ETV Bharat / international

Afghanistan Crisis:ਤਾਲਿਬਾਨ ਨਾਲ ਸੁਰ ਮਿਲਾਉਣ ਨੂੰ ਲੈ ਕੇ ਸਹਿਮਤ G7 - ਜਰਮਨੀ

ਅਫਗਾਨਿਸਤਾਨ 'ਤੇ ਤਾਲਿਬਾਨ (Taliban) ਦੇ ਕਬਜ਼ੇ ਦੇ ਵਿਚਕਾਰ, ਜੀ -7 ਦੇ ਨੇਤਾਵਾਂ ਨਾਲ ਅਮਰੀਕੀ ਰਾਸ਼ਟਰਪਤੀ (US President) ਜੋ ਬਾਇਡੇਨ ਨੇ ਮੰਗਲਵਾਰ ਨੂੰ ਆਨਲਾਈਨ ਮੀਟਿੰਗ ਕੀਤੀ।ਇਸ ਦੌਰਾਨ ਯੁੱਧਗ੍ਰਸਤ ਦੇਸ਼ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਦਾ ਸਮਾਂ ਸੀਮਾ ਨਾ ਵਧਾਉਣ ਦਾ ਫੈਸਲਾ ਕੀਤਾ। ਤਾਲਿਬਾਨ ਨਾਲ ਕੰਮ ਦੇ ਆਧਾਰਿਤ ਸਹਿਯੋਗ ਦਾ ਰੋਡਮੈਪ ਬਣਾਉਣ ਲਈ ਵੀ ਸਹਿਮਤ ਹੋਏ। ਹਾਲਾਂਕਿ, ਇਸ ਤੋਂ ਪਹਿਲਾਂ ਤਾਲਿਬਾਨ ਨੇ ਧਮਕੀ ਭਰੇ ਅੰਦਾਜ਼ ਵਿਚ ਕਿਹਾ ਸੀ ਕਿ ਸਮਾਂ ਸੀਮਾ ਵਧਾਉਣ ਦੇ ਨਤੀਜੇ ਭੁਗਤਣੇ ਪੈਣਗੇ।

Afghanistan Crisis:ਤਾਲਿਬਾਨ ਨਾਲ ਸੁਰ ਮਿਲਾਉਣ ਨੂੰ ਲੈ ਕੇ ਸਹਿਮਤ G7

author img

By

Published : Aug 25, 2021, 12:21 PM IST

ਵਾਸ਼ਿੰਗਟਨ: ਯੁੱਧ ਪ੍ਰਭਾਵਿਤ ਅਫਗਾਨਿਸਤਾਨ (Afghanistan) ਤੋਂ ਲੋਕਾਂ ਨੂੰ ਕੱਢਣ ਦਾ ਸਮਾਂ ਸੀਮਾ ਅੱਗੇ ਨਾ ਵਧਾਇਆ ਜਾਵੇ। G7 ਦੇ ਨੇਤਾਵਾਂ ਨੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਤਾਲਿਬਾਨ-ਚੀਨ ਅਫਗਾਨਿਸਤਾਨ ਦੀ ਤਾਲਿਬਾਨ (Taliban) ਦੀ ਅਗਵਾਈ ਵਾਲੀ ਸਰਕਾਰ ਨਾਲ ਗੱਲਬਾਤ ਅਤੇ ਸ਼ਰਤਾ ਨੂੰ ਮੰਨਣ ਲਈ ਸਹਿਮਤ ਹੋਏ ਹਨ।

ਹਾਲਾਂਕਿ, ਹਜ਼ਾਰਾਂ ਅਮਰੀਕੀਆਂ, ਯੂਰਪੀਅਨ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਅਤੇ ਸਾਰੇ ਖਤਰੇ ਵਾਲੇ ਅਫਗਾਨ ਲੋਕਾਂ ਦੀ ਸੁਰੱਖਿਅਤ ਨਿਕਾਸੀ ਨੂੰ ਯਕੀਨੀ ਬਣਾਉਣ ਦੇ ਲਈ ਕਾਬੁਲ ਹਵਾਈ ਅੱਡੇ ਉਤੇ ਅਮਰੀਕੀ ਅਭਿਆਨ ਨੂੰ ਚਲਾਉਣ ਉਤੇ ਸਹਿਮਤ ਨਾ ਹੋਣ ਕਰਕੇ ਕਿਤੇ ਨਾ ਕਿਤੇ ਨਿਰਾਸ਼ਾ ਵਿਖਾਈ ਦਿੱਤੀ ਹੈ।

