ਅਮਰੀਕਾ: ਅਮਰੀਕੀ ਹਵਾਈ ਅੱਡੇ 'ਤੇ ਕੀਟਾਣੂਆਂ ਨੂੰ ਮਾਰਨ ਲਈ UV ਸਫ਼ਾਈ ਰੋਬੋਟ ਦੀ ਮਦਦ ਲਈ ਜਾਵੇਗੀ। ਪੀਟਰਸਬਰਗ ਕੌਮਾਂਤਰੀ ਹਵਾਈ ਅੱਡਾ UV ਸਫ਼ਾਈ ਰੋਬੋਟ ਦੀ ਮਦਦ ਲੈਣ ਵਾਲਾ ਪਹਿਲਾਂ ਹਵਾਈ ਅੱਡਾ ਬਣਿਆ ਹੈ।
ਕੀਟਾਣੂਆਂ ਨੂੰ ਮਾਰਨ ਵਾਲਾ ਰੋਬੋਟ ਛੋਟੇ ਰੋਗਾਣੂ ਖ਼ਤਮ ਕਰਨ ਲਈ ਬਣਾਇਆ ਗਿਆ ਹੈ। ਇਸ ਰੋਬੋਟ ਨੂੰ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਹ UV ਸਫ਼ਾਈ ਰੋਬੋਟ ਸਾਡੀਆਂ ਪੁਰਾਤਨ ਸਫ਼ਾਈ ਉਪਕਰਨਾਂ ਨੂੰ ਵਧਾਵਾ ਦਿੰਦਾ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਕੋਰੋਨਾ ਯੋਧਿਆਂ ਦੇ ਸਨਮਾਨ ਲਈ ਫੌਜ ਦੇ ਜਹਾਜ਼ਾਂ ਨੇ ਕੀਤਾ ਹਵਾਈ ਪ੍ਰਦਰਸ਼ਨ
ਵਿਚਾਰ ਇਹ ਹੈ ਕਿ ਜਿਨ੍ਹਾਂ ਰੋਬੋਟਾਂ ਨੂੰ ਹਸਪਤਾਲ 'ਚ ਕਮਰਿਆਂ ਨੂੰ ਸੈਨੇਟਾਈਜ਼ ਕਰਨ ਲਈ ਵਰਤਿਆਂ ਜਾਂਦਾ ਹੈ ਉਨ੍ਹਾਂ ਦੀ ਵਰਤੋਂ ਹਵਾਈ ਅੱਡਿਆਂ ਨੂੰ ਵੀ ਸਾਫ਼ ਕਰਨ 'ਚ ਕੀਤੀ ਜਾ ਸਕਦੀ ਹੈ।