ETV Bharat / international

ਟਰੰਪ ਖ਼ਿਲਾਫ਼ ਮਹਾਅਭਿਯੋਗ ਮੁਕੱਦਮੇ ਦੀ ਕਾਰਵਾਈ ਸ਼ੁਰੂ

ਡੈਮੋਕਰੈਟਿਕ ਪਾਰਟੀ ਦੇ ਨੇਤਾਵਾਂ ਤੇ ਨੁਮਾਂਇੰਦਿਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ਼ ਮਹਾਂਦੋਸ਼ ਦੇ ਮੁਕੱਦਮੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਮਹੀਨੇ ਤੱਕ ਬੰਦ ਕਮਰਿਆਂ ‘ਚ ਚੱਲੀਆਂ ਗਵਾਹੀਆਂ ਤੋਂ ਬਾਅਦ ਲਿਆ ਗਿਆ ਹੈ।

author img

By

Published : Nov 19, 2019, 4:11 PM IST

ਫ਼ੋਟੋ

ਵਾਸ਼ਿੰਗਟਨ: ਇੱਕ ਮਹੀਨੇ ਤੱਕ ਬੰਦ ਕਮਰਿਆਂ ‘ਚ ਚੱਲੀਆਂ ਗਵਾਹੀਆਂ ਤੋਂ ਬਾਅਦ, ਡੈਮੋਕਰੈਟਿਕ ਪਾਰਟੀ ਦੇ ਨੇਤਾਵਾਂ ਤੇ ਨੁਮਾਂਇੰਦਿਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ਼ ਆਪਣੇ ਮਹਾਂਦੋਸ਼ ਦੇ ਮੁਕੱਦਮੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਹੈ। ਲੜਾਈ ‘ਚ ਲੀਨ ਦੋਵਾਂ ਦਲਾਂ – ਭਾਵ ਡੈਮੋਕਰੈਟਾਂ ਤੇ ਰਿਪਬਲਿਕਨਾਂ ਲਈ ਇਹ ਇੱਕ ਨਵਾਂ ਯੁੱਧ ਮੋਰਚਾ, ਇੱਕ ਨਵਾਂ ਮੁਹਾਜ਼ ਹੈ, ਕਿਉਂਕਿ ਜਿਵੇਂ-ਜਿਵੇਂ 2020 ਦੀਆਂ ਰਾਸ਼ਟਰਪਤੀ ਚੋਣਾ ਨੇੜੇ ਆ ਰਹੀਆ ਹਨ, ਤਾਂ ਉਵੇਂ-ਉਵੇਂ ਪਹਿਲੋਂ ਹੀ ਪ੍ਰਬਲ ਧਰੂਵੀਕਰਨ ਦਾ ਸ਼ਿਕਾਰ ਹੋ ਚੁੱਕੇ ਅਮਰੀਕਨਾਂ ਦੇ ਮਨ ਮਸਤਿਸ਼ਕ ‘ਤੇ ਏਕਾਧਿਕਾਰ ਸਥਾਪਤ ਕਰਨ ਦੀ ਇਹ ਜੰਗ ਵੀ ਜ਼ੋਰ ਫ਼ੜਦੀ ਜਾ ਰਹੀ ਹੈ। ਜਨਮੱਤ ਸਰਵੇਖਣਾਂ ਦੇ ਅਨੁਸਾਰ ਕੇਵਲ ਇੱਕ ਬੇਹਦ ਪੇਤਲੀ ਬਹੁਗਿਣਤੀ ਹੀ ਰਾਸ਼ਟਰੀਪਤੀ ਟਰੰਪ ਨੂੰ ਮਹਾਂਦੋਸ਼ ਰਾਹੀਂ ਗੱਦੀਓਂ ਲਾਹੁਣ ਦੀ ਇੱਛੁਕ ਹੈ।

