ਨਿਊਯਾਰਕ: ਅਲਕੋਹਲ ਯੁਕਤ ਹੈਂਡ ਸੈਨੇਟਾਈਜ਼ਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ, ਪਰ ਅਜਿਹੇ ਉਤਪਾਦਾਂ ਨੂੰ ਪੀਣਾ ਜਾਨਲੇਵਾ ਸਾਬਤ ਹੋ ਸਕਦਾ ਹੈ। ਅਮਰੀਕਾ ਦੇ 2 ਰਾਜਾਂ ਵਿੱਚ ਹੈਂਡ ਸੈਨੇਟਾਈਜ਼ਰ ਪੀਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ।
ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਇਸ ਹਫ਼ਤੇ ਜਾਣਕਾਰੀ ਦਿੱਤੀ ਹੈ ਕਿ ਮਈ ਅਤੇ ਜੂਨ ਵਿੱਚ ਹੈਂਡ ਸੈਨੇਟਾਈਜ਼ਰ ਪੀਣ ਨਾਲ ਐਰੀਜ਼ੋਨਾ ਅਤੇ ਨਿਊ ਮੈਕਸੀਕੋ ਵਿੱਚ 15 ਬਾਲਗਾਂ ਦੇ ਸ਼ਰੀਰ ਵਿੱਚ ਜ਼ਹਿਰ ਫੈਲਾ ਗਿਆ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਤਿੰਨ ਹੋਰ ਵਿਅਕਤੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਸਾਰਿਆਂ ਨੇ ਉਹ ਸੈਨੇਟਾਈਜ਼ਰ ਦਾ ਸੇਵਨ ਕੀਤਾ ਸੀ ਜਿਸ ਵਿੱਚ ਮਿਥੇਨੌਲ ਜਾਂ ਵੁਡ ਅਲਕੋਹਲ ਸੀ। ਵੈਧ ਸੈਨੇਟਾਈਜ਼ਰ ਵਿੱਚ ਬਿਮਾਰੀਆਂ ਨੂੰ ਮਾਰਨ ਵਾਲੀ ਮੁੱਖ ਤੌਰ 'ਤੇ ਈਥਾਈਲ ਅਲਕੋਹਲ ਹੁੰਦਾ ਹੈ, ਜਿਸ ਦਾ ਸੇਵਨ ਕੀਤਾ ਜਾ ਸਕਦਾ ਹੈ, ਪਰ ਕੁੱਝ ਕੰਪਨੀਆਂ ਇਸ ਦੀ ਥਾਂ 'ਤੇ ਜ਼ਹਿਰੀਲੇ ਮੀਥੇਨੌਲ ਦੀ ਵਰਤੋਂ ਕਰ ਰਹੀਆਂ ਹਨ ਜੋਂ ਐਂਟੀਫ੍ਰੀਜ਼ (ਕਿਸੀ ਪਦਾਰਥ ਦਾ ਜਮ੍ਹਾ ਬਿੰਦੂ ਨੂੰ ਘਟਾਉਣ ਲਈ ਵਰਤਿਆ ਜਾਣ ਵਾਲਾ ਐਡੀਟਿਵ) ਵਿੱਚ ਵਰਤਿਆਂ ਜਾਦਾ ਹੈ।
ਅਮਰੀਕਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਨੇ ਜੂਨ ਵਿੱਚ ਮੈਕਸੀਕੋ ਵਿੱਚ ਬਣਨ ਵਾਲੇ ਹੈਂਡ ਸੈਨੇਟਾਈਜ਼ਰ ਦੇ ਪ੍ਰਤੀ ਚੇਤਾਵਨੀ ਦਿੱਤੀ ਸੀ ਅਤੇ ਕਿਹਾ ਕਿ ਇਸ ਵਿੱਚ ਮਹੱਤਵਪੂਰਨ ਮਾਤਰਾ ਵਿੱਚ ਮਿਥੇਨੌਲ ਹੈ। ਐਫਡੀਏ ਨੇ ਅਜਿਹੇ ਕਈ ਹੈਂਡ ਸੈਨੇਟਾਈਜ਼ਰ ਦੀ ਪਛਾਣ ਕੀਤੀ ਹੈ ਜਿਸ ਵਿੱਚ ਮੀਥੇਨੌਲ ਦੀ ਵਰਤੋਂ ਕੀਤੀ ਜਾਂਦੀ ਸੀ।