ਗਲਾਸਗੋ: ਜਲਵਾਯੂ ਕਾਰਜਕਰਤਾ ਗ੍ਰੇਟਾ ਥਨਬਰਗ (Greta Thunberg) ਨੇ ਕਿਹਾ ਹੈ ਕਿ ਗਲਾਸਗੋ (Glasgow) ਵਿੱਚ ਸੰਯੁਕਤ ਰਾਸ਼ਟਰ (United Nations) ਦੀ ਜਲਵਾਯੂ ਵਾਰਤਾ ਹੁਣ ਤੱਕ ਅਸਫਲ ਰਹੀ ਹੈ। ਥਨਬਰਗ (Thunberg) ਨੇ ਨੇਤਾਵਾਂ 'ਤੇ ਜਾਣਬੁੱਝ ਕੇ ਨਿਯਮਾਂ ਵਿਚ ਕਮੀਆਂ ਛੱਡਣ ਦਾ ਦੋਸ਼ ਲਗਾਇਆ। ਕਨਵੈਨਸ਼ਨ ਸਥਾਨ ਦੇ ਬਾਹਰ ਇੱਕ ਰੈਲੀ ਵਿੱਚ, ਥਨਬਰਗ (Thunberg) ਨੇ ਗੈਰ-ਬੰਧਨ ਵਾਲੇ ਮਤਿਆਂ ਦੀ ਬਜਾਏ ਪ੍ਰਦੂਸ਼ਣ ਫੈਲਾਉਣ ਵਾਲਿਆਂ 'ਤੇ ਸਖਤ ਨਿਯਮਾਂ ਦੀ ਮੰਗ ਕੀਤੀ।
"ਵਿਸ਼ਵ ਨੇਤਾ ਨਿਸ਼ਚਿਤ ਤੌਰ 'ਤੇ ਸੱਚਾਈ ਤੋਂ ਡਰਦੇ ਹਨ, ਫਿਰ ਵੀ ਉਹ ਕਿੰਨੀ ਵੀ ਕੋਸ਼ਿਸ਼ ਕਰਨ, ਉਹ ਇਸ ਤੋਂ ਬਚ ਨਹੀਂ ਸਕਦੇ," ਉਨ੍ਹਾਂ ਨੇ ਕਿਹਾ। “ਉਹ ਵਿਗਿਆਨਕ ਸਹਿਮਤੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਨ ਅਤੇ ਉਹ ਆਪਣੇ ਬੱਚਿਆਂ ਸਮੇਤ ਸਾਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਨ,” ਉਸਨੇ ਕਿਹਾ।
ਇਸ ਤੋਂ ਪਹਿਲਾਂ ਬੋਸਟਨ ਕਾਲਜ (Boston College) ਦੀ 20 ਸਾਲਾ ਵਿਦਿਆਰਥਣ ਜੂਲੀਆ ਹੋਰਕੋਸ (Student Julia Horkos) ਨੇ ਇਸ ਸਬੰਧੀ ਕਿਹਾ ਸੀ ਕਿ ਇਹ ਸਾਡੇ ਭਵਿੱਖ (future) ਦਾ ਸਵਾਲ ਹੈ। ਸਾਡੇ ਭਵਿੱਖ (future) ਨਾਲ ਸਮਝੌਤਾ ਕੀਤਾ ਜਾ ਰਿਹਾ ਹੈ ਅਤੇ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹਾਂ। ਕਾਨਫਰੰਸ (Conference) ਦੌਰਾਨ ਹੋਰਕੋਸ ਸਮੇਤ ਕਈ ਵਿਦਿਆਰਥੀ ਪੁੱਜੇ। ਸ਼ੁੱਕਰਵਾਰ ਨੂੰ ਕੁਝ ਨੌਜਵਾਨਾਂ ਨੇ ਰੈਲੀ ਵੀ ਕੱਢੀ।
ਇਹ ਵੀ ਪੜ੍ਹੋ:ਅਫ਼ਗਾਨਿਸਤਾਨ: ਜਾਣੋ ਕਿਉਂ ਬੇਕਰੀ ਦੇ ਸਾਹਮਣੇ ਲੱਗੀ ਔਰਤਾਂ ਦੀ ਭੀੜ