ਟੈਲੀਵਿਜ਼ਨ ‘ਤੇ ਪ੍ਰਸਾਰਿਤ ਸੁਣਵਾਈ ਬੁੱਧਵਾਰ ਨੂੰ ਸ਼ੁਰੂ ਹੋ ਕੇ ਸ਼ੁਕਰਵਾਰ ਤੱਕ ਚੱਲੇਗੀ, ਜਿਸ ਵਿੱਚ ਤਿੰਨ ਅਹਿਮ ਗਵਾਹ ਆਪੋ ਆਪਣੀਆਂ ਗਵਾਹੀਆਂ ਦਰਜ ਕਰਨਗੇ ਕਿ ਕਿਵੇਂ ਰਾਸ਼ਟਰਪਤੀ ਟਰੰਪ ਨੇ ਆਪਣੇ ਅਹੁਦੇ ਤੇ ਤਾਕਤ ਦੀ ਦੁਰਵਰਤੋਂ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ‘ਤੇ ਇਹ ਦਬਾਅ ਬਣਾਇਆ ਕਿ ਉਹ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਪਦ ਦੇ ਉਮੀਦਵਾਰ ਜੋ ਬਿਡਨ ਤੇ ਉਸਦੇ ਫ਼ਰਜੰਦ ਹੰਟਰ ਬਿਡਨ ਦੀ ਛਾਣਬੀਨ ਤੇ ਜਾਂਚ ਪੜਤਾਲ ਕਰੇ। ਚੇਤੇ ਰਹੇ ਕਿ ਹੰਟਰ ਬਿਡਨ ਨੇ ਇੱਕ ਯੂਕਰੇਨੀ ਗੈਸ ਕੰਪਨੀ ਦੇ ਗਵਰਨਿੰਗ ਬੋਰਡ ‘ਤੇ ਇੱਕ ਅਹਿਮ ਅਹੁਦਾ ਉਦੋਂ ਸੰਭਾਲਿਆ ਜਦ ਉਸਦਾ ਪਿਤਾ ਉਸੇ ਕੰਪਨੀ ਦਾ ਉਪ-ਅਧਿਅਕਸ਼ ਸੀ। ਰਾਸ਼ਟਰਪਤੀ ਟਰੰਪ ਇਹ ਚਾਹੁੰਦੇ ਸਨ ਕਿ ਰਾਸ਼ਟਰਪਤੀ ਜ਼ੇਲੈਂਸਕੀ ਇਸ ਗੱਲ ਦੀ ਗਹਿਰੇ ਜਾਂਚ ਪੜਤਾਲ ਕਰਨ ਕਿ ਹੰਟਰ ਬਿਡਨ ਦੀ ਨਿਯੁੱਕਤੀ ਕਿਉਂ ਤੇ ਕਿਵੇਂ ਹੋਈ ਸੀ।

