ਓਟਾਵਾ: ਭਾਰਤੀ ਮੂਲ ਦੇ ਕੈਨੇਡੀਅਨ ਜਗਮੀਤ ਸਿੰਘ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕਰੇਟਿਕ ਪਾਰਟੀ (ਐੱਨਡੀਪੀ) ਨੇ ਕੈਨੇਡਾ ਦੀਆਂ ਆਮ ਚੋਣਾਂ ਵਿੱਚ 24 ਸੀਟਾਂ ਜਿੱਤੀਆਂ ਹਨ। ਐੱਨਡੀਪੀ ਦੀ 'ਕਿੰਗਮੇਕਰ' ਵਜੋਂ ਉੱਭਰਨ ਦੀ ਸੰਭਾਵਨਾ ਹੈ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਸੱਤਾ 'ਤੇ ਕਾਬੂ ਪਾ ਲਿਆ ਹੈ।
ਕੈੈਨੇਡੀਅਨ ਆਮ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਐਲਾਨ ਕੀਤੇ ਗਏ। ਕੈਨੇਡਾ ਚੋਣਾਂ 2019 ਵਿੱਚ ਲਿਬਰਲ ਪਾਰਟੀ ਨੇ 157 ਸੀਟਾਂ, ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ 121 ਸੀਟਾਂ, ਬਲਾਕ ਕਿਬਿਕੋਈਸ ਨੇ 32 ਸੀਟਾਂ, ਐੱਨਡੀਪੀ ਨੇ 24 ਸੀਟਾਂ, ਗ੍ਰੀਨ ਪਾਰਟੀ ਨੇ 3 ਸੀਟਾਂ ਅਤੇ ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ।
ਟਰੂਡੋ ਕੈਨੇਡਾ ਵਿੱਚ ਸਰਕਾਰ ਬਣਾਉਣ ਲਈ ਖੱਬੇ ਪਾਸੇ ਝੁਕਣ ਵਾਲੀਆਂ ਵਿਰੋਧੀ ਪਾਰਟੀਆਂ ਦੇ ਘੱਟੋ ਘੱਟ 13 ਵਿਧਾਇਕਾਂ ਦੀ ਲੋੜ ਹੋਵੇਗੀ। ਜਾਣਕਾਰੀ ਲਈ ਦੱਸ ਦਈਏ ਕਿ ਕੈਨੇਡਾ ਵਿੱਚ ਸਰਕਾਰ ਬਣਾਉਣ ਲਈ ਕਿਸੀ ਵੀ ਪਾਰਟੀ ਨੂੰ 338 ਸੀਟਾਂ ਵਿੱਚੋਂ 170 ਸੀਟਾਂ ਦੀ ਜਰੂਰਤ ਹੁੰਦੀ ਹੈ ਜਿਸ ਅਧਾਰ 'ਤੇ ਲਿਬਰਲ ਪਾਰਟੀ ਕੋਲ 157 ਸੀਟਾਂ ਹਨ ਤੇ 13 ਦੀ ਹੋਰ ਲੋੜ ਹੈ।
ਇਹ ਵੀ ਪੜ੍ਹੋ: ਕੈਨੇਡਾ ਦੀ ਕਮਾਨ ਟਰੂਡੋ ਦੇ ਹੱਥ, ਜਗਮੀਤ ਸਿੰਘ ਅਦਾ ਕਰ ਸਕਦੇ ਹਨ ਕਿੰਗ ਮੇਕਰ ਦਾ ਰੋਲ
ਮੀਡੀਆ ਦੀ ਰਿਪੋਰਟ ਮੁਤਾਬਕ NDP ਘੱਟਗਿਣਤੀ ਸੰਸਦ ਵਿੱਚ ਕਿੰਗਮੇਕਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਜਦੋਂ ਕਿ ਜਗਮੀਤ ਸਿੰਘ ਨੇ ਸੰਘੀ ਮੁਹਿੰਮ ਦੇ ਰਾਹ 'ਤੇ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸੀਟਾਂ 'ਚ ਗਿਰਾਵਟ ਦੇ ਬਾਵਜੂਦ, ਜਗਮੀਤ ਨੇ ਮੰਗਲਵਾਰ ਨੂੰ ਇੱਕ ਜਸ਼ਨ ਭਾਸ਼ਣ ਵਿੱਚ ਕਿਹਾ ਕਿ ਉਹ ਚਾਹੁੰਦੇ ਹਨ ਕਿ ਐੱਨਡੀਪੀ ਨਵੀਂ ਸੰਸਦ ਵਿੱਚ ‘ਉਸਾਰੂ ਅਤੇ ਸਕਾਰਾਤਮਕ ਭੂਮਿਕਾ’ ਨਿਭਾਏ। ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੁਣ' ਕੈਨੇਡਾ ਦੀ ਜਨਤਾ ਨੂੰ ਪਹਿਲਕਦਮੀ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰੇਗੀ।