ਹੈਦਰਾਬਾਦ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਇਸ ਘਾਤਕ ਕੋਰੋਨਾ ਵਾਇਰਸ ਕਾਰਨ ਦੁਨੀਆ ਵਿੱਚ 6,82,885 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਵਿਸ਼ਵ ਭਰ ਵਿੱਚ 1,77,54,190 ਕਰੋੜ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਇਹ ਅੰਕੜੇ ਲਗਾਤਾਰ ਬਦਲ ਰਹੇ ਹਨ। ਅੰਕੜਿਆ ਮੁਤਾਬਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ 1,11,59,580 ਤੋਂ ਵੱਧ ਲੋਕ ਸਹਿਤਯਾਬ ਹੋ ਚੁੱਕੇ ਹਨ। ਜਦੋਂ ਕਿ ਦੁਨੀਆ ਭਰ ਵਿੱਚ 59,11,725 ਤੋਂ ਵੱਧ ਮਾਮਲੇ ਐਕਟਿਵ ਹਨ। ਅੰਕੜੇ ਵਰਲਡਮੀਟਰ ਤੋਂ ਲਏ ਗਏ ਹਨ।
ਹਾਲਾਂਕਿ ਅਮਰੀਕਾ ਵਿੱਚ ਲਾਗ ਨਾਲ ਹੋ ਰਹੀਆਂ ਮੌਤਾਂ 1.55 ਲੱਖ ਨੂੰ ਪਾਰ ਕਰ ਗਈਆਂ ਹਨ, ਉਥੇ ਹੀ ਦੇਸ਼ ਦੇ ਸਿਹਤ ਮਾਹਰ ਮੰਨ ਰਹੇ ਹਨ ਕਿ ਪੁਸ਼ਟੀ ਕੀਤੇ ਗਏ ਨਵੇਂ ਕੇਸਾਂ ਵਿੱਚ ਦੂਜਾ ਉਛਾਲ ਘਟਦਾ ਦਿਖਾਈ ਦੇ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 46.35 ਲੱਖ ਤੋਂ ਵੱਧ ਹੈ।
ਬ੍ਰਾਜ਼ੀਲ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 57,837 ਤੋਂ ਵੱਧ ਨਵੇਂ ਕੇਸਾਂ ਦੀ ਆਮਦ ਤੋਂ ਬਾਅਦ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 26.10 ਲੱਖ ਨੂੰ ਪਾਰ ਕਰ ਗਈ ਹੈ। ਰਾਸ਼ਟਰੀ ਸਿਹਤ ਮੰਤਰਾਲੇ ਦੇ ਅਨੁਸਾਰ 24 ਘੰਟਿਆਂ ਵਿੱਚ ਕੋਰੋਨਾ ਨਾਲ 1,129 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 91,263 ਹੋ ਗਈ ਹੈ।