ਵੱਖੋ ਵੱਖਰੀਆਂ ਤਫ਼ਸੀਲਾਂ ਤੇ ਬਿਰਤਾਂਤਾਂ ਮੁਤਾਬਿਕ, ਰਾਸ਼ਟਰਪਤੀ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੂੰ ਇਹ ਧਮਕੀ ਵੀ ਦਿੱਤੀ ਸੀ ਕਿ ਜੇਕਰ ਉਹਨਾਂ (ਰਾਸ਼ਟਰਪਤੀ ਟਰੰਪ) ਦੀ ਗੱਲ ਨਹੀਂ ਮੰਨੀ ਜਾਵੇਗੀ ਤਾਂ ਅਮਰੀਕਾ ਵੱਲੋਂ ਯੂਕਰੇਨ ਨੂੰ ਦਿੱਤੀ ਜਾਂਦੀ ਸਾਲਾਨਾ $400 ਮਿਲੀਅਨ ਦੀ ਸੈਨਿਕ ਸਹਾਇਤਾ ਰਾਸ਼ੀ ਰੋਕ ਲਈ ਜਾਵੇਗੀ। ਤੇ ਇਵੇਂ ਹੀ ਹੋਇਆ, ਯੂਕਰੇਨ ਨੂੰ ਦਿੱਤੀ ਜਾਂਦੀ ਸਹਾਇਤਾ ਰਾਸ਼ੀ, ਜਿਸ ਦੀ ਕਿ ਉਸਨੂੰ ਰੂਸ ਦੇ ਖਿਲਾਫ਼ ਆਪਣੀ ਲੜਾਈ ਜਾਰੀ ਰੱਖਣ ਵਾਸਤੇ ਸਖਤ ਲੋੜ ਹੈ, ਨੂੰ ਜੁਲਾਈ ਦੇ ਵਿੱਚ ਅਚਾਨਕ ਰੋਕ ਦਿੱਤਾ ਗਿਆ, ਜਦੋਂ ਕਿ ਅਮਰੀਕਾ ਦੀ ਕਾਂਗਰਸ ਵੱਲੋਂ ਇਸ ਸਹਾਇਤ ਰਾਸ਼ੀ ਨੂੰ ਬਕਾਇਦਾ ਤੌਰ ‘ਤੇ ਪ੍ਰਵਾਨਿਤ ਕੀਤਾ ਹੋਇਆ ਸੀ। ਜਦੋਂ ਇਸ ਮੁੱਦੇ ਨੂੰ ਲੈ ਕੇ ਮਾਮਲਾ ਗਰਮਾ ਗਿਆ ਤਾਂ ਇਸ ਸਹਾਇਤਾ ਰਾਸ਼ੀ ਨੂੰ ਆਖਿਰਕਾਰ ਸਤੰਬਰ ਵਿੱਚ ਬਹਾਲ ਕਰ ਦਿੱਤਾ ਗਿਆ। ਡੈਮੋਕਰੇਟਾਂ ਨੂੰ ਗਵਾਹਾਂ ਦੇ ਰਾਹੀਂ ਉਹਨਾਂ ਸਟੀਕ ਢੰਗਾਂ, ਹੀਲਿਆਂ ਤੇ ਵਸਿਲਿਆਂ ਨੂੰ ਸਾਬਿਤ ਕਰਨਾ ਪਵੇਗਾ ਜਿਹਨਾਂ ਦੀ ਦੁਰਵੱਰਤੋਂ ਕਰਦਿਆਂ ਇਸ ਸਹਾਇਤਾ ਰਾਸ਼ੀ ਨੂੰ ਠੱਪ ਕਰ ਦਿੱਤਾ ਗਿਆ ਸੀ, ਪਰ ਬਜਟ ਤੇ ਮੈਨਜਮੈਂਟ ਵਿਭਾਗ ਦੇ ਮਹੱਤਵਪੂਰਨ ਅਧਿਕਾਰੀ ਹਾਲੇ ਤੱਕ ਗਵਾਹੀ ਦੇਣ ਤੋਂ ਮੁੱਨਕਰ ਹਨ। ਹਾਲੇ ਪਿਛਲੇ ਹਫ਼ਤੇ ਹੀ 13 ਗਵਾਹਾਂ ਨੂੰ ਬੰਦ-ਕਮਰਾ ਸੁਣਵਾਈ ਲਈ ਹਾਜ਼ਰ ਹੋਣ ਲਈ ਆਖਿਆ ਗਿਆ, ਪਰ ਕੇਵਲ 2 ਗਵਾਹ ਹੀ ਅੱਪੜੇ। ਪਰ ਬੇਸ਼ੁਮਾਰ ਹੋਰ ਗਵਾਹਾਂ ਨੇ – ਜਿਹਨਾਂ ਵਿੱਚ ਮੌਜੂਦਾ ਤੇ ਭੂਤਪੂਰਵ ਵਾਈਟ ਹਾਊਸ ਤੇ ਸਟੇਟ ਡਿਪਾਰਟਮੈਂਟ ਦੇ ਅਫ਼ਸਰ ਸ਼ਾਮਿਲ ਹਨ – ਨੇ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਦੇ ਖਿਲਾਫ਼ ਵਿਹੜੀ-ਵੱਟੇ ਦਾ ਪੁੱਖ਼ਤਾ ਕੇਸ ਤਿਆਰ ਕਰ ਲਿਆ ਹੈ। ਉਹਨਾਂ ਦੀਆਂ ਸ਼ਾਹਦੀਆਂ ਤੇ ਹਲਫ਼ਾਂ ਦੀਆਂ ਪ੍ਰਤੀਲਿਪੀਆਂ ਡੈਮੋਕਰੇਟਾਂ ਵੱਲੋਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

ਇਹ ਯੂਕਰੇਨ ਵਾਲੇ ਪੁਆੜੇ ਦੀ ਅਸਲ ਸ਼ੁਰੂਆਤ ਉਦੋਂ ਹੋਈ ਜਦੋਂ ਅਗਸਤ ਵਿੱਚ ਜਦੋਂ ਇੱਕ ਭੇਤੀ ਮੁਖਬਰ ਨੇ ਇਸ ਬਾਰੇ ਸ਼ਿਕਾਇਤ ਦਰਜ ਕੀਤੀ ਤੇ ਜੁਲਾਈ 25 ਨੂੰ ਰਾਸ਼ਟਰਪਤੀ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਵਿੱਚਕਾਰ ਹੋਈ ਟੈਲੀਫ਼ੋਨੀ ਵਾਰਤਾ ਨੂੰ ਜੱਗ ਜਾਹਰ ਕੀਤਾ। ਇਸ ਮੁਖਬਰ ਭੇਤੀ ਨੇ, ਅਨੇਕਾਂ ਅਮਰੀਕੀ ਅਧਿਕਾਰੀਆਂ ਤੋਂ ਹਾਸਲ ਕੀਤੀ ਜਾਣਕਾਰੀ ਦੀ ਬਿਨਾਹ ‘ਤੇ, ਰਾਸ਼ਟਰਪਤੀ ਟਰੰਪ ਦੇ ਉੱਤੇ “ਆਪਣੀ ਤਾਕਤ ‘ਤੇ ਸੱਤਾ ਦਾ ਗ਼ਲਤ ਇਸਤੇਮਾਲ ਕਰਦਿਆਂ ਕਿਸੇ ਵਿਦੇਸ਼ੀ ਮੁੱਲਕ ਨੂੰ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਲਈ ਅਰਜ਼ੋਈ ਕਰਨ” ਦਾ ਦੋਸ਼ ਲਾਇਆ। ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਅਧਿਕਾਰੀਆਂ ਨੇ ਇਹਨਾਂ ਬਿਰਤਾਂਤਾਂ ਦੀ ਪੁਸ਼ਟੀ ਕੀਤੀ ਹੈ। ਕਾਨੂੰਨੀ ਮਾਹਿਰਾਂ ਦੇ ਵਿੱਚ ਇਹ ਇੱਕ ਤਿੱਖੀ ਬਹਿਸ ਦਾ ਮੁੱਦਾ ਬਣਿਆ ਹੋਇਆ ਕਿ ਕੀ ਇਹ ਇੱਕ ਮਹਾਂਦੋਸ਼ ਲਾਏ ਜਾਣ ਯੋਗ ਅਪਰਾਧ ਹੈ ਜਾਂ ਨਹੀਂ।

