱਖ ਮੌਤਾਂ ਹੋਈਆਂ, ਜਿਨ੍ਹਾਂ ਚੋਂ 67% ਯਾਨੀ ਕਿ 2.74 % ਬੱਚੇ ਸਨ। ਇਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਸੀ।

ਭਾਰਤ ਵਿੱਚ 2019 ਵਿੱਚ ਮਲੇਰੀਆ ਦੇ 3 ਲੱਖ 38 ਹਜ਼ਾਰ 494 ਮਾਮਲੇ ਸਨ ਅਤੇ 77 ਲੋਕਾਂ ਦੀ ਮੌਤ ਹੋਈ ਸੀ। ਪਿਛਲੇ 5 ਸਾਲਾਂ ਵਿੱਚ, ਭਾਰਤ ਵਿੱਚ 2015 ਵਿੱਚ ਮਲੇਰੀਆ ਕਾਰਨ ਸਭ ਤੋਂ ਵੱਧ 384 ਮੌਤਾਂ ਹੋਈਆਂ ਸਨ। ਉਦੋਂ ਤੋਂ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ।

ਅਫਰੀਕੀ ਦੇਸ਼ਾਂ 'ਚ ਹੋਇਆ ਵੈਕਸੀਨੇਸ਼ਨ ਟ੍ਰਾਇਲ

ਮਲੇਰੀਆ ਦੀ ਵੈਕਸੀਨੇਸ਼ਨ RTS,S/AS01 ਦੀ ਵਰਤੋਂ 2019 ਵਿੱਚ ਘਾਨਾ, ਕੀਨੀਆ ਅਤੇ ਮਾਲਾਵੀ ਵਿੱਚ ਇੱਕ ਪਾਇਲਟ ਪ੍ਰੋਗਰਾਮ ਵਜੋਂ ਕੀਤੀ ਗਈ ਸੀ। ਇਸ ਦੇ ਤਹਿਤ 23 ਲੱਖ ਬੱਚਿਆਂ ਨੂੰ ਵੈਕਸੀਨ ਦਿੱਤੀ ਗਈ ਸੀ, ਇਸ ਦੇ ਨਤੀਜਿਆਂ ਦੇ ਆਧਾਰ ਤੇ ਹੁਣ WHO ਨੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਟੀਕਾ ਪਹਿਲੀ ਵਾਰ ਜੀਐਸਕੇ ਕੰਪਨੀ ਵੱਲੋਂ 1987 ਵਿੱਚ GSK ਕੰਪਨੀ ਵੱਲੋਂ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : Nobel in Chemistry:ਦੋ ਵਿਗਿਆਨੀਆਂ ਨੂੰ ਸਾਂਝੇ ਤੌਰ 'ਤੇ ਮਿਲਿਆ ਪੁਰਸਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.