ਨਿਊਯਾਰਕ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ। ਕਈ ਸੂਬਿਆਂ ਤੋਂ ਨਤੀਜੇ ਆ ਚੁੱਕੇ ਹਨ, ਉਥੇ ਹੀ ਕਈ ਸੂਬੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਅਤੇ ਡੈਮੋਕਰੇਟਿਕ ਉਮੀਦਵਾਰ ਜੋਅ ਬੀਡੇਨ ਵਿਚਕਾਰ ਫਸਵਾਂ ਮੁਕਾਬਲਾ ਚਲ ਰਹਾ ਹੈ। ਕੁਝ ਸਮੇਂ ਵਿਚ ਸਪੱਸ਼ਟ ਹੋ ਜਾਵੇਗਾ ਕਿ ਅਮਰੀਕੀ ਜਨਤਾ ਨੇ ਡੋਨਾਲਡ ਟਰੰਪ ਨੂੰ ਇੱਕ ਹੋਰ ਮੌਕਾ ਦਿੱਤਾ ਹੈ ਜਾਂ ਬਿਡੇਨ ਨੂੰ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ।
ਟਰੰਪ ਨੇ ਫਲੋਰਿਡਾ ਅਤੇ ਟੈਕਸਾਸ ਵਿੱਚ ਬਹੁਤ ਸਖ਼ਤ ਮੁਕਾਬਲੇ 'ਤੇ ਜਿੱਤ ਹਾਸਲ ਕਰ ਲਈ ਹੈ। ਰੁਝਾਨਾਂ ਮੁਤਾਬਕ ਟਰੰਪ ਨੇ ਇੰਡੀਆਨਾ ਤੋਂ ਇਲਾਵਾ ਓਕਲਾਹੋਮਾ ਅਤੇ ਕੈਂਟਕੀ ਵਿੱਚ ਵੀ ਜਿੱਤ ਮਿਲੀ ਹੈ। ਉਥੇ ਹੀ ਜੋਅ ਬਾਇਡੇਨ ਨੇ ਵਰਮਾਨਟ ਤੋਂ ਇਲਾਵਾ ਮੈਸੇਚਿਉਸੇਟਸ, ਨਿਊਜਰਸੀ, ਮੈਰੀਲੈਂਡ, ਟੇਨੇਸੀ ਅਤੇ ਵੈਸਟ ਵਰਜੀਨੀਆ ਸੂਬੇ 'ਚ ਜਿੱਤ ਹਾਸਲ ਕੀਤੀ ਹੈ।
ਜੋਅ ਬਾਇਡੇਨ ਕੁੱਲ 18 ਰਾਜਾਂ ਵਿੱਚ ਜੇਤੂ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਗ੍ਰਹਿ ਰਾਜ ਡੇਲਾਵੇਅਰ ਸਣੇ ਨਿਊਯਾਰਕ, ਕੈਲੀਫੋਰਨੀਆ ਅਤੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਸ਼ਾਮਲ ਹੈ। ਬਾਇਡੇਨ ਨੂੰ ਜਿਥੇ ਜਿਥੇ ਜਿੱਤ ਮਿਲੀ ਹੈ, ਉਥੇ 2016 'ਚ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਵੀ ਜਿੱਤ ਮਿਲੀ ਸੀ।
ਇਸ ਨਾਲ ਹੀ ਜੋਅ ਬਾਇਡੇਨ ਕੋਲ 223 ਇਲੈਕਟ੍ਰੀਕਲ ਵੋਟ ਹਨ ਅਤੇ ਟਰੰਪ ਕੋਲ ਵੱਧ ਤੋਂ ਵੱਧ 214 ਵੋਟਾਂ ਹਨ। ਹਾਲਾਂਕਿ, ਏਰੀਜ਼ੋਨਾ, ਜਾਰਜੀਆ, ਮਿਸ਼ੀਗਨ, ਪੈਨਸਿਲਵੇਨੀਆ ਅਤੇ ਵਿਸਕਾਨਸਿਨ ਵਿੱਚ ਅਜੇ ਵੀ ਰੁਝਾਨ ਹਨ ਆਉਣੇ ਬਾਕੀ ਹਨ। ਜਿੱਤਣ ਲਈ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਜ਼ਰੂਰਤ ਹੈ।
ਕੋਵਿਡ -19 ਵਿਚਾਲੇ ਹੋਈਆਂ ਇਨ੍ਹਾਂ ਚੋਣਾਂ ਵਿੱਚ ਕਈ ਸਰਵੇਖਣਾਂ ਅਨੁਸਾਰ ਪੂਰਾ ਅਮਰੀਕਾ ਦੋਵਾਂ ਵਿਰੋਧੀਆਂ ਵਿੱਚ ਵੰਡਿਆ ਹੋਇਆ ਹੈ। ਫਲੋਰਿਡਾ ਬਹੁਤ ਮਹੱਤਵਪੂਰਨ ਹੈ, ਇੱਥੇ ਟਰੰਪ ਆਪਣੇ ਸਾਰੇ ਇਲੈਕਟ੍ਰੀਕਲ ਨੂੰ ਜਿੱਤਣਾ ਚਾਹੁਣਗੇ. ਇੱਥੇ ਕੁੱਲ 29 ਇਲੈਕਟੋਰਲਸ ਹਨ।