ਮਾਉਂਟ ਰਸ਼ਮੋਰ ਨੈਸ਼ਨਲ ਮੈਮੋਰੀਅਲ (ਅਮਰੀਕਾ): ਪੁਲਿਸ ਹਿਰਾਸਤ ਵਿੱਚ ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸੁਤੰਤਰਤਾ ਦਿਵਸ ਮੌਕੇ ‘ਤੇ ਮਾਉਂਟ ਰਸ਼ਮੋਰ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਪ੍ਰਦਰਸ਼ਨਕਾਰੀ ਨੇ ਸਾਡੇ ਇਤਿਹਾਸ ਨੂੰ ਮਿਟਾਉਣ ਲਈ ਇੱਕ ਬੇਰਹਿਮ ਮੁਹਿੰਮ ਚਲਾਈ।'
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਭੀੜ ਦੇ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ ਸਨ। ਅਮਰੀਕਾ ਵਿੱਚ ਨਸਲੀ ਬੇਇਨਸਾਫੀ ਅਤੇ ਪੁਲਿਸ ਦੀ ਬੇਰਹਿਮੀ ਦੇ ਖ਼ਿਲਾਫ਼ ਕਈ ਹਫ਼ਤੇ ਵਿਰੋਧ ਪ੍ਰਦਰਸ਼ਨ ਚੱਲਿਆ। ਕੁੱਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਕਨਫੈਡਰੇਟ ਸਮਾਰਕਾਂ ਅਤੇ ਮੂਰਤੀਆਂ ਨੂੰ ਤਬਾਹ ਜਾਂ ਨੁਕਸਾਨ ਪਹੁੰਚਾਇਆ, ਜਿਨ੍ਹਾਂ ਵਿੱਚ ਉਨ੍ਹਾਂ ਲੋਕਾਂ ਨੂੰ ਸਨਮਾਨ ਦਿੱਤਾ ਗਿਆ ਹੈ ਜੋ ਦਾਸ ਪ੍ਰਥਾ ਨੂੰ ਉਤਸ਼ਾਹਤ ਕਰਨ ਵਿੱਚ ਸ਼ਾਮਲ ਸਨ।
ਟਰੰਪ ਨੇ ਕਿਹਾ, "ਇਹ ਮੁਹਿੰਮ ਮਾਉਂਟ ਰਸ਼ਮੋਰ ਦੇ ਹਰ ਵਿਅਕਤੀ ਦੀ ਵਿਰਾਸਤ 'ਤੇ ਹਮਲਾ ਕਰ ਰਹੀ ਹੈ।" ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੇ ‘ਸਾਡੇ ਨਾਇਕਾਂ ਨੂੰ ਬਦਨਾਮ ਕਰਨ ਅਤੇ ਸਾਡੀਆਂ ਕਦਰਾਂ ਕੀਮਤਾਂ ਨੂੰ ਮਿਟਾਉਣ’ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: ਨਾਗਾਲੈਂਡ ਵਿਚ ਕੁੱਤੇ ਦੇ ਮੀਟ ਦੀ ਵਿਕਰੀ ਅਤੇ ਖਪਤ 'ਤੇ ਰੋਕ
ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਪ੍ਰਤਿਕਿਆ ਨੂੰ ਲੈ ਕੇ ਲੋਕਾਂ ਦਾ ਵਿਰੋਧ ਝੱਲ ਰਹੇ ਟਰੰਪ ਆਪਣੀ ਪਤਨੀ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਨਾਲ ਜਦੋਂ ਸਟੇਜ 'ਤੇ ਆਏ, ਤਾਂ ਉਨ੍ਹਾਂ ਦੇ ਸਮਰਥਕਾਂ ਨੇ 'ਚਾਰ ਹੋਰ ਸਾਲ' ਦੇ ਨਾਅਰੇ ਲਗਾਏ।
ਟਰੰਪ ਨੇ ਕਿਹਾ, "ਸਾਡੀ ਵਿਰਾਸਤ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਲੋਕ ਚਾਹੁੰਦੇ ਹਨ ਕਿ ਅਮਰੀਕਾ ਆਪਣੇ ਗੌਰਵ ਅਤੇ ਆਪਣੀ ਮਹਾਨ ਗਰਿਮਾ ਨੂੰ ਭੁੱਲ ਜਾਵੇ।"