ਵਾਸ਼ਿੰਗਟਨ: ਪੂਰਬੀ ਸੀਰੀਆ ’ਚ ਸੋਮਵਾਰ ਨੂੰ ਅਮਰੀਕੀ ਫੌਜੀਆਂ ਤੇ ਰਾਕੇਟ ਹਮਲਾ (Rocket attack on US soldiers) ਹੋਇਆ ਜਿਸ ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਕ ਦਿਨ ਪਹਿਲਾਂ ਹੀ ਐਤਵਾਰ ਨੂੰ ਅਮਰੀਕਾ ਨੇ ਇਰਾਕ ਅਤੇ ਸੀਰੀਆ ਦੇ ਵਿਚਾਲੇ ਸੀਮਾ ਦੇ ਨੇੜੇ 'ਈਰਾਨ ਸਮਰਥਿਤ ਮਿਲਸ਼ੀਆ ਸਮੂਹਾਂ ਦੁਆਰਾ ਵਰਤੇ ਜਾਣ ਵਾਲੇ ਠਿਕਾਣਿਆਂ' ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਗਏ ਸੀ।
ਇਰਾਕ ਦੀ ਫੌਜ ਨੇ ਅਮਰੀਕੀ ਹਮਲਿਆਂ ਦੀ ਨਿੰਦਾ ਕੀਤੀ (Iraq military condemns US attacks) ਸੀ ਅਤੇ ਮਿਲਸ਼ੀਆ ਸਮੂਹਾਂ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਗੱਲ ਆਖੀ (Militia groups call for revenge on America) ਸੀ। ਪੇਂਟਾਗਨ ਦੇ ਪ੍ਰੈਸ ਸਕੱਤਰ ਜਾਨ ਕਿਬ੍ਰੀ (john kirby) ਨੇ ਕਿਹਾ ਸੀ ਕਿ ਇਹ ਮਿਲੀਸ਼ੀਆ ਸਮੂਹ ਇਰਾਕ ਚ ਅਮਰੀਕੀ ਬਲਾਂ ਦੇ ਖਿਲਾਫ ਮਨੁੱਖ ਰਹਿਤ ਯਾਨ ਤੋਂ ਹਮਲਾ ਕਰਨ ਦੇ ਲਈ ਇਨ੍ਹਾਂ ਠਿਕਾਣਿਆਂ ਦਾ ਇਸਤੇਮਾਲ ਕਰ ਰਹੇ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ (US President Joe Biden) ਦੀ ਅਗਵਾਈ ਵਾਲੇ ਦੁਆਰਾ ਇਲਾਕੇ ਚ ਕੀਤਾ ਗਿਆ ਦੁਜਾ ਹਮਲਾ ਸੀ।
ਅਜਿਹਾ ਕੋਈ ਸੰਕੇਤ ਨਹੀਂ ਸੀ ਕਿ ਐਤਵਾਰ ਨੂੰ ਕੀਤੇ ਗਏ ਹਮਲੇ ਸੀਮਾਵਰਤੀ ਖੇਤਰ ’ਚ ਅਮਰੀਕਾ ਦੇ ਇੱਕ ਵਿਆਪਕ ਅਤੇ ਜਾਰੀ ਰਹਿਣ ਵਾਲੇ ਹਵਾਈ ਅਭਿਆਨ ਦਾ ਹਿੱਸਾ ਹੈ, ਪਰ ਬਗਦਾਦ ਚ ਅਮਰੀਕਾ ਫੌਜੀ ਮਿਸ਼ਨ ਦੇ ਬੁਲਾਰੇ ਕਰਨਲ ਵਾਇਨੇ ਮਾਰੋਟੋ ਨੇ ਟਵਿੱਟਰ ਤੇ ਸੋਮਵਾਰ ਨੂੰ ਲਿਖਿਆ ਕਿ ਸਵਰੇ 3 ਵਜ ਕੇ 44 ਮਿੰਟ (ਸਥਾਨਕ ਸਮੇਂ ਮੁਤਾਬਿਕ) ’ਤੇ 'ਸੀਰੀਆ ਚ ਅਮਰੀਕੀ ਬਲਾਂ ਤੇ ਰਾਕੇਟ ਤੋਂ ਕਈ ਹਮਲੇ ਹੋਏ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਹੁਣ ਇਸ ਕਾਰਨ ਹੋਏ ਨੁਕਸਾਨ ਦਾ ਆਂਕਲਨ ਕੀਤਾ ਜਾ ਰਿਹਾ ਹੈ।
