ETV Bharat / international

ਤਾਲਿਬਾਨ ਦੀਆਂ ਵੈਬਸਾਈਟਾਂ ਇੰਟਰਨੈਟ ਤੋਂ ਗਾਇਬ ! - disappear from the internet

ਤਾਲਿਬਾਨ ਵੱਲੋਂ ਅਫਗਾਨ ਅਤੇ ਦੁਨੀਆ ਦੇ ਲੋਕਾਂ ਨੂੰ ਆਪਣੀ ਅਤੇ ਆਪਣੀ ਜਿੱਤ ਦੇ ਬਾਰੇ ਆਧਿਕਾਰਕ ਸੁਨੇਹਾ ਦੇਣ ਵਾਲੀ ਵੈਬਸਾਈਟਾਂ ਸ਼ੁੱਕਰਵਾਰ ਨੂੰ ਅਚਾਨਕ ਇੰਟਰਨੈਟ ਦੀ ਦੁਨੀਆਂ ਤੋਂ ਗਾਇਬ ਗਈਆਂ, ਹਾਲਾਂਕਿ ਅਜੇ ਤੱਕ ਅਜਿਹਾ ਹੋਣ ਪਿੱਛੇ ਦੀ ਵਜ੍ਹਾ ਪਤਾ ਨਹੀਂ ਚੱਲ ਸਕੀ ਹੈ।

ਤਾਲਿਬਾਨ ਦੀਆਂ ਆਧਿਕਾਰਕ ਵੈਬਸਾਈਟਾਂ ਇੰਟਰਨੈਟ ਤੋਂ ਗਾਇਬ

author img

By

Published : Aug 21, 2021, 1:48 PM IST

ਬੋਸਟਨ: ਤਾਲਿਬਾਨ ਵੱਲੋਂ ਅਫਗਾਨ ਅਤੇ ਦੁਨੀਆ ਦੇ ਲੋਕਾਂ ਨੂੰ ਆਪਣੀ ਅਤੇ ਆਪਣਈ ਜਿੱਤ ਦੇ ਬਾਰੇ ਆਧਿਕਾਰਕ ਸੁਨੇਹਾ ਦੇਣ ਵਾਲੀ ਵੈਬਸਾਈਟਾਂ ਸ਼ੁੱਕਰਵਾਰ ਨੂੰ ਅਚਾਨਕ ਇੰਟਰਨੈਟ ਦੀ ਦੁਨੀਆਂ ਤੋਂ ਗਾਇਬ ਗਈਆਂ, ਹਾਲਾਂਕਿ ਅਜੇ ਤੱਕ ਅਜਿਹਾ ਹੋਣ ਪਿੱਛੇ ਦੀ ਵਜ੍ਹਾ ਪਤਾ ਨਹੀਂ ਚੱਲ ਸਕੀ ਹੈ।

ਹਾਲਾਂਕਿ, ਇਹ ਤੁਰੰਤ ਸਪਸ਼ਟ ਨਹੀਂ ਹੈ ਕਿ ਪਸ਼ਤੋ, ਉਰਦੂ, ਅੰਗਰੇਜੀ ਅਤੇ ਦਾਰੀ ਭਾਸ਼ਾਵਾਂ ਦੀਆਂ ਸਾਈਟਾਂ ਸ਼ੁੱਕਰਵਾਰ ਨੂੰ ਆਫਲਾਈਨ ਹੋ ਗਈਆਂ। ਇਨ੍ਹਾਂ ਵੇਬਸਾਈਟਾਂ ਨੂੰ ਸੈਨ ਫਰਾਂਸਿਸਕੋ ਦੀ ਇੱਕ ਕੰਪਨੀ ਕਲਾਊਡ ਫਾਇਰ ਤੋਂ ਸੁਰੱਖਿਆ ਮਿਲੀ ਹੋਈ ਹੈ। ਇਹ ਕੰਪਨੀ ਵੈਬਸਾਈਟ ਤੋਂ ਵਿਸ਼ਾ-ਵਸਤੂ ਮੁਹੱਈਆ ਕਰਵਾਉਣ ਅਤੇ ਇਸ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਵਿੱਚ ਸਹਾਇਤਾ ਕਰਦੀ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ‘ਤੇ ਟਿੱਪਣੀ ਦੇ ਲਈ ਕਲਾਊਡ ਫਾਇਰ ਨੂੰ ਈਮੇਲ ਕਰਨ ਦੇ ਨਾਲ-ਨਾਲ ਫੋਨ ਵੀ ਕੀਤਾ ਗਿਆ ਸੀ ਪਰ ਕੋਈ ਪ੍ਰਤਿਕਿਰਆ ਨਹੀਂ ਮਿਲੀ। ਇਸ ਘਟਨਾ ਦੀ ਸਭ ਤੋਂ ਪਹਿਲਾਂ ਖਬਰ \''ਦ ਵਾਸ਼ਿੰਗਟਨ ਪੋਸਟ\'' ਨੇ ਦਿੱਤੀ।

