ETV Bharat / international

ਕੈਨੇਡਾ ਪੜ੍ਹਨ ਗਏ ਪੰਜਾਬੀ ਜੋਬਨਜੀਤ ਨੂੰ 15 ਜੂਨ ਨੂੰ ਭੇਜਿਆ ਜਾ ਰਿਹੈ ਵਾਪਸ - punjabi

ਭਾਰਤ ਵਾਪਸ ਭੇਜੇ ਜਾਣ 'ਤੇ ਜੋਬਨਜੀਤ ਨੇ ਕੈਨੇਡਾ ਸਰਕਾਰ ਨੂੰ ਆਪਣਾ ਤਰਕ ਦਿੱਤਾ ਹੈ ਕਿ ਕਾਲਜ ਦੀ ਫ਼ੀਸ ਅਦਾ ਕਰਨ ਲਈ ਉਸ ਨੇ ਬਹੁਤ ਕੰਮ ਕੀਤਾ ਹੈ, ਪਰ ਫਿਰ ਵੀ ਉਸ ਦੀ ਇੱਕ ਵੀ ਪੇਸ਼ ਨਹੀਂ ਚੱਲੀ। 2 ਸਾਲ ਬਾਅਦ ਹੁਣ ਜੋਬਨ ਨੂੰ 15 ਜੂਨ ਨੂੰ ਵਾਪਸ ਭਾਰਤ ਭੇਜਿਆ ਜਾ ਰਿਹੈ।

ਕੈਨੇਡਾ ਪੜ੍ਹਨ ਗਏ ਪੰਜਾਬੀ ਵਿਦਿਆਰਥੀ ਜੋਬਨਜੀਤ ਸਿੰਘ ਦੀ ਤਸਵੀਰ।
author img

By

Published : May 25, 2019, 6:04 PM IST

ਚੰਡੀਗੜ੍ਹ : ਕੈਨੇਡਾ ਵਿੱਚ ਇਸ ਮੌਕੇ ਉੱਥੇ ਪੜ੍ਹਨ ਗਏ ਵਿਦਿਆਰਥੀ ਜੋਬਨਜੀਤ ਸਿੰਘ ਦਾ ਮਾਮਲਾ ਕਾਫ਼ੀ ਸੁਰਖੀਆਂ ਵਿੱਚ ਹੈ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਅੱਜ ਬ੍ਰੈਂਪਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਮਝ ਨਾਲ ਅਤੇ ਸਬਰ ਨਾਲ ਕੰਮ ਲੈਣਾ ਚਾਹੀਦਾ ਹੈ। ਜੋਬਨਜੀਤ ਕੈਨੇਡਾ ਪੜ੍ਹਨ ਆਇਆ ਸੀ ਨਾ ਕਿ ਕੰਮ ਕਰਨ ਲਈ, ਜੇ ਉਸ ਨੇ ਕੰਮ ਕਰਨਾ ਹੀ ਸੀ ਤਾਂ ਉਸ ਨੂੰ ਪਹਿਲਾਂ ਪੜ੍ਹਾਈ ਪੂਰੀ ਕਰਨੀ ਚਾਹੀਦੀ ਸੀ ਫ਼ਿਰ ਬਾਅਦ ਵਿੱਚ ਵਰਕ ਪਰਮਿਟ ਲਈ ਅਪਲਾਈ ਕਰ ਕੇ ਕੰਮ ਕਰਨਾ ਚਾਹੀਦਾ ਸੀ।

ਉੱਤਰੀ ਬ੍ਰੈਂਪਟਨ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਕਿਹਾ ਕਿ ਵਿਦਿਆਰਥੀ ਕੈਨੇਡਾ ਵਿੱਚ ਬਹੁਤ ਮਿਹਨਤ ਕਰਦੇ ਹਨ ਅਤੇ ਕਰ ਵੀ ਰਹੇ ਹਨ। ਜੋਬਨਦੀਪ ਦੀ ਕਹਾਣੀ ਸੁਣ ਕੇ ਮੈਂ ਕਾਫ਼ੀ ਭਾਵੁਕ ਹੋ ਗਈ ਸੀ, ਪਰ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਜੋਬਨਦੀਪ ਦਾ ਮਾਮਲਾ ਫ਼ਿਲਹਾਲ ਕੋਰਟ ਵਿੱਚ ਹੈ।

ਤੁਹਾਨੂੰ ਦੱਸ ਦਈਏ ਕਿ 2017 ਵਿੱਚ ਪੁਲਿਸ ਨੇ ਜੋਬਨਜੀਤ ਨੂੰ ਰੋਕਿਆ ਸੀ, ਉਸ ਦੌਰਾਨ ਉਹ ਵਿਦਿਆਰਥੀ ਵੀਜ਼ੇ ਦੀਆਂ ਸ਼ਰਤਾਂ ਮੁਤਾਬਕ ਹੱਦ ਤੋਂ ਜ਼ਿਆਦਾ ਕੰਮ ਕਰਦਾ ਸੀ। ਜੋਬਨ ਦਾ ਇਸ ਨੂੰ ਲੈ ਕੇ ਤਰਕ ਹੈ ਕਿ ਉਹ ਆਪਣੀ ਫ਼ੀਸ ਭਰਨ ਲਈ ਇੰਨ੍ਹਾ ਕੰਮ ਕਰ ਰਿਹਾ ਹੈ, ਪਰ ਉਸ ਦੀ ਕੋਈ ਵੀ ਨਹੀਂ ਸੁਣ ਰਿਹਾ।

ਹੁਣ, 2 ਸਾਲ ਬਾਅਦ 22 ਸਾਲਾ ਜੋਬਨ ਨੂੰ ਅਗਲੇ ਮਹੀਨੇ ਦੀ 15 ਤਰੀਕ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਪਰ ਸਾਫ਼ ਅਕਸ ਅਤੇ ਕਿਸੇ ਵੀ ਅਪਰਾਧਕ ਮਾਮਲੇ ਵਿੱਚ ਨਾਂਅ ਨਾ ਹੋਣ ਕਾਰਨ ਜੋਬਨ ਦੇ ਪੱਖ ਵਿੱਚ ਉਸ ਦੇ ਸਾਥੀ ਵਿਦਿਆਰਥੀ ਤੇ ਆਮ ਲੋਕ ਨਿੱਤਰ ਆਏ ਹਨ ਜਿਸ ਕਾਰਨ ਕੈਨੇਡਾ ਦੀ ਟਰੂਡੋ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਹੈ।

Intro:Body:

sa

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.