ਜੀ -7 ਸਮੂਹ ਦੇ ਨੇਤਾਵਾਂ ਨੇ ਮੰਗਲਵਾਰ ਨੂੰ ਇੱਕ ਡਿਜੀਟਲ ਬੈਠਕ ਦੇ ਬਾਅਦ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਕਿ ਅਫਗਾਨਿਸਤਾਨ ਤੋਂ ਵਿਦੇਸ਼ੀ ਅਤੇ ਅਫਗਾਨ ਸਾਥੀਆਂ ਦੀ ਸੁਰੱਖਿਅਤ ਨਿਕਾਸੀ ਇੱਕ ਜ਼ਰੂਰੀ ਤਰਜੀਹ ਬਣੀ ਹੋਈ ਹੈ। ਨੇਤਾਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਫਗਾਨ ਪੱਖ ਦਾ ਨਿਰਣਾ ਉਸਦੇ ਕੰਮਾਂ ਦੁਆਰਾ ਕਰਨਗੇ, ਉਸਦੇ ਸ਼ਬਦਾਂ ਨਾਲ ਨਹੀਂ।

ਨੇਤਾਵਾਂ ਨੇ ਕਿਹਾ ਕਿ ਅਸੀਂ ਦੁਬਾਰਾ ਪੁਸ਼ਟੀ ਕਰਦੇ ਹਾਂ ਕਿ ਤਾਲਿਬਾਨ ਅੱਤਵਾਦ ਨੂੰ ਰੋਕਣ ਤੋਂ ਇਲਾਵਾ ਵਿਸ਼ੇਸ਼ ਰੂਪ ਵਿਚ ਮਹਿਲਾਵਾਂ, ਲੜਕੀਆਂ ਅਤੇ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਸੰਬੰਧ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਨੂੰ ਲੈ ਕੇ ਜਵਾਬਦੇਹ ਹੋਵੇਗਾ।

ਇਸ ਦੌਰਾਨ, ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਬਰਲਿਨ ਵਿੱਚ ਕਿਹਾ ਕਿ ਮੈਂ ਦੁਬਾਰਾ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦੀ ਹਾਂ ਕਿ ਅਮਰੀਕਾ ਦੀ ਨਿਸ਼ਚਤ ਤੌਰ' ਤੇ ਇੱਥੇ ਅਗਵਾਈ ਹੈ। ਅਮਰੀਕਾ ਤੋਂ ਬਿਨਾਂ, ਅਸੀਂ ਅਤੇ ਹੋਰ ਦੇਸ਼ ਨਿਕਾਸੀ ਕਾਰਜ ਨੂੰ ਜਾਰੀ ਨਹੀਂ ਰੱਖ ਸਕਦੇ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਸ਼ਿਸ਼ ਜਾਰੀ ਰੱਖਣ ਦੀ ਪ੍ਰਤੀਵੱਧਤਾ ਦਿਖਾਉਦੇ ਹੋਏ ਮੰਨਿਆ ਹੈ ਕਿ ਨਿਕਾਸੀ ਕਾਰਜ ਦੀ ਸਮਾਂ ਸੀਮਾ ਵਧਾਉਣ ਵਿਚ ਅਸਫਲ ਰਹੇ ਸਨ।

ਦੂਜੇ ਪਾਸੇ, ਫਰਾਂਸ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ 31 ਅਗਸਤ ਦੀ ਸਮਾਂ ਸੀਮਾ ਵਧਾਉਣ ਲਈ ਜ਼ੋਰ ਪਾਇਆ ਸੀ। ਹਾਲਾਂਕਿ, ਉਹ ਅਮਰੀਕੀ ਫੈਸਲੇ ਨੂੰ ਸਵੀਕਾਰ ਕਰੇਗਾ ਕਿਉਂਕਿ ਇਹ ਅਮਰੀਕਾ ਦੇ ਹੱਥਾਂ ਵਿੱਚ ਹੈ।

