ETV Bharat / international

ਅਮਰੀਕਾ ਵਿੱਚ ਇੱਕ ਹੋਰ ਸਿੱਖ ਟੈਕਸੀ ਡਰਾਈਵਰ ਨਸਲੀ ਵਿਤਕਰੇ ਦਾ ਸ਼ਿਕਾਰ - sikh taxi driver brutually assaulted in california

ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਬਲਜੀਤ ਸਿੰਘ ਸਿੱਧੂ ਨਾਂਅ ਦੇ ਸਿੱਖ ਟੈਕਸੀ ਡਰਾਈਵਰ ਦੇ ਨਸਲੀ ਵਿਤਕਰੇ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ੋਟੋ
ਫ਼ੋਟੋ
author img

By

Published : Dec 20, 2019, 3:04 PM IST

ਅਮਰੀਕਾ: ਕੈਲੀਫ਼ੋਰਨੀਆ ਵਿੱਚ 57 ਸਾਲਾ ਬਲਜੀਤ ਸਿੰਘ ਸਿੱਧੂ ਨਾਂਅ ਦੇ ਟੈਕਸੀ ਡਰਾਈਵਰ ਦੇ ਨਸਲੀ ਵਿਕਤਰੇ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਉਸ ਦੇ ਘਰ ਬਾਹਰ ਵਾਪਰੀ। ਪਿਛਲੇ 15 ਦਿਨਾਂ ਅੰਦਰ ਕੁੱਟਮਾਰ ਦੀ ਇਹ ਦੂਜੀ ਵਾਰਦਾਤ ਹੈ।

ਐਸਐਫਗੇਟਡਾਟਕਾਮ ਦੀ ਰਿਪੋਰਟ ਮੁਤਾਬਕ ਡਰਾਈਵਰ ਬਲਜੀਤ ਸਿੰਘ ਉਸ ਵੇਲੇ ਹਮਲੇ ਦਾ ਸ਼ਿਕਾਰ ਹੋਇਆ ਜਦੋਂ ਉਹ ਕੈਲੀਫੋਰਨੀਆ ਦੇ ਰਿਚਮੰਡ, ਹਿੱਲਟਾਪ ਮਾਲ ਦੇ ਨੇੜੇ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ। SFGate.com ਦੀ ਰਿਪੋਰਟ ਮੁਤਾਬਕ ਕਾਰ ਖੜ੍ਹੀ ਕਰਨ ਸਮੇਂ ਇੱਕ ਵਿਅਕਤੀ ਉਸ ਕੋਲ ਆਇਆ ਤੇ ਲਾਈਟਰ ਮੰਗਣ ਲੱਗ ਪਿਆ। ਸਿੱਧੂ ਨੇ ਉਸ ਨੂੰ ਜਵਾਬ ਦੇ ਦਿੱਤਾ ਤਾਂ ਉਹ ਉੱਥੋਂ ਚਲਾ ਗਿਆ ਪਰ ਫਿਰ ਪਰਤ ਆਇਆ ਤੇ ਕਾਰ ’ਚ ਛੱਡਣ ਲਈ ਕਿਹਾ।

ਕੇਟੀਵੀਯੂ ਟੈਲੀਵਿਜ਼ਨ ਨੇ ਸਿੱਧੂ ਦੇ ਹਵਾਲੇ ਨਾਲ ਦੱਸਿਆ ਕਿ ਵਿਅਕਤੀ ਨੇ ਆਖਿਆ ਕਿ ਉਸ ਕੋਲ 5 ਡਾਲਰ ਹਨ ਪਰ ਉਹ ਸ਼ੱਕੀ ਜਾਪ ਰਿਹਾ ਸੀ। ਬਲਜੀਤ ਸਿੰਘ ਸਿੱਧੂ ਨੇ ਵਿਅਕਤੀ ਨੂੰ ਦੱਸਿਆ ਕਿ ਉਸ ਦੀ ਸ਼ਿਫਟ ਖ਼ਤਮ ਹੋ ਗਈ ਹੈ ਤੇ ਉਹ ਹੁਣ ਨਹੀਂ ਜਾ ਸਕਦਾ। ਸ਼ੱਕੀ ਤੀਜੀ ਵਾਰ ਪਰਤਿਆ ਤੇ ਸਿੱਧੂ ’ਤੇ ਹਮਲਾ ਕਰ ਦਿੱਤਾ। ਪਰਿਵਾਰ ਨੂੰ ਨਫ਼ਰਤੀ ਹਮਲੇ ਦਾ ਸ਼ੱਕ ਹੈ।

Intro:Body:

Title *:

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.