ਇਹ ਵੀ ਪੜ੍ਹੋ:ਅਫ਼ਨਾਗ ’ਚ ਫਸੇ ਲੋਕਾਂ ਨੂੰ ਬਾਈਡਨ ਦਾ ਵੱਡਾ ਭਰੋਸਾ

ਤਾਲਿਬਾਨ ਨਾਲ ਜੁੜੇ ਵਟਸਐਪ ਗਰੁੱਪ ਵੀ ਹਟਾਏ

ਆਨਲਾਈਨ ਚਰਮਪੰਥੀ ਸਮੱਗਰੀਆਂ ‘ਤੇ ਨਜਰ ਰਖਣ ਵਾਲੇ ਐਸਆਈਟੀਆਈ ਖੁਫੀਆ ਗਰੁੱਪ ਕੀ ਨਿਦੇਸ਼ਕ ਰੀਤਾ ਕਾਟਜ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵਟਸਐਪ ਨੇ ਤਾਲਿਬਾਨ ਨਾਲ ਸਬੰਧਤ ਕਈ ਸਮੂਹਾਂ ਨੂੰ ਵੀ ਹਟਾ ਦਿੱਤਾ ਹੈ। ਵਟਸਐਪ ਦੇ ਬੁਲਾਰੇ ਡੈਨੀਅਲ ਮਿਸਟਰ ਨੇ ਵਾਹਟਸੈਪ ਗਰੁੱਪਾਂ ਨੂੰ ਹਟਾਉਣ ਦੀ ਪੁਸ਼ਟੀ ਤਾਂ ਨਹੀੰ ਕੀਤੀ ਪਰ ਇਸ ਹਫਤੇ ਦੀ ਸ਼ੁਰੂਆਤ ਵਿੱਚ ਕੰਪਨੀ ਵੱਲੋਂ ਦਿੱਤੇ ਉਸ ਬਿਆਨ ਦਾ ਹਵਾਲਾ ਦਿੱਤਾ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਕੰਪਨੀ ਅਮਰੀਕੀ ਪਾਬੰਦੀ ਕਾਨੂੰਨ ਨੂੰ ਮੰਨਣ ਲਈ ਪਾਬੰਦੀ ਹਨ। ਹਾਲਾਂਕਿ ਟਵੀਟਰ ਨੇ ਤਾਲਿਬਾਨ ਦੇ ਖਾਤਿਆਂ ਨੂੰ ਨਹੀਂ ਹਟਾਇਆ ਹੈ। ਦੂਜੇ ਪਾਸੇ ਫੇਸਬੁੱਕ ਦੀ ਤਰ੍ਹਾਂ ਹੀ ਗੂਗਲ ਦਾ ਯੂ ਟਿਊਬ ਨੂੰ ਤਾਲਿਬਾਨ ਨੂੰ ਅੱਤਵਾਦੀ ਧੜਾ ਮੰਨਦਾ ਹੈ ਅਤੇ ਉਹ ਇਸ ਦੇ ਖਾਤਿਆਂ ਨੂੰ ਚਲਾਉਣ ਤੋਂ ਰੋਕਦਾ ਹੈ। ਤਾਲਿਬਾਨ ਵਿਦੇਸ਼ੀ ਅੱਤਵਾਦੀ ਧੜੇ ਦੀ ਅਮਰੀਕੀ ਸੂਚੀ ਵਿੱਚ ਨਹੀਂ ਹੈ ਪਰ ਅਮਰੀਕਾ ਨੇ ਇਸ ‘ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ।