ਜੀ -7 ਦੇ ਨੇਤਾਵਾਂ ਦੀ ਬੈਠਕ ਦੇ ਤੁਰੰਤ ਬਾਅਦ, ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਜੋ ਬਾਇਡੇਨ ਨੇ ਅਮਰੀਕੀ ਅਤੇ ਸਹਿਯੋਗੀ ਅਫਗਾਨ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਲਈ 31 ਅਗਸਤ ਸਮਾਂ ਸੀਮਾ ਨਾ ਵਧਾਉਣ ਦਾ ਫੈਸਲਾ ਕੀਤਾ ਹੈ।

ਤਾਲਿਬਾਨ ਨੇ ਦਿੱਤੀ ਸੀ ਧਮਕੀ

ਇਸ ਤੋਂ ਪਹਿਲਾਂ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਸੀ ਕਿ ਅਮਰੀਕਾ ਨੂੰ 31 ਅਗਸਤ ਤੱਕ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਪੂਰਾ ਕਰਨਾ ਚਾਹੀਦਾ ਹੈ ਅਤੇ ਇਸ ਸਮੇਂ ਸੀਮਾ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਬਾਇਡੇਨ ਪ੍ਰਸ਼ਾਸਨ ਨੇ ਅਫਗਾਨਿਸਤਾਨ ਤੋਂ ਸਾਰੇ ਅਮਰੀਕੀ ਸੈਨਿਕਾਂ ਦੀ ਵਾਪਸੀ ਦੀ ਤਰੀਕ 31 ਅਗਸਤ ਤੈਅ ਕੀਤੀ ਹੈ।

ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਦਾ ਸਮੂਹ ਸਮਾਂ ਸੀਮਾ ਵਿੱਚ ਵਾਧਾ ਨੂੰ ਸਵੀਕਾਰ ਨਹੀਂ ਕਰੇਗਾ। ਮੁਜਾਹਿਦ ਨੇ ਕਿਹਾ ਕਿ ਦੇਸ਼ ਵਿੱਚ ਜੀਵਨ ਆਮ ਵਾਂਗ ਹੋ ਰਿਹਾ ਹੈ ਪਰ ਹਵਾਈ ਅੱਡੇ 'ਤੇ ਹਫੜਾ -ਦਫੜੀ ਇੱਕ ਸਮੱਸਿਆ ਬਣੀ ਹੋਈ ਹੈ। ਤਾਲਿਬਾਨ ਦੇ ਦੇਸ਼ ਉੱਤੇ ਕਬਜ਼ਾ ਕਰਨ ਤੋਂ ਬਾਅਦ ਬਹੁਤ ਸਾਰੇ ਅਫਗਾਨ ਭੱਜਣ ਲਈ ਬੇਚੈਨ ਹਨ।

ਮੁਜਾਹਿਦ ਨੇ ਕਿਹਾ ਕਿ ਉਹ ਤਾਲਿਬਾਨ ਅਤੇ ਸੀਆਈਏ ਵਿਚਾਲੇ ਕਿਸੇ ਮੀਟਿੰਗ ਬਾਰੇ ਨਹੀਂ ਜਾਣਦੇ ਸਨ। ਹਾਲਾਂਕਿ, ਮੁਜਾਹਿਦ ਨੇ ਅਜਿਹੀ ਬੈਠਕ ਤੋਂ ਇਨਕਾਰ ਨਹੀਂ ਕੀਤਾ। ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਅਮਰੀਕੀ ਏਜੰਸੀ ਦੇ ਡਾਇਰੈਕਟਰ ਨੇ ਸੋਮਵਾਰ ਨੂੰ ਕਾਬੁਲ ਵਿੱਚ ਤਾਲਿਬਾਨ ਦੇ ਸੀਨੀਅਰ ਰਾਜਨੀਤਕ ਨੇਤਾ ਨਾਲ ਮੁਲਾਕਾਤ ਕੀਤੀ।

ਇਹ ਵੀ ਪੜੋ:ਤਾਲਿਬਾਨ ਦੀ ਵਾਪਸੀ ਨਾਲ ਅਫਗਾਨਿਸਤਾਨ ‘ਚ ਹਿਜਾਬ ਤੇ ਪੱਗਾਂ ਦੀਆਂ ਕੀਮਤਾਂ ‘ਚ ਉਛਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.