ਵਾਸ਼ਿੰਗਟਨ: ਡੋਨਾਲਡ ਟਰੰਪ ਨੇ ਕਿਹਾ ਕਿ, ਜੇਕਰ ਇਲੈਕਟੋਰਲ ਕਾਲਜ ਰਾਸ਼ਟਰਪਤੀ ਚੋਣਾਂ ਜੋਅ ਬਿਡੇਨ ਨੂੰ ਚੋਣ ਦਾ ਵਿਜੇਤਾ ਐਲਾਨਦਾ ਹੈ ,ਤਾਂ ਉਹ ਵਾਈਟ ਹਾਊਸ ਛੱਡ ਦੇਣਗੇ।
ਡੋਨਾਲਡ ਟਰੰਪ ਨੂੰ ਪੁੱਛਿਆ ਕਿ ਕੀ ਇਲੈਕਟੋਰਲ ਕਾਲਜ ਵੋਟ ਨਾਲ ਜੋਅ ਬਿਡੇਨ ਦੀ ਜਿੱਤ ਪੁਸ਼ਟੀ ਹੁੰਦੀ ਹੈ ਤਾਂ ਕੀ ਉਹ ਵਾਈਟ ਹਾਊਸ ਛੱਡ ਦੇਣਗੇ? ਇਸ ਉੱਤੇ ਟਰੰਪ ਨੇ ਕਿਹਾ, ਯਕੀਨਨ ਮੈਂ (ਵਾਈਟ ਹਾਊਸ ਨੂੰ ਛੱਡ ਦਿਆਂਗਾ) ਤੇ ਤੁਸੀਂ ਇਸ ਨੂੰ ਜਾਣਦੇ ਹਾਂ।
ਟਰੰਪ ਨੇ ਲਗਾਇਆ ਚੋਣਾਂ 'ਚ ਧਾਂਦਲੀ ਦਾ ਇਲਜ਼ਾਮ
ਅਮਰੀਕੀ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਚੋਣ ਧਾਂਦਲੀ ਦਾ ਦੋਸ਼ ਲਾਇਆ। ਉਨ੍ਹਾਂ ਨੇ ਇੱਕ ਵਾਰ ਫਿਰ ਕਿਹਾ ਕਿ ਬਿਨਾਂ ਕੋਈ ਸਬੂਤ ਦਿੱਤੇ ਇਹ ਇਕ ਵੱਡੀ ਧੋਖਾਧੜੀ ਹੈ। ਜੇਕਰ ਜੋ ਬਿਡੇਨ ਨੂੰ ਅਧਿਕਾਰਤ ਤੌਰ 'ਤੇ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ, ਤਾਂ ਇਹ ਇੱਕ ਗਲ਼ਤੀ ਹੋਵੇਗੀ।
'ਲੋਕ ਸਭ ਸਮਝ ਰਹੇ ਹਨ'
ਇਸ ਦੇ ਨਾਲ ਹੀ ਟਰੰਪ ਨੇ ਅਮਰੀਕੀ ਮੀਡੀਆ ਅਤੇ ਵੱਡੀਆਂ ਤਕਨੀਕੀ ਕੰਪਨੀਆਂ 'ਤੇ ਉਸ ਨਾਲ 'ਨਿਰਪੱਖ' ਨਾ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ (ਚੋਣ) ਬਹੁਤ ਜ਼ਿਆਦਾ ਵੋਟਾਂ ਨਾਲ ਜਿੱਤੀ ਹੁੰਦੀ ਅਤੇ ਮੈਂ ਬਹੁਤ ਸਾਰੀਆਂ ਵੋਟਾਂ ਨਾਲ ਜਿੱਤੀ ਹਾਸਿਲ ਕੀਤੀ। ਇਸ ਦੀ ਅਜੇ ਰਿਪੋਰਟ ਨਹੀਂ ਕੀਤੀ ਗਈ ਹੈ, ਪਰ ਲੋਕ ਸਮਝਦੇ ਹਨ ਕਿ ਕੀ ਹੋ ਰਿਹਾ ਹੈ ਅਤੇ ਉਹ ਜਾਣਦੇ ਹਨ ਕਿ ਕੀ ਹੋਇਆ ਹੈ।
'ਚੋਣਾਂ ਦੀ ਵੈਧਤਾ 'ਤੇ ਵਿਵਾਦ ਜਾਰੀ'
ਟਰੰਪ ਨੇ ਬੁੱਧਵਾਰ ਨੂੰ ਪੈਨਸਿਲਵੇਨੀਆ ਰੀਪਬਲੀਕਨ ਨੂੰ ਕਿਹਾ ਕਿ ਚੋਣ ਨਤੀਜੇ ਦੁਬਾਰਾ ਉਨ੍ਹਾਂ ਦੇ ਹੱਕ ਵਿੱਚ ਕਰਨ ਦੇ ਸਾਰੇ ਸਬੂਤ ਉਸ ਦੇ ਕੋਲ ਹਨ। ਨਵੰਬਰ ਦੀਆਂ ਚੋਣਾਂ ਦੀ ਜਾਇਜ਼ਤਾ ਬਾਰੇ ਵਿਵਾਦ ਜਾਰੀ ਰੱਖਣ ਅਤੇ ਮਨਾਂ ਕਰਨ ਤੋਂ ਇਨਕਾਰ ਕਰਦਿਆਂ ਟਰੰਪ ਨੇ ਜਨਰਲ ਸਰਵਿਸਜ਼ ਪ੍ਰਸ਼ਾਸਨ ਨੂੰ ਆਪਣੇ ਡੈਮੋਕਰੇਟਿਕ ਵਿਰੋਧੀ ਲਈ ਰਸਮੀ ਤਬਦੀਲੀਆਂ ਸ਼ੁਰੂ ਕਰਨ ਦਾ ਅਧਿਕਾਰ ਦਿੱਤਾ।
ਟਰੰਪ ਨੂੰ ਹਾਰ ਸਵੀਕਾਰ ਨਹੀਂ
ਤੁਹਾਨੂੰ ਦੱਸ ਦਈਏ ਕਿ 3 ਨਵੰਬਰ ਨੂੰ ਅਮਰੀਕਾ ਵਿੱਚ ਹੋਈ ਚੋਣ ਵਿੱਚ ਜੋਅ ਬਿਡੇਨ ਨੇ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਜਿੱਤ ਪ੍ਰਾਪਤ ਕੀਤੀ ਸੀ, ਪਰ ਡੋਨਾਲਡ ਟਰੰਪ ਨੇ ਹਾਲੇ ਤੱਕ ਆਪਣੀ ਹਾਰ ਨੂੰ ਸਵੀਕਾਰ ਨਹੀਂ ਕੀਤਾ ਹੈ।