ਇਹ ਵੀ ਪੜ੍ਹੋ: ਦੱਖਣੀ ਕੈਲੀਫੋਰਨੀਆ ਦੇ ਹਾਈ ਸਕੂਲ ਦੇ ਵਿੱਚ ਹੋਈ ਗੋਲੀਬਾਰੀ, 7 ਜ਼ਖਮੀ

ਅਮਰੀਕਾ ਦੇ ਸੰਵਿਧਾਨ ਮੁਤਾਬਿਕ, ਜੋ ਅਮਰੀਕੀ ਕਾਂਗਰਸ ਦੇ ਹੇਠਲਾ ਹਾਊਸ, ਭਾਵ ਹਾਊਸ ਔਫ਼ ਰਿਪਰੀਜ਼ੈਂਟੇਟਿਵਜ਼, ਹੈ ਉਹ ਰਾਸ਼ਟਰਪਤੀ ਨੂੰ “ਦੇਸ਼ਧ੍ਰੋਹ, ਰਿਸ਼ਵਤਖੋਰੀ, ਜਾਂ ਹੋਰ ਵੱਡੇ ਅਪਰਾਧਾਂ ਅਤੇ ਬਦਤਮੀਜ਼ੀਆਂ ਦੇ ਚਲਦਿਆਂ” ਗੱਦੀਉਂ ਉਤਾਰ ਸਕਦਾ ਹੈ। ਪਰ “ਵੱਡੇ ਅਪਰਾਧ ਜਾਂ ਅਪਰਾਧਾਂ” ਦੇ ਦਾਇਰੇ ਵਿੱਚ ਕੀ ਸ਼ਾਮਿਲ ਹੈ ਤੇ ਕੀ ਨਹੀਂ, ਇਸ ਦੇ ਬਾਰੇ ਕੋਈ ਵੀ ਸਪੱਸ਼ਟਤਾ ਨਹੀਂ, ਤੇ ਇਸ ਨੂੰ ਪ੍ਰਭਾਸ਼ਿਤ ਕਰਨ ਦਾ ਅਤੇ “ਮਹਾਂਅਭਿਯੋਗ ਦੇ ਮੂਲ ਅਨੁਛੇਦਾਂ” ਦੀ ਰੂਪ-ਰੇਖਾ ਤਿਆਰ ਕਰਨ ਦਾਰੋਮਦਾਰ ਅਜੋਕੇ ਰਾਜਨੀਤੀਕਾਰਾਂ ‘ਤੇ ਆਇਦ ਹੈ। ਇਹ ਅਨਛੇਦ ਤੇ ਧਾਰਾਵਾਂ ਕਿਸੇ ਅਰੋਪ ਪੱਤਰ ਦੇ ਨਾਲ ਹੀ ਮਿਲਦੀਆਂ ਜੁਲਦੀਆਂ ਹਨ, ਜਿਹਨਾਂ ਨੂੰ ਬਾਅਦ ਵਿੱਚ ਅਮਰੀਕੀ ਕਾਂਗਰਸ ਦੇ ਉਪਰਲੇ ਹਾਊਸ, ਸੈਨੇਟ, ਵਿੱਚ ਭੇਜ ਦਿੱਤਾ ਜਾਂਦਾ ਹੈ, ਜਿੱਥੇ ਕਿ ਫ਼ਿਰ ਮਹਾਂਦੋਸ਼ ਦਾ ਅਸਲ ਮੁਕੱਦਮਾਂ ਚੱਲਦਾ ਹੈ। ਮਹਾਅਭਿਯੋਗ ਅਧੀਨ ਕਿਸੇ ਰਾਸ਼ਟਰਪਤੀ ਨੂੰ ਹਟਾਉਣ ਲਈ ਦੋ-ਤਿਹਾਈ ਬਹੁਮੱਤ ਦੀ ਲੋੜ ਹੁੰਦੀ ਹੈ।

