ਅੰਮ੍ਰਿਤਸਰ: ਕੈਨੇਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਇੱਕ ਸਿੱਖ ਪਰਿਵਾਰ ਵੱਲੋਂ ਕੁਰਸੀਆਂ 'ਤੇ ਬੈਠ ਕੇ ਆਨੰਦ ਕਾਰਜ ਕਰਵਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਦੇ ਚਲਦੇ ਇਸ ਮਾਮਲੇ ਨੂੰ ਸਖ਼ਤੀ ਨਾਲ ਵੇਖਦੇ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਇਸ ਨੋਟਿਸ 'ਚ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ ਓਂਟਾਰੀਓ ਨੂੰ 10 ਦਿਨ ‘ਚ ਸਪਸ਼ਟੀਕਰਨ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਕੈਪਟਨ V/s ਸਿੱਧੂ: ਇੱਕ ਮਹੀਨੇ ਮਗਰੋਂ ਵੀ ਸਿੱਧੂ ਨੇ ਨਹੀਂ ਸਾਂਭਿਆ ਬਿਜਲੀ ਮੰਤਰਾਲਾ
ਜ਼ਿਕਰਖ਼ਾਸ ਹੈ ਕਿ ਜੇ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ ਓਂਟਾਰੀਓ ਵਲੋਂ ਇਸ ਮਾਮਲੇ 'ਤੇ ਦਿੱਤਾ ਗਿਆ ਸਪਸ਼ਟੀਕਰਨ ਤਸੱਲੀ ਬਖਸ਼ ਨਾ ਹੋਇਆ ਤਾਂ ਇਸ ਸੂਰਤ 'ਚ ਉਨ੍ਹਾਂ 'ਤੇ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਲ 2016 ਵਿੱਚ ਵਿਦੇਸ਼ ਦੀ ਧਰਤੀ 'ਤੇ ਇਸੇ ਤਰ੍ਹਾਂ ਕੁਰਸੀਆਂ 'ਤੇ ਬਿਠਾ ਕੇ ਆਨੰਦ ਕਾਰਜ ਕਰਵਾਏ ਜਾਣ ਦੀ ਘਟਨਾ ਵਾਪਰੀ ਸੀ।