ਹੈਦਰਾਬਾਦ: ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1,1,79,89,425 ਤੋਂ ਪਾਰ ਹੋ ਚੁੱਕੀ ਹੈ। ਵਿਸ਼ਵ ਭਰ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 6,47,591 ਲੱਖ ਤੋਂ ਵੱਧ ਲੋਕਾਂ ਨੇ ਇਸ ਵਾਇਰਸ ਕਾਰਨ ਆਪਣੀ ਜਾਨ ਗੁਆਈ ਹੈ। ਇਨ੍ਹਾਂ 'ਚੋਂ ਹੁਣ ਤੱਕ 99,03,081 ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।
ਵਿਕਟੋਰੀਆ ਵਿੱਚ ਸ਼ਨੀਵਾਰ ਨੂੰ 42,973 ਟੈਸਟਾਂ ਦੀ ਪ੍ਰਕਿਰਿਆ ਪੂਰੀ ਕੀਤੀ ਗਈ, ਐਂਡਰਿਊਜ਼ ਨੇ ਕਿਹਾ, “ਇਹ ਹੁਣ ਤੱਕ ਦੇ ਸਭ ਤੋਂ ਵੱਡੇ ਟੈਸਟਿੰਗ ਨਤੀਜੇ ਹਨ ਜੋ ਕਿ ਅਸੀਂ ਇਕੋ ਦਿਨ ਦੇਖੇ ਹਨ।” ਉਨ੍ਹਾਂ ਕਿਹਾ ਕਿ ਫਿਲਹਾਲ ਉਹ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬਰਨ ਵਿੱਚ ਲੌਕਡਾਊਨ ਵਧਾਉਣ ਦੀ ਯੋਜਨਾ ਨਹੀਂ ਬਣਾ ਰਿਹੇ ਹਨ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਬੀਤੇ ਦਿਨ ਕੋਵਿਡ-19 ਕਾਰਨ 10 ਮੌਤਾਂ ਹੋ ਗਈਆਂ ਹਨ। ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਹ ਸਭ ਤੋਂ ਵੱਧ ਰੋਜ਼ਾਨਾ ਮੌਤ ਦਰ ਦਰਜ ਕੀਤੀ ਗਈ ਹੈ।
ਇਥੇ ਹੁਣ ਤੱਕ ਕੋਰੋਨਾ ਵਾਇਰਸ ਦੇ 459 ਨਵੇਂ ਕੇਸ ਆਏ ਹਨ, ਟ੍ਰਿਪਲ ਫਿਗਰ ਦੇ 21 ਵੇਂ ਦਿਨ ਵਧਦਾ ਹੈ। ਇਨ੍ਹਾਂ ਮੌਤਾਂ ਦੇ ਨਾਲ ਵਿਕਟੋਰੀਆ 'ਚ ਮ੍ਰਿਤਕਾਂ ਦੀ ਗਿਣਤੀ 71 ਤੇ ਆਸਟ੍ਰੇਲੀਆ 'ਚ ਮ੍ਰਿਤਕਾਂ ਦੀ ਗਿਣਤੀ 155 ਹੋ ਗਈ ਹੈ। ਹੁਣ ਤੱਕ ਕੁੱਲ 228 ਲੋਕ ਵਿਕਟੋਰੀਆ ਦੇ ਹਸਪਤਾਲਾਂ 'ਚ ਦਾਖਲ ਹਨ, 42 ਲੋਕ ਡਾਕਟਰੀ ਨਿਗਰਾਨੀ ਅਧੀਨ ਹਨ।