ਬਰੀਨਾਸ (ਵੈਨੇਜ਼ੁਏਲਾ): ਵੈਨੇਜ਼ੁਏਲਾ ਦੇ ਮਰਹੂਮ ਰਾਸ਼ਟਰਪਤੀ ਹਿਊਗੋ ਸ਼ਾਵੇਜ਼ (Late Venezuelan President Hugo Chavez) ਦੇ ਗ੍ਰਹਿ ਰਾਜ, ਬਾਰੀਨਾਸ ਵਿਚ ਵੋਟਰਾਂ ਨੇ ਐਤਵਾਰ ਨੂੰ ਇਕ ਵਿਸ਼ੇਸ਼ ਚੋਣ ਵਿਚ ਵਿਰੋਧੀ ਉਮੀਦਵਾਰ ਸਰਜੀਓ ਗੈਰੀਡੋ ਨੂੰ ਗਵਰਨਰ ਲਈ ਚੁਣਿਆ। ਯੂਐਸ-ਸਮਰਥਿਤ ਵਿਰੋਧੀ ਉਮੀਦਵਾਰ ਗੈਰੀਡੋ ਨੇ ਸਾਬਕਾ ਵਿਦੇਸ਼ ਮੰਤਰੀ ਜੋਰਜ ਅਰੇਜ਼ਾ ਨੂੰ ਹਰਾਇਆ, ਜਿਸ ਦੀ ਮੁਹਿੰਮ ਨੇ ਸ਼ਾਵਿਸਮੋ (ਖੱਬੇ ਪੱਖਾਂ) ਦੇ ਗੜ੍ਹ ਨੂੰ ਆਪਣੇ ਕੰਟਰੋਲ ਹੇਠ ਰੱਖਣ ਦੀਆਂ ਸੱਤਾਧਾਰੀ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਭਾਰੀ ਝਟਕਾ ਦਿੱਤਾ ਹੈ।
ਇਸ ਤੋਂ ਪਹਿਲਾਂ, ਵਿਰੋਧੀ ਉਮੀਦਵਾਰ ਫਰੈਡੀ ਸੁਪਰਲਾਨੋ ਨੂੰ ਨਵੰਬਰ ਨਿਯਮਤ ਚੋਣ ਵਿੱਚ ਦੇਸ਼ ਦੀ ਸੁਪਰੀਮ ਕੋਰਟ ਨੇ ਅਯੋਗ ਕਰਾਰ ਦਿੱਤਾ ਸੀ। ਵਿਸ਼ੇਸ਼ ਚੋਣ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਨੇ ਤਕਰੀਬਨ ਪੰਜ ਹਫ਼ਤੇ ਚੋਣ ਪ੍ਰਚਾਰ ਕੀਤਾ। ਸਰਜੀਓ ਗੈਰੀਡੋ ਨੇ ਕਿਹਾ ਕਿ ਬਰੀਨਾਸ ਨੇ ਲੋਕਤੰਤਰੀ ਢੰਗ ਨਾਲ ਚੁਣੌਤੀ ਸਵੀਕਾਰ ਕੀਤੀ। ਅੱਜ ਬਰੀਨਾਸ ਦੇ ਲੋਕਾਂ ਨੇ ਏਕਤਾ ਅਤੇ ਤਾਕਤ ਨਾਲ ਇਹ ਪ੍ਰਾਪਤੀ ਕੀਤੀ, ਰੁਕਾਵਟਾਂ ਨੂੰ ਪਾਰ ਕਰਨ ’ਚ ਸਫਲ ਰਹੇ। ਅਸੀਂ ਮੁਸੀਬਤਾਂ ਨੂੰ ਪਾਰ ਕਰਨ ਵਿੱਚ ਕਾਮਯਾਬ ਹੋਏ।
ਚੋਣ ਅਧਿਕਾਰੀਆਂ ਨੇ ਅਜੇ ਅਧਿਕਾਰਤ ਤੌਰ 'ਤੇ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਹੈ, ਪਰ ਸਾਬਕਾ ਵਿਦੇਸ਼ ਸਕੱਤਰ ਜੋਰਜ ਅਰੇਜ਼ਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਹਾਰ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਸਾਡੇ (ਸੱਤਾਧਾਰੀ ਪਾਰਟੀ) ਢਾਂਚੇ ਤੋਂ ਸਾਨੂੰ ਜੋ ਜਾਣਕਾਰੀ ਮਿਲੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਸਾਡੀਆਂ ਵੋਟਾਂ ਵਧੀਆਂ ਹਨ। ਪਰ ਅਸੀਂ ਆਪਣਾ ਟੀਚਾ ਹਾਸਲ ਨਹੀਂ ਕਰ ਸਕੇ। ਅਸੀਂ ਬਰੀਨਾਸ ਦੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਸੁਰੱਖਿਆ ਕਰਦੇ ਰਹਾਂਗੇ।
ਇਹ ਵੀ ਪੜੋ: ਨਿਊਯਾਰਕ: ਬਿਲਡਿੰਗ ’ਚ ਭਿਆਨਕ ਅੱਗ ਲੱਗਣ ਕਾਰਨ 9 ਬੱਚਿਆਂ ਸਮੇਤ 19 ਮੌਤਾਂ