ਨਿਊਯਾਰਕ: ਅਮਰੀਕਾ 'ਚ ਹਾਲ ਹੀ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਮੁਕੰਮਲ ਹੋਈਆਂ ਹਨ। ਇਨ੍ਹਾਂ ਚੋਣਾਂ ਵਿੱਚ ਡੈਮੋਕ੍ਰਿਟ ਉਮੀਦਵਾਰ ਜੋਅ ਬਾਇਡਨ ਨੇ ਜਿੱਤ ਦਰਜ ਕੀਤੀ ਹੈ। ਇਸ ਜਿੱਤ ਤੋਂ ਬਾਅਦ ਬਾਈਡਨ ਦਾ ਜਾਦੂ ਕਈ ਅਮਰੀਕੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਹੈ।
ਕੁਝ ਇਸੇ ਤਰ੍ਹਾਂ ਹੀ ਨਿਊਯਾਰਕ ਦੇ ਇੱਕ ਰੈਸਟੋਰੈਂਟ 'ਚ ਵੇਖਣ ਨੂੰ ਮਿਲਿਆ ਹੈ। ਇਸ ਰੈਸਟੋਰੈਂਟ ਨੇ ਨਵੀਂ ਬਿਰਿਆਨੀ ਪੇਸ਼ ਕੀਤੀ ਹੈ। ਇਸ ਦਾ ਨਾਮ 'ਬਾਇਡਨ ਬਿਰੀਆਨੀ' ਰੱਖਿਆ ਗਿਆ ਹੈ। ਰੈਸਟੋਰੈਂਟ ਨੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਨਾਮ ਤੇ ਬਿਰੀਆਨੀ ਦਾ ਨਾਮ ਰੱਖਿਆ ਹੈ। ਇਸ ਬਿਰੀਆਨੀ ਬਾਰੇ ਬਾਇਡਨ ਦੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀਆਂ ਹਨ। ਅਸਲ ਵਿੱਚ ਇਹ ਰੈਸਟੋਰੈਂਟ ਬੰਗਲਾਦੇਸ਼ ਦੇ ਖਲੀਲ ਦਾ ਹੈ।