ਮੋਰੋਟੋ ਨੇ ਬਾਅਦ ’ਚ ਫਿਰ ਤੋਂ ਟਵਿੱਟ ਕਰਕੇ ਦੱਸਿਆ ਕਿ ਸੀਰੀਆ ਚ ਹਮਲਾ ਹੋਣ ’ਤੇ ਅਮਰੀਕੀ ਬਲਾਂ ਨੇ ਆਤਮਰੱਖਿਆ ਚ ਤੋਪ ਨਾਲ ਗੋਲੇ ਦਾਗੇ।
ਕਿਬ੍ਰੀ ਨੇ ਇਰਾਕ ਤੇ ਹਮਲਿਆਂ ਨੂੰ ਰੱਖਿਆਤਮਕ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਇਹ ਹਮਲੇ ਇਰਾਕ ਚ ਅਮਰੀਕੀ ਹਿਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਇਰਾਨ ਸਮਰਥਿਤ ਸਮੂਹਾਂ ਦੇ ਹਮਲਿਆਂ ਦੇ ਜਵਾਬ ਚ ਕੀਤੇ ਗਏ ਹਨ। ਅਮਰੀਕਾ ਨੇ ਸਥਿਤੀ ਵਿਗੜਨ ਦੇ ਜੋਖਿਮ ਨੂੰ ਘੱਟ ਕਰ ਦੇ ਲਈ ਅਤੇ ਹਮਲੇ ਨੂੰ ਰੋਕਣ ਦੀ ਖਾਤਿਰ ਇੱਕ ਸਪੱਸ਼ਟ ਸੰਦੇਸ਼ ਭੇਜਣ ਦੇ ਲਈ ਜਰੂਰ, ਉਚਿਤ ਅਤੇ ਸੋਚ ਸਮਝਕੇ ਕਾਰਵਾਈ ਕੀਤੀ ਹੈ।
ਇਹ ਵੀ ਪੜੋ: 25 ਜੂਨ ਨੂੰ ਵ੍ਹਾਈਟ ਹਾਊਸ 'ਚ ਅਸ਼ਰਫ ਗਨੀ ਤੇ ਅਬਦੁੱਲਾ ਨਾਲ ਮੁਲਾਕਾਤ ਕਰਨਗੇ ਜੋ ਬਾਈਡਨ
ਪੇਂਟਾਗਨ ਨੇ ਕਿਹਾ ਸੀ ਕਿ ਜਿਨ੍ਹਾਂ ਠਿਕਾਣਿਆਂ ਤੇ ਹਮਲੇ ਕੀਤੇ ਗਏ ਹਨ ਉਨ੍ਹਾਂ ਦਾ ਇਸਤੇਮਾਲ ਇਰਾਨ ਸਮਰਥਿਤ ਮਿਲੀਸ਼ਿਆ ਧੜੇ ਕਰ ਰਹੇ ਸੀ। ਪੇਂਟਾਗਨ ਦੇ ਬੁਲਾਰਾ ਨੌਸੈਨਾ ਦੀ ਕਮਾਂਡਰ ਜੈਸਿਕਾ ਮੈਕਨਲਟੀ ਨੇ ਸੋਮਵਾਰ ਨੂੰ ਕਿਹਾ ਕਿ ਹਰ ਹਮਲਾ ਨਿਸ਼ਾਨੇ ’ਤੇ ਲੱਗਾ ਅਤੇ ਅਮਰੀਕਾ ਫੌਜ ਅਜੇ ਅਭਿਆਨ ਦੇ ਨਤੀਜਿਆਂ ਦਾ ਆਂਕਲਨ ਕਰ ਰਹੀ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਏੰਟੋਨੀ ਬਿਲੰਕਨ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਬਾਈਡਨ ਇਸ ਗੱਲ ਨੂੰ ਲੈ ਕੇ ਬਿਲਕੁੱਲ ਸਪਸ਼ਟ ਹਨ ਕਿ ਅਮਰੀਕੀ ਫੌਜ ਦੀ ਰੱਖਿਆ ਦੇ ਲਈ ਅਮਰੀਕਾ ਕਦਮ ਚੁੱਕੇਗਾ।
(ਏਪੀ)