ਨਵੀਂ ਦਿੱਲੀ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਪੀੜਤਾਂ ਦੀ ਗਿਣਤੀ 10,104,045 ਕਰੋੜ ਤੱਕ ਪਹੁੰਚ ਗਈ ਹੈ ਅਤੇ 500,882 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ, ਦੂਜੇ ਨੰਬਰ ਉੱਤੇ ਬ੍ਰਾਜ਼ੀਲ, ਤੀਜੇ ਨੰਬਰ ਉੱਤੇ ਰੂਸ ਅਤੇ ਚੌਥੇ ਨੰਬਰ ਉੱਤੇ ਭਾਰਤ ਹੈ। ਇਥੇ ਰਾਹਤ ਵਾਲੀ ਗੱਲ ਇਹ ਹੈ ਕਿ ਦੁਨੀਆ ਭਰ 'ਚ ਇਸ ਬਿਮਾਰੀ ਨੂੰ ਹਰਾ 309,713 ਲੱਖ ਵਿਅਕਤੀ ਠੀਕ ਵੀ ਹੋਇਆ ਹੈ।
ਅਮਰੀਕਾ ਦੀ ਜੌਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨਿਅਰਿੰਗ ਕੇਂਦਰ ਵੱਲੋਂ ਜਾਰੀ ਕੀਤੇ ਗਏ ਆਂਕੜਿਆ ਮੁਤਾਬਕ, ਵਿਸ਼ਵ ਮਹਾਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿੱਚ ਕੋਰੋਨਾ ਨਾਲ ਹੁਣ ਤੱਕ 2,544,418 ਲੋਕ ਪੀੜਤ ਹਨ ਅਤੇ 1,25,768 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬ੍ਰਾਜ਼ੀਲ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1,344,143 ਲੱਖ ਤੱਕ ਪਹੁੰਚ ਗਈ ਹੈ ਅਤੇ 5,622 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਵਿੱਚ ਕੋਵਿਡ-19 ਨਾਲ 6,33, 563 ਲੋਕ ਪੀੜਤ ਹਨ ਅਤੇ 9,060 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਬ੍ਰਿਟੇਨ ਵਿੱਚ ਹਾਲਾਤ ਕਾਫੀ ਖਰਾਬ ਹੈ ਕਿਉਂਕਿ ਉੱਥੇ ਕੋਰੋਨਾ ਦੇ 312,640 ਲੱਖ ਮਾਮਲੇ ਸਾਹਮਣੇ ਆਏ ਹਨ ਅਤੇ 43,634 ਲੱਖ ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਭਾਰਤ ਦੁਨੀਆ 'ਚ ਚੌਥੇ ਨੰਬਰ 'ਤੇ ਆਉਂਦਾ ਹੈ ਜਿਥੇ 5.28 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 16,095 ਲੋਕਾਂ ਦੀ ਮੌਤ ਹੋ ਗਈ ਹੈ।