ਕਿਉਂਕਿ ਹਾਊਸ ਔਫ਼ ਰਿਪਰੇਜ਼ੈਂਟੇਟਿਵਜ਼ ਵਿੱਚ ਡੈਮੋਕਰੇਟਾਂ ਦਾ ਬਹੁਮੱਤ ਤੇ ਨਿਯੰਤਰਨ ਹੈ, ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ ਹਾਊਸ ਵਿੱਚ ਰਾਸ਼ਟਰਪਤੀ ਟਰੰਪ ‘ਤੇ ਮਹਾਂਦੋਸ਼ ਸਿੱਧ ਹੋ ਜਾਵੇਗਾ। ਪਰ ਸੈਨੇਟ ਵਿੱਚ ਰਿਪਬਲਿਕਨ ਬਹੁਗਿਣਤੀ ਵਿੱਚ ਹਨ, ਇਸ ਲਈ ਇਸ ਗੱਲ ਦੀ ਸੰਭਾਵਨਾ ਨਾਮ-ਮਾਤਰ ਹੈ ਕਿ ਰਾਸ਼ਟਰਪਤੀ ਟਰੰਪ ਨੂੰ ਮਹਾਂਅਭਿਯੋਗ ਰਾਹੀਂ ਗੱਦੀਓਂ ਲਾਹਿਆ ਜਾ ਸਕੇ। ਜੇ ਇਤਿਹਾਸ ਨੂੰ ਇੱਕ ਰਾਹ ਦਸੇਰੇ ਦੇ ਤੌਰ ‘ਤੇ ਦੇਖੀਏ, ਤਾਂ ਭੂਤਪੂਰਵ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਉੱਤੇ ਮਹਾਂਅਭਿਯੋਗ ਦਾ ਮੁਕੱਦਮਾ ਸਫ਼ਲ ਹੋ ਗਿਆ ਸੀ ਪਰ ਉਹਨਾਂ ਨੂੰ ਦੰਡਿਤ ਨਹੀਂ ਸੀ ਕੀਤਾ ਗਿਆ। ਇੱਕ ਹੋਰ ਭੂਤਪੂਰਵ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਆਪਣੇ ਖਿਲਾਫ਼ ਮਹਾਂਦੋਸ਼ ਦੇ ਮੁਕੱਦਮੇ ਦੀ ਸੁਣਵਾਈ ਤੋਂ ਪਹਿਲਾਂ ਹੀ ਅਸਤੀਫ਼ਾ ਦੇਣ ਵਿੱਚ ਬਿਹਤਰੀ ਸਮਝੀ ਸੀ ਕਿਉਂਕਿ ਉਸਦੇ ਖਿਲਾਫ਼ ਮਹਾਂਅਭਿਯੋਗ ਦੀ ਕਰਵਾਈ ਨੂੰ ਲੇ ਕੇ ਅਮਰੀਕਾਂ ਦੀਆਂ ਦੋਵੇਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਇੱਕ ਮੱਤ ਸਨ। ਨਿਕਸਨ ਦੇ ਮਾਮਲੇ ਵਿੱਚ ਟੈਲੀਵਿਜ਼ਨ ਨੇ ਅਤਿ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਕਿਉਂਕਿ ਜਿਵੇਂ ਹੀ ਨਿਕਸਨ ਦੇ ਖਿਲਾਫ਼ ਸਬੂਤ ਸਾਹਮਣੇ ਆਏ ਪੂਰੇ ਦਾ ਪੂਰਾ ਅਮਰੀਕਾ ਉਸਦੇ ਵਿਰੁੱਧ ਹੋ ਗਿਆ ਸੀ।

