ETV Bharat / international

ਟਰੰਪ ਇੱਕ ਯੋਧਾ ਹਨ, ਉਨ੍ਹਾਂ ਨੂੰ ਚਾਰ ਸਾਲ ਤੱਕ ਅਹੁਦੇ 'ਤੇ ਰਹਿਣਾ ਚਾਹੀਦੈ: ਇਵਾਂਕਾ - DONALD TRUMP IS A WARRIOR

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਕਿਹਾ ਕਿ ਉਸ ਦੇ ਪਿਤਾ ਨੇ ਜਿਹੜੇ ਵਾਅਦੇ ਕੀਤੇ, ਉਸ ਤੋਂ ਕਿਤੇ ਜ਼ਿਆਦਾ ਆਪਣੇ ਦੇਸ਼ ਵਾਸੀਆਂ ਨੂੰ ਦਿੱਤਾ ਹੈ। ਇਵਾਂਕਾ ਨੇ ਇਹ ਵੀ ਕਿਹਾ ਕਿ ਟਰੰਪ ਇੱਕ ਯੋਧਾ ਹਨ ਅਤੇ ਉਨ੍ਹਾਂ ਨੂੰ ਚਾਰ ਸਾਲ ਹੋਰ ਰਾਸ਼ਟਰਪਤੀ ਅਹੁਦੇ 'ਤੇ ਬਣੇ ਰਹਿਣਾ ਚਾਹੀਦਾ ਹੈ।

ਟਰੰਪ ਇੱਕ ਯੋਧਾ ਹਨ, ਉਨ੍ਹਾਂ ਨੂੰ ਚਾਰ ਸਾਲ ਤੱਕ ਅਹੁਦੇ 'ਤੇ ਰਹਿਣਾ ਚਾਹੀਦੈ: ਇਵਾਂਕਾ

author img

By

Published : Nov 1, 2020, 9:37 PM IST

ਕੇਨਫੀਲਡ: ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਉਸ ਦੇ ਪਿਤਾ ਨੇ ਜਿਹੜੇ ਵਾਅਦੇ ਕੀਤੇ ਸਨ, ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਨੇ ਦਿੱਤਾ ਹੈ। ਇਵਾਂਕਾ ਨੇ ਆਪਣੇ ਪਿਤਾ ਨੂੰ ਇੱਕ ਯੋਧਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੋਰ ਚਾਰ ਸਾਲਾਂ ਲਈ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿਣਾ ਚਾਹੀਦਾ ਹੈ।

ਓਹਾਇਓ ਵਿੱਚ ਸ਼ਨੀਵਾਰ ਨੂੰ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਇਵਾਂਕਾ ਨੇ ਕਿਹਾ ਕਿ ਟਰੰਪ ਲੰਘੇ ਚਾਰ ਸਾਲਾਂ ਵਿੱਚ ਅਮਰੀਕਾ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਗਏ, ਸਾਬਕਾ ਰਾਸ਼ਟਰਪਤੀਆਂ ਅਤੇ ਸਿਆਸੀ ਅਗਵਾਈ ਹੇਠ ਲੰਘੇ ਕਈ ਦਹਾਕਿਆਂ ਦੀਆਂ ਗ਼ਲਤੀਆਂ ਨੂੰ ਉਨ੍ਹਾਂ ਨੇ ਸੁਧਾਰਿਆ ਹੈ।

ਟਰੰਪ ਇੱਕ ਯੋਧਾ ਹਨ, ਉਨ੍ਹਾਂ ਨੂੰ ਚਾਰ ਸਾਲ ਤੱਕ ਅਹੁਦੇ 'ਤੇ ਰਹਿਣਾ ਚਾਹੀਦੈ: ਇਵਾਂਕਾ
ਟਰੰਪ ਇੱਕ ਯੋਧਾ ਹਨ, ਉਨ੍ਹਾਂ ਨੂੰ ਚਾਰ ਸਾਲ ਤੱਕ ਅਹੁਦੇ 'ਤੇ ਰਹਿਣਾ ਚਾਹੀਦੈ: ਇਵਾਂਕਾ

'ਯੋਧਾ ਦੀ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰਤ'

ਉਨ੍ਹਾਂ ਕਿਹਾ ਕਿ ਇਸ ਸਮੇਂ ਅਮਰੀਕਾ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਯੋਧਾ ਦੀ ਪਹਿਲਾਂ ਨਾਲੋਂ ਵੱਧ ਜ਼ਰੂਰਤ ਹੈ। ਮੇਰੇ ਪਿਤਾ ਸਾਡੇ ਵਿੱਚੋਂ ਹਰ ਇੱਕ ਲਈ ਹਰ ਦਿਨ ਮਜ਼ਬੂਤੀ ਨਾਲ ਲੜਾਈ ਲੜਦੇ ਹਨ। ਹੁਣ ਸਾਡੇ ਕੋਲ ਮੌਕਾ ਹੈ ਕਿ ਅਸੀਂ ਉਨ੍ਹਾਂ ਲਈ ਲੜੀਏ, ਇਸ ਦੇਸ਼ ਦੇ ਭਵਿੱਖ ਲਈ ਲੜੀਏ।

ਟਰੰਪ ਅਤੇ ਬਿਡੇਨ ਵਿੱਚ ਸਖ਼ਤ ਟੱਕਰ

ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਚੋਣਾਂ ਹੋਣੀਆਂ ਹਨ, ਜਿਸ ਵਿੱਚ ਟਰੰਪ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਿਡੇਨ ਨਾਲ ਹੈ। ਇਵਾਂਕਾ ਰਾਸ਼ਟਰਪਤੀ ਟਰੰਪ ਦੀ ਵੱਡੀ ਧੀ ਹੈ। ਉਹ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਦੀ ਸੀਨੀਅਰ ਸਲਾਹਕਾਰ ਵੀ ਹੈ।

ਪਿਤਾ ਲਈ ਚੋਣ ਪ੍ਰਚਾਰ

ਇਵਾਂਕਾ ਦੇ ਨਾਲ ਹੀ ਉਸ ਦੇ ਭਰਾ ਡੋਨਾਲਡ ਟਰੰਪ ਜੂਨੀਅਰ, ਐਰਿਕ ਟਰੰਪ ਅਤੇ ਭੈਣ ਟਿਫਨੀ ਵੀ ਮੁੱਖ ਰਾਜਾਂ ਵਿੱਚ ਪਿਤਾ ਲਈ ਚੋਣ ਪ੍ਰਚਾਰ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.