ਵਾਸ਼ਿੰਗਟਨ: ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੀ ਗੂੰਜ ਵਿਸ਼ਵ ਭਰ 'ਚ ਹੈ। ਜਿੱਥੇ ਵੱਡੇ ਵਿਦੇਸ਼ੀ ਕਾਲਾਕਾਰ ਕਿਸਾਨਾਂ ਦੀ ਹਮਾਇਤ 'ਚ ਅੱਗੇ ਆਏ, ਉੱਥੇ ਹੀ ਨਵੇਂ ਚੁਣੇ ਅਸਰੀਕੀ ਰਾਸ਼ਟਰਪਤੀ ਜੋ ਬਾਇਡਨ ਖੇਤੀ ਕਾਨੂੰਨਾਂ ਦੇ ਸਮਰਥਨ 'ਚ ਅੱਗੇ ਆਏ ਹਨ।
ਬਾਇਡਨ ਨੇ ਕੀਤਾ ਮੋਦੀ ਦੇ ਕਦਮ ਦਾ ਸਵਾਗਤ
ਬਾਇਡਨ ਨੇ ਮੋਦੀ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਬਿਆਨ 'ਚ ਕਿਹਾ ਕਿ ਇਸ ਨਾਲ ਭਾਰਤੀ ਬਾਜ਼ਾਰ ਦਾ ਪ੍ਰਭਾਅ ਵੱਧੇਗਾ ਤੇ ਨਿਜੀ ਖੇਤਰ 'ਚ ਵਧੇਰੇ ਦਰਾਮਦ ਨੂੰ ਆਕਰਸ਼ਿਤ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੇ ਵਿਰੋਧ ਬਾਰੇ ਕਿਹਾ ਕਿ ਸ਼ਾਂਤੀਮਈ ਵਿਰੋਧ ਇੱਕ ਸੰਪਨ ਲੋਕਤੰਤਰ ਦਾ ਥੰਮ੍ਹ ਹੈ।
ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਜਮਹੂਰੀਅਤ ਦੀ ਪਛਾਣ
ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ," ਸਾਡਾ ਮੰਨਨਾ ਹੈ ਕਿ ਸ਼ਾਤੀਮਈ ਵਿਰੋਧ ਪ੍ਰਦਰਸ਼ਨ ਕਿਸੀ ਵੀ ਲੋਕਤੰਤਰ ਦੀ ਪਛਾਣ ਹੈ ਤੇ ਭਾਰਤ ਨੂੰ ਸਰਵਉੱਚ ਅਦਾਲਤ ਵੀ ਕਿਹਾ ਜਾਂਦਾ ਹੈ। ਬੁਲਾਰੇ ਨੇ ਕਿਹਾ ਕਿ ਅਮਰੀਕਾ, ਭਾਰਤ ਦੇ 'ਚ ਗੱਲਬਾਤ ਦੇ ਮਾਧਿਅਮ ਪਾਰਟੀਆਂ ਦੇ ਵਿਚਕਾਰ ਕਿਸੀ ਵੀ ਮਤਭੇਦ ਨੂੰ ਹੱਲ਼ ਕੀਤੇ ਜਾਣ ਦੇ ਪੱਖ 'ਚ ਹਨ।