ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲ ਗ੍ਰਹਿ 'ਤੇ ਸੰਭਾਵਿਤ ਜੀਵਨ ਦੇ ਨਿਸ਼ਾਨ ਲੱਭਣ ਲਈ ਵੀਰਵਾਰ ਨੂੰ ਫਲੋਰਿਡਾ ਦੇ ਕੇਪ ਕੈਨਾਵੇਰਲ ਤੋਂ ਆਪਣਾ ਮੰਗਲ ਮਿਸ਼ਨ ਲਾਂਚ ਕੀਤਾ।
ਨਾਸਾ ਨੇ ਆਪਣੀ ਅਗਲੀ ਪੀੜ੍ਹੀ ਦੇ ਮੰਗਲ ਰੋਵਰ ਦੇ ਨਾਲ ਡ੍ਰੋਨ ਹੈਲੀਕਾਪਟਰ ਵੀ ਨਾਲ ਭੇਜਿਆ। ਰੋਵਰ ਪਰਸੀਵਿਰੈਂਸ ਪਿਛਲੇ ਹਫ਼ਤੇ ਲਾਂਚ ਕੀਤੇ ਗਏ ਚੀਨ ਦੇ ਰੋਵਰ-ਆਰਬਿਟਰ ਕੌਂਬੋ ਅਤੇ ਸੰਯੁਕਤ ਅਰਬ ਅਮੀਰਾਤ ਦੇ ਆਰਬਿਟਰ ਦੇ ਪਿਛੇ ਹੋਵੇਗਾ।
ਸਪੇਸਕ੍ਰਾਫ਼ਟ ਨੂੰ 480 ਮੀਲੀਅਨ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਰਸ ਪਹੁੰਚਣ ਵਿੱਚ 7 ਮਹੀਨਿਆਂ ਦਾ ਸਮਾਂ ਲੱਗੇਗਾ।
ਇਸ ਪੁਲਾੜ ਮਿਸ਼ਨ ਦੀ ਖਾਸੀਅਤ ਇਹ ਹੈ ਕਿ ਇਸ 'ਚ ਰੋਵਰ ਦੇ ਨਾਲ ਇੱਕ ਡ੍ਰੋਨ ਹੈਲੀਕਾਪਟਰ ਹੋਵੇਗਾ ਜੋ ਹਵਾ 'ਚ ਉੱਡ ਕੇ ਡਾਟਾ ਇੱਕਠਾ ਕਰੇਗਾ।