ETV Bharat / international

ਟਰੰਪ ਜੋੜਾ ਤਾਜ ਮਹਿਲ ਦਾ ਕਰ ਸਕਦੈ ਦੀਦਾਰ - donald trump india visit

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ ਆਗਰਾ ਦਾ ਦੌਰਾ ਵੀ ਕਰ ਸਕਦੇ ਹਨ। ਉਨ੍ਹਾਂ ਦੇ ਸੰਭਾਵਿਤ ਦੌਰੇ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

donald trump
donald trump
author img

By

Published : Feb 15, 2020, 8:52 PM IST

ਆਗਰਾ: 24 ਫਰਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਭਾਰਤ ਦਾ ਦੌਰਾ ਕਰਨ ਆ ਰਹੇ ਹਨ। ਦੋ ਦਿਨਾਂ ਭਾਰਤ ਦੌਰੇ ਦੌਰਾਨ ਟਰੰਪ ਅਹਿਮਦਾਬਾਦ ਤੋਂ ਬਾਅਦ 24 ਫਰਵਰੀ ਨੂੰ ਸਿੱਧੇ ਆਗਰਾ ਆ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਡੋਨਲਡ ਟਰੰਪ ਅਤੇ ਉਸ ਦੀ ਪਤਨੀ ਮੇਲਾਨੀਆ ਦੇ ਸੰਭਾਵਤ ਆਗਰਾ ਦੌਰੇ ਦੀ ਤਿਆਰੀ ਕਰ ਰਿਹਾ ਹੈ।

ਦੱਸ ਦੇਈਏ ਕਿ ਡੋਨਲਡ ਟਰੰਪ ਲਗਭਗ ਢਾਈ ਘੰਟਿਆਂ ਤੱਕ ਆਗਰਾ ਵਿੱਚ ਰਹਿਣਗੇ। ਏਅਰਪੋਰਟ ਤੋਂ ਲੈ ਕੇ ਤਾਜ ਮਹਿਲ ਤੱਕ ਪੁਲਿਸ ਚੱਪੇ-ਚੱਪੇ 'ਤੇ ਨਜ਼ਰ ਰੱਖੇਗੀ। 17 ਫਰਵਰੀ ਨੂੰ, ਅਮਰੀਕੀ ਐਡਵਾਂਸਡ ਟੀਮ ਡੋਨਾਲਡ ਟਰੰਪ ਦੀ ਸੰਭਾਵਤ ਯਾਤਰਾ ਦੇ ਸੰਬੰਧ ਵਿੱਚ ਆਗਰਾ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਵੇਗੀ। ਜੇ ਸਭ ਕੁਝ ਠੀਕ ਰਿਹਾ ਤਾਂ ਟਰੰਪ ਆਪਣੀ ਪਤਨੀ ਨਾਲ ਤਾਜ ਮਹਿਲ ਦਾ ਦੀਦਾਰ ਕਰਨਗੇ।

ਡੋਨਾਲਡ ਟਰੰਪ ਦੀ ਸੰਭਾਵਤ ਯਾਤਰਾ ਨੂੰ ਲੈ ਕੇ 18 ਫਰਵਰੀ ਨੂੰ ਜ਼ਿਲੇ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਹੈ। ਤਾਜ ਮਹਿਲ ਨੂੰ ਵੇਖਣ ਦੇ ਨਾਲ, ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਸ਼ਾਹਜਹਾਂ-ਮੁਮਤਾਜ਼ ਨਾਲ ਸਬੰਧਤ ਸ਼ੋਅ ਵੇਖਣਗੇ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਆਪਣੀਆਂ ਧੀਆਂ ਨਾਲ ਤਾਜ ਮਹਿਲ ਦਾ ਦੀਦਾਰ ਕੀਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.