ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਹਾਰ ਦੀ ਸਥਿਤੀ ਵਿਚ ਸ਼ਾਂਤੀਪੂਰਵਕ ਸੱਤਾ ਨੂੰ ਛੱਡਣ ਅਤੇ ਈ-ਮੇਲ ਜਾਂ ਮੇਲ (ਮੇਲ-ਇਨ-ਬੈਲੇਟ) ਰਾਹੀਂ ਵੋਟ ਪਾਉਣ ਦੀ ਵਚਨਬੱਧਤਾ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸ਼ੰਕਾ ਜ਼ਾਹਰ ਕਰਦਿਆਂ ਇਸ ਨੂੰ ਤਬਾਹੀ ਕਰਾਰ ਦਿੱਤਾ।
ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਟਰੰਪ ਨੂੰ ਪੁੱਛਿਆ ਗਿਆ ਕਿ ਜੇ ਉਹ ਚੋਣ ਹਾਰ ਜਾਂਦੇ ਹਨ ਤਾਂ ਉਹ ਸ਼ਾਂਤੀ ਨਾਲ ਵ੍ਹਾਈਟ ਹਾਊਸ ਛੱਡ ਦੇਣਗੇ?
ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ, "ਅਸੀਂ ਵੇਖਾਂਗੇ ਕਿ ਕੀ ਹੁੰਦਾ ਹੈ।"
ਟਰੰਪ ਨੇ ਕਿਹਾ, 'ਮੈਂ ਈਮੇਲ ਜਾਂ ਡਾਕ ਰਾਹੀਂ ਵੋਟ ਪਾਉਣ ਬਾਰੇ ਲਗਾਤਾਰ ਸ਼ਿਕਾਇਤਾਂ ਕਰਦਾ ਆ ਰਿਹਾ ਹਾਂ ਅਤੇ ਇਹ ਇੱਕ ਤਬਾਹੀ ਹੈ ...'
ਉਨ੍ਹਾਂ ਨੂੰ ਪੁੱਛਿਆ ਗਿਆ, 'ਰਾਸ਼ਟਰਪਤੀ ਜੀ, ਚੋਣਾਂ ਦਾ ਜੋ ਵੀ ਨਤੀਜਾ ਹੋਵੇ, ਚਾਹੇ ਇਹ ਜਿੱਤ, ਹਾਰ ਜਾਂ ਟਾਈ ਹੋਵੇ, ਕੀ ਤੁਸੀਂ ਚੋਣਾਂ ਤੋਂ ਬਾਅਦ ਅੱਜ ਇੱਥੇ ਸ਼ਾਂਤਮਈ ਢੰਗ ਨਾਲ ਸੱਤਾ ਨੂੰ ਛੱਡਣ ਦਾ ਵਾਅਦਾ ਕਰਦੇ ਹੋ?'
ਟਰੰਪ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ਮਗਰੋਂ ਪੱਤਰਕਾਰ ਨੇ ਫਿਰ ਪੁੱਛਿਆ, 'ਕੀ ਤੁਸੀਂ ਸ਼ਾਂਤੀਪੂਰਵਕ ਨੂੰ ਛੱਡਣ ਦਾ ਵਾਅਦਾ ਕਰਦੇ ਹੋ?'
ਇਸ ਦੇ ਜਵਾਬ ਵਿੱਚ ਟਰੰਪ ਨੇ ਮੁੜ ਸੱਤਾ ਵਿੱਚ ਆਉਣ ਦਾ ਭਰੋਸਾ ਜਤਾਇਆ।
ਰਾਸ਼ਟਰਪਤੀ ਨੇ ਕਿਹਾ, ‘ਅਸੀਂ ਈਮੇਲ ਜਾਂ ਡਾਕ ਰਾਹੀਂ ਵੋਟ ਪ੍ਰਣਾਲੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ। ਸਭ ਕੁਝ ਸ਼ਾਂਤਮਈ ਰਹੇਗਾ। ਇਹ ਸਰਕਾਰ ਬਰਕਰਾਰ ਰਹੇਗੀ। ਟਰੰਪ ਨੇ ਉਸ ਪੱਤਰਕਾਰ ਦੇ ਕਿਸੇ ਵੀ ਹੋਰ ਸਵਾਲ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਜਿਸਨੇ ਉਸ ਨੂੰ ਇਸ ਸੰਬੰਧ ਵਿੱਚ ਸਵਾਲ ਕੀਤਾ ਸੀ।
ਸੱਤਾ ਦੇ ਸ਼ਾਂਤੀਪੂਰਵਕ ਤਬਦੀਲੀ ਪ੍ਰਤੀ ਵਚਨਬੱਧਤਾ ਬਾਰੇ ਟਰੰਪ ਦੀ ਟਿੱਪਣੀ ਬਾਰੇ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕਰੇਟਿਕ ਰਾਸ਼ਟਰਪਤੀ ਦੇ ਉਮੀਦਵਾਰ ਜੋ ਬਾਇਡੇਨ ਨੇ ਕਿਹਾ, "ਅਸੀਂ ਕਿਸ ਦੇਸ਼ ਵਿੱਚ ਹਾਂ?" ਮੈਨੂੰ ਨਹੀਂ ਪਤਾ ਕਿ ਇਸ 'ਤੇ ਕੀ ਕਹਿਣਾ ਹੈ?' ਇਸ ਤੋਂ ਪਹਿਲਾਂ, ਟਰੰਪ ਨੇ ਫੌਕਸ ਨਿਊਜ਼ ਨੂੰ ਇੰਟਰਵਿਊ ਦੌਰਾਨ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਲਈ ਕੋਈ ਵਚਨਬੱਧਤਾ ਨਹੀਂ ਜ਼ਾਹਿਰ ਕੀਤੀ ਸੀ ਅਤੇ ਕਿਹਾ ਸੀ, 'ਮੈਨੂੰ ਵੇਖਣਾ ਪਏਗਾ।'