ETV Bharat / international

ਹਸਪਤਾਲ ਤੋਂ ਬਾਹਰ ਨਿਕਲੇ ਟਰੰਪ, ਲੋਕਾਂ ਦੀ ਸ਼ੁੰਭਕਾਮਨਾਵਾਂ ਨੂੰ ਸਵੀਕਾਰੀਆਂ

ਕੋਰੋਨਾ ਲਾਗ ਨਾਲ ਪ੍ਰਭਾਵਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਇਲਾਜ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਕਰਵਾ ਰਹੇ ਹਨ। ਐਤਵਾਰ ਨੂੰ ਜਦੋਂ ਡੋਨਾਲਡ ਟਰੰਪ ਇਲਾਜ ਕਰਵਾ ਕੇ ਹਸਪਤਾਲ ਦੇ ਬਾਹਰ ਨਿਕਲੇ ਤਾਂ ਉੱਥੇ ਮੌਜੂਦ ਉਨ੍ਹਾਂ ਦੇ ਸਮਰਥਕਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ।

ਫ਼ੋਟੋ
ਫ਼ੋਟੋ
author img

By

Published : Oct 5, 2020, 2:27 PM IST

ਵਾਸ਼ਿੰਗਟਨ: ਕੋਰੋਨਾ ਲਾਗ ਨਾਲ ਪ੍ਰਭਾਵਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਇਲਾਜ ਵਾਲਟਰ ਰੀਟ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਕਰਵਾ ਰਹੇ ਹਨ। ਐਤਵਾਰ ਨੂੰ ਜਦੋਂ ਡੋਨਾਲਡ ਟਰੰਪ ਇਲਾਜ ਕਰਵਾ ਕੇ ਹਸਪਤਾਲ ਦੇ ਬਾਹਰ ਨਿਕਲੇ ਤਾਂ ਉੱਥੇ ਮੌਜੂਦ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ।

ਫ਼ੋਟੋ
ਫ਼ੋਟੋ

ਹਸਪਤਾਲ ਤੋਂ ਬਾਹਰ ਨਿਕਲਣ ਤੋਂ ਕੁਝ ਸਮੇਂ ਪਹਿਲਾਂ ਹੀ ਟਰੰਪ ਨੇ ਆਪਣੇ ਟਵਿੱਟਰ ਉੱਤੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬਾਹਰ ਸੜਕਾਂ ਉੱਤੇ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਹੈਰਾਨ ਕੀਤਾ ਜਾਵੇ।

ਫ਼ੋਟੋ
ਫ਼ੋਟੋ

ਵੀਡੀਓ ਵਿੱਚ ਟਰੰਪ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਦਿਲਚਸਪ ਯਾਤਰਾ ਹੈ। ਮੈਂ ਇੱਥੇ ਕੋਵਿਡ ਦੇ ਬਾਰੇ ਬਹੁਤ ਕੁਝ ਸਿੱਖਿਆ ਹੈ। ਮੈਂ ਇਸ ਨੂੰ ਅਸਲ ਵਿੱਚ ਸਕੂਲ ਜਾ ਕੇ ਹੀ ਸਿੱਖਿਆ ਹੈ। ਇਹ ਪੁਸਤਕ ਸਕੂਲ ਨਹੀਂ ਅਸਲ ਸਕੂਲ ਹੈ। ਮੈਨੂੰ ਸਮਝ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਾਲਟਰ ਰੀਟ ਵਿੱਚ ਡਾਕਟਰਾਂ ਤੋਂ ਬਹੁਤ ਵਧੀਆਂ ਰਿਪੋਰਟਾਂ ਮਿਲ ਰਹੀਆਂ ਹਨ। ਉਹ ਜੋ ਕੰਮ ਕਰਦੇ ਹਨ ਉਹ ਬਹੁਤ ਹੀ ਸ਼ਾਨਦਾਰ ਹੈ।

ਵੀਡੀਓ

ਇਸ ਤੋਂ ਪਹਿਲਾਂ ਟਰੰਪ ਨੇ ਆਪਣੇ ਸਮਰਥਕਾਂ ਦੀ ਪ੍ਰਸ਼ੰਸਾ ਕੀਤੀ। ਜੋ ਵਾਲਟਰ ਰੀਟ ਹਸਪਤਾਲ ਦੇ ਬਾਹਰ ਖੜ੍ਹੇ ਹਨ। ਲੋਕ ਸੱਚੀ ਸਾਡੇ ਦੇਸ਼ ਨਾਲ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਦੇ ਡਾਕਟਰਾਂ ਦੀ ਟੀਮ ਦੇ ਮੁਤਾਬਕ 5 ਅਕਤੂਬਰ ਨੂੰ ਉਨ੍ਹਾਂ ਨੂੰ ਇਲਾਜ ਤੋਂ ਛੁੱਟੀ ਮਿਲਣ ਦੇ ਆਸਾਰ ਹਨ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਵੀਰਵਾਰ ਨੂੰ ਕੋਵਿਡ-19 ਟੈਸਟ ਵਿੱਚ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ। ਸ਼ਨਿਚਰਵਾਰ ਟਰੰਪ ਨੇ ਟਵੀਟ ਕਰਕੇ ਕਿਹਾ ਸੀ ਕਿ ਮੈਂ ਸਮਝਦਾ ਹਾਂ ਕਿ ਸਹੀ ਚੱਲ ਰਿਹਾ ਹੈ। ਤੁਹਾਡਾ ਸਾਰੀਆਂ ਦਾ ਬਹੁਤ ਧੰਨਵਾਦ, ਪਿਆਰ। ਇਸ ਤੋਂ ਬਾਅਦ ਹੀ ਰਾਸ਼ਟਰਪਤੀ ਨੂੰ ਸੈਨਿਕ ਹਸਪਤਾਲ ਲੈ ਕੇ ਜਾਇਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.