ਤਾਲਿਬਾਨ ਦਾ ਲੋਕਾਂ ਨਾਲ ਆਨਲਾਈਨ ਸੰਪਰਕ ਤੋੜਨ ਦੀ ਕੋਸ਼ਿਸ਼

ਇਸ ਨੂੰ ਤਾਲੀਬਾਨ ਦੇ ਆਲਾਈਨ ਮਾਧਿਅਮ ਨਾਲ ਲੋਕਾਂ ਤੱਕ ਪੁੱਜਣ ਤੋਂ ਰੋਕਣ ਦੇ ਉਪਰਾਲਿਆਂ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜਾ ਜਮਾਉਣ ਤੋਂ ਬਾਅਦ ਤੋਂ ਉਥੋਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਹੈ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਫਗਾਨਿਸਤਾਨ ਵਿੱਚ ਫਸੇ ਅਮਰੀਕੀ ਨਾਗਰਿਕਾਂ ਨਾਲ ਉਨ੍ਹਾਂ ਨੂੰ ਘਰ ਪਹੁੰਚਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਫਸੇ ਅਮਰੀਕੀਆਂ ਨੂੰ ਕਿਹਾ, ਅਸੀੰ ਤੁਹਾਨੂੰ ਘਰ ਪਹੁੰਚਾਵਾਂਗੇ। ਦੂਜੇ ਪਾਸੇ ਅਫਗਾਨਿਸਤਾਨ ਵਿੱਚ ਮਨੁੱਖੀ ਸੰਕਟ ਦੇ ਸ਼ੰਕੇ ਨੂੰ ਦੇਖਦੇ ਹੋਇਆਂ ਬ੍ਰਿਟੇਨ, ਕਨਾਡਾ ਜਿਹੇ ਦੇਸ਼ਾਂ ਨੇ ਅਫਗਾਨ ਪਨਾਹਗਾਰਾਂ ਦੇ ਲਈ ਮੁੜ ਵਸੇਵਾਂ ਯੋਜਨਾਵਾਂ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ, ਜਦੋਂਕਿ ਕਈ ਹੋਰ ਦੇਸ਼ ਉਨ੍ਹਾਂ ਨੂੰ ਆਰਜੀ ਪਨਾਹ ਦੇਣ ‘ਤੇ ਸਹਿਮਤ ਹੋਏ ਹਨ।

ਤਾਲਿਬਾਨ ਦੇ ਆਤਂਕ ਦੇ ਵਿਰੁੱਧ ਅਫਗਾਨਿਸਤਾਨ ਵਿੱਚ ਛਿਟਪੁਟ ਥਾਵਾਂ ‘ਤੇ ਅਫਗਾਨੀਆਂ ਨੇ ਕੌਮੀ ਝੰਡੇ ਦੇ ਨਾਲ ਮੁਜ਼ਾਹਰਾ ਕੀਤਾ ਤੇ ਸ਼ਾਸਨ ਸਬੰਧੀ ਵਧ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਤਾਲਿਬਾਨ ਨੇ ਹਿੰਸਾ ਨਾਲ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਕਾਬੁਲ ਹਵਾਈ ਅੱਡੇ ਦੇ ਨੇੜੇ ਲੋਕਾਂ ਨੇ ਕਾਰਾਂ ਵਿੱਚ ਸਵਾਰ ਹੋ ਕੇ ਅਤੇ ਪੈਦਲ ਮਾਰਚ ਕੱਢਿਆ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਅਫਗਾਨ ਝੰਡੇ ਦੇ ਸਨਮਾਨ ਵਿੱਚ ਲੰਬੇ ਕਾਲੇ, ਲਾਲ ਅਤੇ ਹਰੇ ਬੈਨਰ ਸੀ। ਇਹ ਬੈਨਰ ਹੁਕਮ ਅਦੂਲੀ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ, ਕਿਉਂਕਿ ਅੱਤਵਾਦੀਆਂ ਦਾ ਆਪਣਾ ਝੰਡਾ ਹੈ। ਨਾਂਗਰਹਾਰ ਸੂਬੇ ਵਿੱਚ ਮੁਜਾਹਰੇ ਨੂੰ ਲੈ ਕੇ ਇੱਕ ਵੀਡੀਉ ਜਾਰੀ ਕੀਤੀ ਗਈ ਸੀ, ਜਿਸ ਵਿੱਚ ਨਜਰ ਆ ਰਿਹਾ ਹੈ ਕਿ ਇੱਕ ਮੁਜਾਹਰਾਕਾਰੀ ਨੂੰ ਗੋਲੀ ਲੱਗੀ ਹੈ। ਉਸ ਦਾ ਖੂਨ ਵਗ ਰਿਹਾ ਹੈ ਅਤੇ ਲੋਕ ਉਸ ਨੂੰ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ:ਕਾਬੁਲ ਤੋਂ 85 ਭਾਰਤੀਆਂ ਨੂੰ ਲੈ ਕੇ ਰਵਾਨਾ ਹੋਇਆ ਭਾਰਤੀ ਹਵਾਈ ਫੌਜ ਦਾ ਜਹਾ

ETV Bharat Logo

Copyright © 2025 Ushodaya Enterprises Pvt. Ltd., All Rights Reserved.