ਵਾਸ਼ਿੰਗਟਨ: ਕੋਵਿਡ-19 ਮਹਾਂਮਾਰੀ, ਹਾਂਗ ਕਾਂਗ ਵਿੱਚ ਰਾਸ਼ਟਰੀ ਸੁਰੱਖਿਆ ਐਕਟ, ਉਈਗਰ ਮੁਸਲਮਾਨਾਂ ਦੇ ਸੋਸ਼ਣ ਤੋਂ ਇਲਾਵਾ ਹੋਰ ਵੀ ਕਈ ਮਾਮਲੇ ਹਨ, ਜਿਸ ਕਾਰਨ ਅਮਰੀਕਾ ਵੱਲੋਂ ਚੀਨ 'ਤੇ ਨਕੇਲ ਕੱਸਣਾ ਜਾਰੀ ਹੈ।
ਇਸ ਕ੍ਰਮ ਵਿੱਚ 89 ਚੀਨੀ ਕੰਪਨੀਆਂ ਦੀ ਸੂਚੀ ਬਣਾਈ ਗਈ ਹੈ, ਜੋ ਕਿ ਅਮਰੀਕੀ ਕੰਪਨੀਆਂ ਤੋਂ ਏਅਰਸਪੇਸ, ਉਨ੍ਹਾਂ ਦੀ ਤਕਨਾਲੌਜੀ ਅਤੇ ਹੋਰ ਫੌਜੀ ਉਪਕਰਣਾਂ ਦੀ ਖਰੀਦ ਕਰਦੀ ਹੈ। ਇਨ੍ਹਾਂ ਚੀਨੀ ਕੰਪਨੀਆਂ ਨੂੰ ਚੀਜ਼ਾਂ ਅਤੇ ਤਕਨਾਲੌਜੀ ਦੀ ਗ੍ਰਾਂਟ ਉੱਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਲਾਗੂ ਕੀਤਾ ਜਾ ਸਕਦਾ ਹੈ।
ਰਾਇਟਰਜ਼ ਅਨੁਸਾਰ ਪ੍ਰਸਤਾਵ ਦੇ ਸਾਹਮਣੇ ਆਉਣ ਤੋਂ ਬਾਅਦ ਚੀਨ ਅਤੇ ਅਮਰੀਕਾ ਵਿੱਚ ਵਪਾਰਕ ਤਣਾਅ ਹੋਰ ਵੱਧ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਮਰੀਕੀ ਕੰਪਨੀਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ, ਜੋ ਹੋਰ ਸਮਾਨ ਦੇ ਨਾਲ ਨਾਗਰਿਕ ਜਹਾਜ਼ ਦੇ ਪੁਰਜ਼ੇ ਚੀਨੀ ਕੰਪਨੀਆਂ ਨੂੰ ਵੇਚਦੇ ਹਨ। ਅਮਰੀਕਾ ਦੇ ਵਣਜ ਵਿਭਾਗ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵਿਭਾਗ ਨੇ ਉਨ੍ਹਾਂ ਕੰਪਨੀਆਂ ਦੀ ਸੂਚੀ ਬਣਾਈ ਹੈ। ਚੀਨ ਵੱਲੋਂ ਵੀ ਇਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਮਿਲ ਸਕਦੀ ਹੈ।
ਇਸ ਸੂਚੀ ਵਿੱਚ ਚੀਨ ਦੀ ਵਪਾਰਕ ਕਾਰਪੋਰੇਸ਼ਨ ਆਫ ਚਾਈਨਾ ਲਿਮਟਿਡ ਅਤੇ ਇਸ ਦੀਆਂ ਹੋਰ ਦਸ ਸਹਾਇਕ ਕੰਪਨੀਆਂ ਸ਼ਾਮਲ ਹਨ, ਜੋ ਬੋਇੰਗ ਅਤੇ ਏਅਰਬੱਸ ਨਾਲ ਮੁਕਾਬਲਾ ਕਰਦੀਆਂ ਹਨ। ਇਸ ਸੂਚੀ ਵਿੱਚ ਚੀਨ ਦੇ ਨਾਲ, ਰੂਸ ਦੀ ਵੀ ਅਜਿਹੀਆਂ ਕੰਪਨੀਆਂ ਹਨ, ਜਿਨ੍ਹਾਂ ਦੇ ਸਮਾਨ ਨੂੰ ਆਖ਼ਿਰੀ ਰੂਪ 'ਚ ਫੌਜ ਲਈ ਬਣਾਇਆ ਜਾਂਦਾ ਹੈ। ਅਮਰੀਕੀ ਸਰਕਾਰ ਇਨ੍ਹਾਂ ਕੰਪਨੀਆਂ ਨੂੰ ਸਮਾਨ ਨਿਰਯਾਤ ਲਈ ਲਾਈਸੈਂਸ ਦੇਣ ਤੋਂ ਇਨਕਾਰ ਕਰ ਸਕਦੀ ਹੈ।