ਵਾਸ਼ਿੰਗਟਨ: ਅਮਰੀਕਾ ਦੀ ਰਾਸ਼ਟਰਪਤੀ ਚੋਣਾਂ 'ਚ ਉਪ ਰਾਸ਼ਟਰਪਤੀ ਵੱਜੋਂ ਚੁਣੀ ਗਈ ਕਮਲਾ ਹੈਰਿਸ ਦੇ ਪਤੀ ਨੇ ਪਤਨੀ ਦੇ ਸਾਥ ਲਈ ਆਪਣੀ ਨੌਕਰੀ ਛੱਡ ਦਿੱਤੀ ਹੈ। ਦੱਸ ਦਈਏ ਕਿ ਹੈਰਿਸ ਦੇ ਪਤੀ ਪੇਸ਼ੇ ਤੋਂ ਇੱਕ ਵਕੀਲ ਹਨ।
"ਸੈਕੰਡ ਜੇਂਟਲਮੈਨ"
ਜ਼ਿਕਰਯੋਗ ਹੈ ਕਿ ਕਮਲਾ ਹੈਰਿਸ ਦੇ ਪਤੀ ਨੂੰ ਅਮਰੀਕੀ ਮੀਡੀਆ "ਸੈਕੰਡ ਜੇਂਟਲਮੈਨ" ਕਹਿੰਦਾ ਹੈ। ਚੋਣ ਪ੍ਰਚਾਰ ਦੇ ਦੌਰਾਨ ਕਮਲਾ ਦੇ ਪਤੀ ਨੇ ਕੁੱਝ ਦਿਨ ਦੀ ਛੁੱਟੀ ਲੈ ਕੇ ਉਨ੍ਹਾਂ ਦਾ ਸਾਥ ਦਿੱਤਾ ਸੀ ਤੇ ਉਹ ਚੋਣ ਪ੍ਰਚਾਰ 'ਚ ਕਾਫ਼ੀ ਐਕਟਿਵ ਵੀ ਨਜ਼ਰ ਆਏ। ਹੁਣ ਆਪਣੀ ਪਤਨੀ ਦਾ ਸਾਥ ਦੇਣ ਲਈ ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਹੈ।