ਨਿਊਯਾਰਕ: ਅਮਰੀਕਾ ਵਿੱਚ ਰਾਸ਼ਟਰਪਤੀ ਚੌਣਾਂ ਲਈ ਨਿਊਯਾਰਕ, ਨਿਊਜਰਸੀ ਤੇ ਵਰਜੀਨੀਆ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ। ਚੌਣਾਂ 'ਚ ਮੌਜੂਦਾ ਰਾਸ਼ਟਰਪਤੀ ਤੇ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਤੇ ਉਨ੍ਹਾਂ ਦਾ ਡੈਮੋਕਰੇਟਿਕ ਵਿਰੋਧੀ ਜੋਅ ਬਾਇਡੇਨ ਦੇ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਇਥੇ ਹੁਣ ਤੱਕ ਵੋਟਿੰਗ ਦੇ ਦਿਨ ਤੋਂ ਪਹਿਲਾਂ ਹੀ ਲੱਖਾਂ ਲੋਕ ਮੇਲ ਜਾ ਬੈਲਟ ਰਾਹੀ ਵੋਟ ਕਰ ਚੁੱਕੇ ਹਨ। ਬੈਲਟ ਰਾਹੀ ਹੁਣ ਤੱਕ 93 ਮਿਲਿਅਨ ਯਾਨੀ 9 ਕਰੋੜ 30 ਲੱਖ ਲੋਕ ਵੋਟ ਕਰ ਚੁੱਕੇ ਹਨ, ਜੋ 2016 'ਚ ਪਏ ਕੁਲ 138.8 ਮਿਲਿਅਨ ਯਾਨੀ 2 ਤਿਹਾਈ ਹੈ। ਇਸ ਸਾਲ ਕੁਝ 329 ਮਿਲਿਅਨ ਲੋਕ ਵੋਟ ਪਾਉਣ ਦੇ ਯੋਗ ਹਨ।
ਅਮਰੀਕਾ ਵਿੱਚ ਰਾਸ਼ਟਰਪਤੀ ਨੂੰ ਨੇਸ਼ਨਲ ਪਾਪੂਲਰ ਵੋਟ ਰਾਹੀ 538 ਮੈਂਬਰੀ ਇਲੈਕਟੋਰਲ ਕਾਲਜ ਰਾਹੀ ਚੁਣਿਆ ਜਾਂਦਾ ਹੈ। ਜਿਸ 'ਚ ਹਰ ਉਮੀਦਵਾਰ ਨੂੰ ਜਿੱਤ ਲਈ 270 ਦਾ ਬਹੁਮਤ ਚਾਹੀਦਾ ਹੁੰਦਾ ਹੈ। ਦਰਅਸਲ ਹਰ ਸੂਬੇ 'ਚ ਇੱਕ ਨਿਸ਼ਚਿਤ ਚੋਣ ਪ੍ਰਤਿਨਿਧੀ ਹੁੰਦਾ ਹੈ। ਉਦਾਹਰਣ ਵਜੋਂ, ਕੈਲੀਫੋਰਨੀਆ ਵਿੱਚ 55 ਚੋਣ ਪ੍ਰਤਿਨਿਧੀ ਤੈਅ ਹਨ, ਜਿਨ੍ਹਾਂ ਨੂੰ ਸੂਬੇ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਹੌਂਣਗੀਆਂ, ਉਨ੍ਹਾਂ ਸਾਰਿਆਂ ਦੇ ਇਹ ਸਾਰੇ ਇਲੈਕਟੋਰਲ ਕਾਲੇਜ ਮੰਨੇ ਜਾਣਗੇ।
ਚੋਣ ਸਰਵੇਖਣਾਂ ਦੇ ਅਨੁਸਾਰ, ਟਰੰਪ ਅਤੇ ਬਿਡੇਨ ਵਿਚਕਾਰ ਜਿੱਤ ਦਾ ਅੰਤਰ ਬਹੁਤ ਘੱਟ ਹੈ। ਸਰਵੇਖਣਾਂ ਦੇ ਅਨੁਸਾਰ, ਇਨ੍ਹਾਂ ਦੋਵਾਂ ਵਿਚੋਂ ਕੋਈ ਵੀ ਜਿੱਤੇ, ਜਿੱਤ ਦਾ ਅੰਤਰ ਬਹੁਤ ਜ਼ਿਆਦਾ ਨਹੀਂ ਹੋਵੇਗਾ।