ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਅਧਿਕਾਰਤ ਤੌਰ 'ਤੇ ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਤੋਂ ਵੱਖ ਕਰ ਲਿਆ ਹੈ। ਇਹ ਜਾਣਕਾਰੀ ਅਮਰੀਕੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ WHO 'ਤੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਨੂੰ ਬਚਾਉਣ ਅਤੇ ਸਹੀ ਸਮੇਂ 'ਤੇ ਦੁਨੀਆ ਨੂੰ ਜਾਣਕਾਰੀ ਨਾ ਦੇਣ ਦਾ ਦੋਸ਼ ਲਗਾਇਆ ਸੀ।
ਇਹ ਫੈਸਲਾ ਸੋਮਵਾਰ ਤੋਂ ਪ੍ਰਭਾਵੀ ਕਰ ਦਿੱਤਾ ਗਿਆ ਹੈ ਅਤੇ ਸੰਯੁਕਤ ਰਾਸ਼ਟਰ ਦੇ ਸੱਕਤਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅਮਰੀਕੀ ਸੰਸਦ ਮੈਂਬਰ ਮੇਨੇਂਡੇਜ਼ ਨੇ ਟਵੀਟ ਕੀਤਾ ਕਿ, ਕਾਂਗਰਸ ਨੂੰ ਰਾਸ਼ਟਰਪਤੀ ਦੇ ਦਫ਼ਤਰ ਤੋਂ ਜਾਣਕਾਰੀ ਮਿਲੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਅਮਰੀਕਾ ਨੇ ਅਧਿਕਾਰਤ ਤੌਰ ਉੱਤੇ ਡਬਲਿਊਐਚਓ ਤੋਂ ਵੱਖ ਹੋ ਗਿਆ ਹੈ। ਕੋਰੋਨਾ ਦੇ ਸਮੇਂ ਵਿਚ ਟਰੰਪ ਦਾ ਫੈਸਲਾ ਬੇਇਨਸਾਫੀ ਹੈ। ਟਰੰਪ ਦਾ ਇਹ ਫੈਸਲਾ ਅਮਰੀਕੀ ਲੋਕਾਂ ਦੀ ਰੱਖਿਆ ਨਹੀਂ ਕਰੇਗਾ, ਬਲਕਿ ਮਹਾਂਮਾਰੀ ਦੇ ਸਮੇਂ ਉਨ੍ਹਾਂ ਨੂੰ ਅਲੱਗ ਕਰ ਦੇਵੇਗਾ।
ਤੁਹਾਨੂੰ ਦੱਸ ਦਈਏ ਕਿ ਮਈ ਵਿੱਚ ਟਰੰਪ ਨੇ ਡਬਲਿਊਐਚਓ ਨਾਲ ਆਪਣੇ ਸਾਰੇ ਸਬੰਧ ਖ਼ਤਮ ਕਰਨ ਲਈ ਕਿਹਾ ਸੀ। ਇਸ ਤੋਂ ਪਹਿਲਾਂ ਉਸ ਨੇ ਡਬਲਿਊਐਚਓ ਨੂੰ ਦਿੱਤੀ ਜਾਣ ਵਾਲੀ ਰਕਮ ਨੂੰ ਵੀ ਰੋਕ ਦਿੱਤਾ ਸੀ।
ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਡਬਲਿਊਐਚਓ ਨੂੰ ਇੱਕ ਸਾਲ ਵਿੱਚ 40 ਮਿਲੀਅਨ ਦੇਣ ਦੇ ਬਾਵਜੂਦ ਨਿਯੰਤਰਣ ਵਿੱਚ ਹੈ, ਜਦ ਕਿ ਸੰਯੁਕਤ ਰਾਜ ਡਬਲਿਊਐਚਓ ਨੂੰ ਇੱਕ ਸਾਲ ਵਿੱਚ 450 ਮਿਲੀਅਨ ਡਾਲਰ ਦੀ ਗ੍ਰਾਂਟ ਦਿੰਦਾ ਹੈ। ਉਨ੍ਹਾਂ ਕਿਹਾ ਕਿ ਡਬਲਿਊਐਚਓ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਹੁਣ ਵਿਸ਼ਵ ਵਿਆਪੀ ਜ਼ਰੂਰਤਾਂ ਲਈ ਦਿੱਤੀ ਜਾਵੇਗੀ।