ETV Bharat / international

ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰ ਕੀਤੀ - ਕਮਲਾ ਹੈਰਿਸ

ਅਮਰੀਕਾ ਦੀ ਵਿਰੋਧੀ ਡੈਮੋਕਰੇਟਿਕ ਪਾਰਟੀ ਨੇ ਕਮਲਾ ਹੈਰਿਸ ਨੂੰ ਅਧਿਕਾਰਕ ਤੌਰ 'ਤੇ ਉਪ ਰਾਸ਼ਟਰਪਤੀ ਲਈ ਉਮੀਦਵਾਰ ਐਲਾਨਿਆ ਹੈ। ਕਮਲਾ ਹੈਰਿਸ ਨੇ ਪਾਰਟੀ ਦੀ ਮੁੱਖ ਟਿਕਟ ਉੱਤੇ ਪਹਿਲੀ ਅਸ਼ਵੇਤ ਮਹਿਲਾ ਵਜੋਂ ਇਤਿਹਾਸ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ਫ਼ੋਟੋ।
ਫ਼ੋਟੋ।
author img

By

Published : Aug 20, 2020, 12:59 PM IST

ਵਾਸ਼ਿੰਗਟਨ: ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਉਪ ਰਾਸ਼ਟਰਪਤੀ ਲਈ ਡੈਮੋਕਰੇਟਿਕ ਉਮੀਦਵਾਰੀ ਸਵੀਕਾਰ ਕਰਦਿਆਂ ਪਾਰਟੀ ਦੀ ਮੁੱਖ ਟਿਕਟ ਉੱਤੇ ਪਹਿਲੀ ਅਸ਼ਵੇਤ ਮਹਿਲਾ ਵਜੋਂ ਇਤਿਹਾਸ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਕਮਲਾ ਹੈਰਿਸ ਅਤੇ ਜੋ ਬਿਡੇਨ ਨੇ ਨਸਲੀ ਅਤੇ ਪੱਖਪਾਤ ਦੇ ਵਿਤਕਰੇ ਨਾਲ ਪੀੜਤ ਇੱਕ ਦੇਸ਼ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।

ਵਰਚੁਅਲ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਦੀ ਤੀਜੀ ਰਾਤ ਨੂੰ ਸੰਬੋਧਨ ਕਰਨ ਦੌਰਾਨ ਆਪਣੀ ਮਾਂ ਨੂੰ ਯਾਦ ਕਰਦਿਆਂ ਕਮਲਾ ਹੈਰਿਸ ਭਾਵੁਕ ਹੋ ਗਈ। ਹੈਰਿਸ ਨੇ ਕਿਹਾ ਕਿ ਮੇਰੀ ਮਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਧੀ ਉਪ ਰਾਸ਼ਟਰਪਤੀ ਲਈ ਉਮੀਦਵਾਰ ਹੋਵੇਗੀ।

ਕਮਲਾ ਹੈਰਿਸ ਨੇ ਪਾਰਟੀ ਨੂੰ ਕਿਹਾ, "ਮੈਂ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਤੁਹਾਡੀ ਉਪ-ਰਾਸ਼ਟਰਪਤੀ ਦੀ ਨਾਮਜ਼ਦਗੀ ਨੂੰ ਸਵੀਕਾਰ ਕਰਦੀ ਹਾਂ।" ਹੈਰਿਸ ਨੇ ਕਿਹਾ ਕਿ ਉਸ ਦੀ ਸਵਰਗੀ ਮਾਂ ਨੇ ਉਸ ਨੂੰ ਲੋਕਾਂ ਦੀ ਸੇਵਾ ਕਰਨਾ ਸਿਖਾਇਆ ਸੀ। ਉਸ ਨੇ ਕਿਹਾ ਕਿ ਕਾਸ਼ ਮੇਰੀ ਮਾਂ ਅੱਜ ਮੌਜੂਦ ਹੁੰਦੀ ਪਰ ਮੈਨੂੰ ਉਮੀਦ ਹੈ ਕਿ ਉਹ ਮੈਨੂੰ ਆਸਮਾਨ ਤੋਂ ਦੇਖੇਗੀ।

  • I am honored to accept the nomination for Vice President of the United States.

    I do so, committed to the values my mother taught me and to a vision that @JoeBiden shares—where all are welcome, no matter what we ​look​ like, where we ​come​ from, or who we ​love​. #DemConvention

    — Kamala Harris (@KamalaHarris) August 20, 2020 " class="align-text-top noRightClick twitterSection" data=" ">

ਕਮਲਾ ਹੈਰਿਸ ਨੇ ਆਪਣੇ ਜਮਾਇਕਾ ਦੇ ਅਪ੍ਰਵਾਸੀ ਪਿਤਾ ਬਾਰੇ ਗੱਲ ਕੀਤੀ। 1960 ਦੇ ਦਹਾਕੇ ਵਿੱਚ ਉਸਦੇ ਮਾਪਿਆਂ ਵੱਲੋਂ ਸੜਤ ਉੱਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਕਾਰਨ ਨਾਗਰਿਕ ਅਧਿਕਾਰਾਂ ਦੇ ਅੰਦੋਲਨ ਬਾਰੇ ਗੱਲ ਕੀਤੀ।

ਫ਼ੋਟੋ।
ਫ਼ੋਟੋ।

ਉਸਨੇ ਖਾਸ ਤੌਰ 'ਤੇ ਓਕਲੈਂਡ ਦੇ ਕੈਂਸਰ ਹਸਪਤਾਲ ਵਿੱਚ ਆਪਣੇ ਜਨਮ ਦਾ ਜ਼ਿਕਰ ਕੀਤਾ- ਸ਼ਾਇਦ ਜਿਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਰਿਸ ਦੀ ਉਪ-ਰਾਸ਼ਟਰਪਤੀ ਯੋਗਤਾ ਬਾਰੇ ਬੇਬੁਨਿਆਦ ਅਤੇ ਨਸਲਵਾਦੀ ਸਿਧਾਂਤ ਦਾ ਦਾਅਵਾ ਕੀਤਾ ਹੈ।

ਹੈਰਿਸ ਸਾਬਕਾ ਜ਼ਿਲ੍ਹਾ ਅਟਾਰਨੀ ਅਤੇ ਕੈਲੀਫੋਰਨੀਆ ਰਾਜ ਦੀ ਅਟਾਰਨੀ ਜਨਰਲ ਹੈ ਜੋ ਸਾਲ 2017 ਵਿੱਚ ਸਿਨੇਟ ਵਿੱਚ ਸ਼ਾਮਲ ਹੋਈ ਸੀ। ਉਸ ਨੇ ਅਮਰੀਕੀ ਲੋਕਾਂ ਨਾਲ ਸੱਚ ਬੋਲਣ ਦਾ ਵਾਅਦਾ ਕੀਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.