ਅੱਜੋਕੇ ਸਮੇਂ ਮਹਾਂਅਭਿਯੋਗ ਦਾ ਇਹ ਸਾਰਾ ਅਮਲ ਤੇ ਪ੍ਰਕਿਰਿਆ ਮਹਿਜ਼ ਇੱਕ ਵਜ੍ਹਾ ਕਰਕੇ ਪਹਿਲਾਂ ਨਾਲੋਂ ਬੇਹਦ ਵੱਖਰੀ ਹੋਵੇਗੀ – ਉਹ ਵਜ੍ਹਾ ਹੈ ਸੋਸ਼ਲ ਮੀਡੀਆ ਦੀ ਮੌਜੂਦਗੀ। ਇਸ ਗੱਲ ਦੀ ਕਾਫ਼ੀ ਸੰਭਾਵਨਾ ਹੈ ਕਿ ਜਿਵੇਂ ਜਿਵੇਂ ਇਹ ਮਹਾਂਦੋਸ਼ ਦੀ ਸੁਣਵਾਈ ਤੇ ਕਾਰਵਾਈ ਅੱਗੇ ਵੱਧੇਗੀ, ਰਾਸ਼ਟਰਪਤੀ ਟਰੰਪ ਆਪਣਾ ਬਚਾਅ ਪੱਖ ਖੁੱਦ ਪੇਸ਼ ਕਰਨਗੇ, ਤੇ ਜਿਸ ਦੇ ਦੌਰਾਨ ਉਹ ਨਾ ਸਿਰਫ਼ ਉਹਨਾਂ ਦੇ ਖਿਲਾਫ਼ ਦਿੱਤੀਆਂ ਗਈਆਂ ਦਲੀਲਾਂ ਦੀ ਕਾਟ ਪੇਸ਼ ਕਰਨਗੇ, ਸਗੋਂ, ਜਿਵੇਂ ਕਿ ਉਹਨਾਂ ਦੀ ਆਦਤ ਹੈ, ਉਹ ਆਪਣੇ ਖਿਲਾਫ਼ ਭੁਗਤਣ ਵਾਲੇ ਗਵਾਹਾਂ ਦੀ ਬੇਇਜ਼ਤੀ ਕਰਨ ਤੋਂ ਵੀ ਬਾਜ ਨਹੀਂ ਆਉਣਗੇ। ਜਿਵੇਂ ਜਿਵੇਂ ਮੁਕੱਦਮਾ ਚੱਲਦਾ ਜਾਏਗਾ, ਲੋਕ ਵੀ ਨਾਲੋ ਨਾਲ ਆਪਣੀਆਂ ਟਿੱਪਣੀਆਂ ਸੋਸ਼ਲ ਮੀਡੀਆ ਰਾਹੀਂ ਸਾਂਝੀਆਂ ਕਰਦੇ ਰਹਿਣਗੇ, ਜਿਹਨਾਂ ਨੂੰ ਕਿ ਰਾਜਨੀਤਕ ਕਾਰਕੁਨ ਆਪਣੇ ਸੌੜੇ ਮਕਸਦਾਂ ਦੀ ਪੂਰਤੀ ਲਈ ਆਪੋ ਆਪਣੇ ਹਿਸਾਬ ਨਾਲ ਵਰਤਣਗੇ। ਇਹ ਜਨਤਕ ਸੁਣਵਾਈਆਂ ਇੱਕ ਹੋਰ ਵਜ੍ਹਾ ਕਾਰਨ ਵੀ ਖਤਰੇ ਵਾਲੀਆਂ ਹੋ ਨਿਬੜਦੀਆਂ ਹਨ – ਉਹ ਇਹ ਕਿ ਕਿਤੇ ਇਹ ਰਿਪਬਲਿਕਨਾਂ ਨੂੰ ਅਜਿਹਾ ਮੌਕਾ ਨਾ ਦੇਣ ਕਿ ਉਹ ਇਸ ਸਭ ਕਾਸੇ ਨੂੰ ਕਿਸੇ ਗਹਿਰੇ ਛੜਯੰਤਰ ਜਾਂ ਸਾਜਿਸ ਦਾ ਹਿੱਸਾ ਗਰਦਾਨ ਇਸ ਪ੍ਰਕਿਰਿਆ ਦੀਆਂ ਗਰਾਰੀਆਂ ‘ਚ ਰੇਤ ਝੋਕਣ ਵਿੱਚ ਕਾਮਯਾਬ ਹੋ ਜਾਣ। ਅਜਿਹਾ ਹੀ ਇੱਕ ਛੜਯੰਤਰੀ ਸਿਧਾਂਤ ਇਹ ਹੈ ਕਿ ਉਹ ਭੇਤੀ ਮੁਖਬਰ ਜਿਸ ਨੇ ਇਸ ਸਭ ਕਾਸੇ ਦਾ ਭਾਂਡਾ ਭੰਣਿਆ ਹੈ ਉਹ ਜਾਸੂਸੀ ਭਾਈਚਾਰੇ ਨਾਲ ਸਬੰਧਿਤ ਹੈ ਤੇ ਇਸ ਲਈ ਉਹ ਓਸ ਗੁੱਪਤ ਰਾਜ-ਤੰਤਰ ਦਾ ਹਿੱਸਾ ਹੈ ਜੋ ਕਿ ਰਾਸ਼ਟਰਪਤੀ ਟਰੰਪ ਦਾ ਵਿਰੋਧੀ ਹੈ ਤੇ ਹਰ ਹੀਲੇ ਉਸਦੇ ਅਮਰੀਕੀ ਸੱਤਾ ਉਪਰਲੇ ਨਿਯੰਤਰਣ ਨੂੰ ਭੰਗ ਕਰਨਾ ਲੋਚਦਾ ਹੈ।

ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਮਹਾਂਦੋਸ਼ ਦੀ ਇਸ ਪ੍ਰਕਿਰਿਆ ਨੂੰ ਉਸਦੇ ਵਿਰੋਧੀਆਂ ਵੱਲੋਂ ਉਸਦਾ “ਰਾਜਨੀਤਕ ਸ਼ਿਕਾਰ” ਕਰਨ ਦੀ ਕੋਸ਼ਿਸ਼ ਗਰਦਾਨ, ਟਵਿੱਟਰ ਉੱਤੇ ਆਪਣਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਆਪਣੀ ਤਮਾਮ ਤਾਕਤ ਨੂੰ ਆਪਣੇ ਦੁਆਲੇ ਇਕੱਠਾ ਕਰ ਲਿਆ ਹੈ। ਅਮਰੀਕਨ ਕਾਂਗਰਸ ਵਿੱਚ ਰਾਸ਼ਟਰਪਤੀ ਟਰੰਪ ਦੇ ਰਿਪਬਲਿਕਨ ਸਮਰਥਕ ਹੁਣ ਤੱਕ, ਵੱਡੇ ਤੌਰ ‘ਤੇ, ਉਸ ਦੇ ਨਾਲ ਮੋਢਾ ਜੋੜ ਕੇ ਖੜੇ ਹਨ। ਉਹਨਾਂ ਦਾ ਇਹ ਕਹਿਣਾ ਤੇ ਮੰਨਣਾ ਹੈ ਕਿ ਭਾਵੇਂ ਰਾਸ਼ਟਰਪਤੀ ਡੋਨਲਡ ਟਰੰਪ ਦਾ ਯੁਕਰੇਨ ਦੇ ਰਾਸ਼ਟਰਪਤੀ ਨੂੰ ਇਹ ਫ਼ੋਨ ਨਿਹਾਇਤ ਹੀ ਅਨਉਚਿਤ, ਤੇ ਹਰ ਤਰ੍ਹਾਂ ਨਾਲ ‘ਅਢੁੱਕਵਾਂ’, ਸੀ, ਪਰੰਤੂ ਇਹ ਮਹਾਦੋਸ਼ ਅਇਦ ਕਰਨ ਯੋਗ ਅਪਰਾਧ ਨਹੀ ਹੈ। ਰਾਸ਼ਟਰਪਤੀ ਟਰੰਪ ਦੇ ਸਮਰਥਕ ਤੇ ਬਚਾਅਕਾਰ ਨੇ ਮਹਾਂਅਭਿਯੋਗ ਦੀ ਇਸ ਸਾਰੀ ਕਾਰਵਾਈ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ, ਕਿਉਂਕਿ ਉਹਨਾਂ ਮੁਤਾਬਕ ਡੈਮੋਕਰੈਟ ਉਸ ਭਾਂਡਾ-ਭੰਨਣ ਵਾਲੇ ਭੇਤੀ, ਜਿਸ ਨੇ ਇਸ ਮਾਮਲੇ ਨੂੰ ਜੱਗ ਜਾਹਰ ਕੀਤਾ ਸੀ, ਦੀ ਸ਼ਨਾਖ਼ਤ ਦਾ ਇੰਕਸ਼ਾਫ਼ ਕਰਨ ਤੋਂ ਇਨਕਾਰੀ ਹਨ, ਚੁਨਾਂਚੇ ਟਰੰਪ ਸਮੱਰਥਕਾਂ ਨੇ ਉਸ ਦੇ ਹਰ ਹੀਲੇ ਬਚਾਅ ਕਰਨ ਦਾ ਅਹਿਦ ਲਿਆ ਹੈ। ਕਾਂਗਰਸੀ ਐਡਮ ਸ਼ਿੱਫ਼, ਜੋ ਕਿ ਹਾਊਸ ਇੰਟੈਲਿਜੈਂਸ ਕਮੇਟੀ ਦੇ ਚੇਅਰਮੈਨ ਤੇ ਜਨਤਕ ਸੁਣਵਾਈਆਂ ਕਰਵਾਉਣ ਦੇ ਇੰਚਾਰਜ ਹਨ, ਨੇ ਪਿੱਛਲੇ ਹਫ਼ਤੇ ਇੱਕ ਪੱਤਰ ਵਿੱਚ ਲਿਖਿਆ ਹੈ ਕਿ ਉਸਦੀ ਕਮੇਟੀ ਰਾਸ਼ਟਰਪਤੀ ਟਰੰਪ ਤੇ ਉਸਦੇ ਕਾਂਗਰਸ ਵਿੱਚਲੇ ਸਹਿਯੋਗੀਆਂ ਨੂੰ ਇਸ ਗੱਲ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ ਕਿ ਉਹ ਇਸ ਭਾਂਡਾ-ਫ਼ੋੜ ਕਰਨ ਵਾਲੇ ਨੂੰ ਕਿਸੇ ਵੀ ਲਿਹਜ਼ ਨਾਲ “ਡਰਾ, ਧਮਕਾ ਸਕਣ, ਜਾਂ ਉਸਦੇ ਖਿਲਾਫ਼ ਕੋਈ ਬਦਲਾ ਲਊ ਜਵਾਬੀ ਕਾਰਵਾਈ ਸਕਣ ਜਿਸ ਨੇ ਕਿ ਐਡਾ ਵੱਡਾ ਹੀਆ ਕਰਕੇ ਬਿੱਲੀ ਦੇ ਗੱਲ ਟੱਲੀ ਬੰਨਣ ਦਾ ਕੰਮ ਕੀਤਾ”।

ਇਹ ਗੌਰ ਫ਼ਰਮਾਉਣ ਯੋਗ ਹੈ ਕਿ ਹਾਊਸ ਸਪੀਕਰ ਨੈਨਸੀ ਪੈਲੋਸੀ, ਜੋ ਕਿ ਅਮਰੀਕਾ ਦੀ ਸਿਰ-ਕੱਢ ਡੈਮੋਕਰੈਟ ਹੈ, ਆਪਣੀ ਹੀ ਪਾਰਟੀ ਦੇ ਲਿਬਰਲ ਖੇਮੇ ਵੱਲੋਂ ਬਣਾਏ ਜਾ ਰਹੇ ਦਬਾਅ ਦੇ ਉਲਟ ਜਾ ਕੇ ਇਸ ਮਹਾਂਅਭਿਯੋਗ ਦੀ ਕਾਰਵਾਈ ਦੇ ਵਿਰੁੱਧ ਹੈ। ਉਸ ਦਾ ਇਹ ਕਹਿਣਾ ਹੈ ਕਿ ਮਹਾਂਅਭਿਯੋਗ ਦਾ ਮੁਕੱਦਮਾਂ ਚਲਾਏ ਜਾਣ ਦੀ ਸੂਰਤ ਵਿੱਚ ਡੈਮੋਕਰੇਟਾਂ ਦਾ ਬਹੁਤ ਜ਼ਿਆਦਾ ਰਾਜਨੀਤਕ ਨੁਕਸਾਨ ਹੋਣ ਦੀ ਸੰਭਾਵਨਾ ਹੈ ਕਿਉਂਕਿ ਮਹਾਅਭਿਯੋਗ ਦਾ ਮੁਕੱਦਮਾਂ ਲੋਕਾਂ ਦੇ ਵਿੱਚ ਹੋਰ ਧਰੁੱਵੀਕਰਨ ਪੈਦਾ ਕਰੇਗਾ ਤੇ ਉਹ ਡੈਮੋਕਰੇਟਾਂ ਨੂੰ ਇਸ ਗੱਲ ਲਈ ਕਸੂਰਵਾਰ ਠਹਿਰਾਉਣਗੇ ਕਿ ਉਹਨਾਂ ਨੇ ਲੋਕਾਂ ਦੇ ਅਸਲ ਦਾਲ-ਰੋਟੀ ਦੇ ਮੁੱਦਿਆਂ ਨੂੰ ਦਰ-ਕਿਨਾਰ ਕਰ ਇਹ ਸਮੇਂ ਦੀ ਬਰਬਾਦੀ ਵਾਲਾ ਮੁੱਦਾ ਚੁੱਣਿਆ। ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਮਹਾਂਦੋਸ਼ ਦੀ ਪ੍ਰਕਿਰਿਆ 2020 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾ ਨੂੰ ਕਿਸ ਕਦਰ ਪ੍ਰਭਾਵਿਤ ਕਰਦੀ ਹੈ। ਪਰ ਇੱਕ ਗੱਲ ਜੋ ਕਿ ਬੇਹਦ ਸਪੱਸ਼ਟ ਹੈ, ਉਹ ਇਹ ਕਿ ਆਉਂਦੇ ਦਿਨਾਂ ਵਿੱਚ ਅਮਰੀਕਾ ਅਤੇ ਵਿਦੇਸ਼ਾ ਵਿੱਚ ਵੀ ਇਹ ਮੁੱਦਾ ਅਖਬਾਰਾਂ ਦੀ ਸੁਰਖੀ ਬਣਿਆ ਰਹੇਗਾ।

Intro:Body:

karan jain

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.