ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਗਲੇ ਸਾਲ ਅਪ੍ਰੈਲ ਤੱਕ ਅਮਰੀਕਾ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਮਿਲ ਜਾਵੇਗੀ। ਦੱਸ ਦੇਈਏ ਕਿ ਅਮਰੀਕਾ ਵਿੱਚ ਹੋਏ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਤੋਂ ਬਾਅਦ ਇਹ ਡੋਨਾਲਡ ਟਰੰਪ ਦਾ ਪਹਿਲਾ ਜਨਤਕ ਭਾਸ਼ਣ ਹੈ।
ਦਵਾ ਕੰਪਨੀ Pfizer ਦੀ ਕੋਰੋਨਾ ਵਾਇਰਸ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਡੋਨਾਲਡ ਟਰੰਪ ਨੇ ਉਮੀਦ ਜਤਾਈ ਹੈ ਕਿ ਸਾਲ 2021 ਦੇ ਅਪ੍ਰੈਲ ਮਹੀਨੇ ਤੱਕ ਕੋਰੋਨਾ ਵੈਕਸੀਨ ਅਮਰੀਕੀ ਨਾਗਰਿਕਾਂ ਨੂੰ ਮਿਲ ਜਾਵੇਗੀ। ਵਾਈਟ ਹਾਉਸ ਦੇ ਰੋਜ ਗਾਰਡਨ ਉੱਤੇ ਬੋਲਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੀ ਜਾਣਕਾਰੀ ਦਿੱਤੀ। ਡੋਨਾਲਡ ਟਰੰਪ ਨੇ ਅਜੇ ਤੱਕ ਆਪਣੀ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਵੈਕਸੀਨ ਪਹਿਲੇ ਫਰੰਟਲਾਈਨ ਵਰਕਜ਼ ਬਜੁਰਗਾਂ ਅਤੇ ਹਾਈ ਰਿਸਕ ਅਮਰੀਕੀਆਂ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਨੇ ਆਪਣਾ ਅੰਤਿਮ ਭਾਸ਼ਣ 5 ਨਵੰਬਰ ਨੂੰ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਆਪ ਜਾਇਜ਼ ਵੋਟਾਂ ਦੀ ਗਿਣਤੀ ਕਰਦੇ ਹਾਂ ਤਾਂ ਮੈ ਸਰਲਤਾ ਨਾਲ ਜਿੱਤ ਜਾਂਦਾ ਹਾਂ। ਮੈਂ ਪਹਿਲੇ ਹੀ ਕਈ ਅਹਿਮ ਸੂਬਿਆਂ ਨੂੰ ਜਿੱਤ ਚੁੱਕਿਆ ਹਾਂ। ਇਸ ਵਿੱਚ ਫਲੋਰਿਡਾ, ਆਇਓਵਾ, ਇੰਡੀਆਨਾ, ਓਹੀਓ ਸ਼ਾਮਲ ਹੈ। ਮੀਡੀਆ, ਪੈਸੇ ਅਤੇ ਤਕਨੀਕੀ ਦੇ ਦਮ ਉੱਤੇ ਚੋਣ ਵਿੱਚ ਹੋਏ ਇਤਿਹਾਸਕ ਦਖਲਅੰਦਾਜ਼ੀ ਦੇ ਬਾਵਜੂਦ, ਅਸੀਂ ਇਤਿਹਾਸਕ ਵੋਟਾਂ ਨਾਲ ਜਿੱਤੇ ਹਾਂ।
ਉੱਥੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਏਰੀਜ਼ੋਨਾ ਅਤੇ ਜਾਰਜੀਆ ਪ੍ਰਾਂਤ ਵਿੱਚ ਵੀ ਜਿੱਤ ਹਾਸਲ ਕੀਤੀ ਹੈ। ਅਮਰੀਕੀ ਚੋਣ ਵਿੱਚ ਡੈਮੋਕਰੇਟ ਪਾਰਟੀ ਨੂੰ 306 ਚੋਣਵਾਦੀ ਵੋਟਾਂ ਮਿਲੀਆਂ ਹਨ। ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ 232 ਵੋਟਾਂ ਮਿਲੀਆਂ ਹਨ। ਜ਼ਿਨ੍ਹਾਂ ਨੇ ਨੌਰਥ ਕੈਰੋਲੀਨਾ ਵਿੱਚ ਜਿੱਤ ਹਾਸਲ ਕੀਤੀ ਹੈ।