ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਦੀ ਰੋਕਥਾਮ ਅਤੇ ਇਲਾਜ ਲਈ ਸਾਰੇ ਦੇਸ਼ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੇ ਹਨ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਣ ਵਾਲਾ ਅਮਰੀਕਾ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਅਜਿਹੇ ਹਾਲਾਤਾਂ ਵਿੱਚ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਇੱਕ 6 ਸਾਲ ਦੇ ਬੱਚੇ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ ਅਤੇ ਉਸ ਨੂੰ ਹਸਪਤਾਲ 'ਚੋਂ ਘਰ ਭੇਜ ਦਿੱਤਾ ਹੈ।
ਅਮਰੀਕਾ ਦੇ ਟੇਨੇਸ ਵਿੱਚ ਰਹਿਣ ਵਾਲਾ ਜੋਸੇਫ ਕੋਰੋਨਾ ਦੇ ਨਾਲ ਨਾਲ ਫੇਫੜਿਆਂ ਦੀ ਬਿਮਾਰੀ 'ਸਿਸਟਿਕ ਫਾਈਬ੍ਰੋਸਿਸ' ਨਾਲ ਵੀ ਪੀੜਤ ਸੀ। ਇਸ ਦੇ ਬਾਵਜੂਦ ਵੀ ਉਸ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ। ਇੱਕ ਰਿਪੋਰਟ ਮੁਤਾਬਕ ਠੀਕ ਹੋਣ ਵਾਲੇ ਬੱਚੇ ਦੀ ਮਾਂ ਨੇ ਸੋਸ਼ਲ ਮੀਡੀਆ 'ਤੇ ਬੱਚੇ ਦੇ ਮੁਸਕੁਰਾਉਂਦੇ ਦੀ ਵੀਡੀਓ ਸਾਂਝੀ ਕੀਤੀ ਅਤੇ ਉਸ ਨੂੰ ਯੋਧਾ ਦੱਸਿਆ।
ਇਹ ਵੀ ਪੜ੍ਹੋ: ਕੋਵਿਡ-19: ਲੰਡਨ ਦੇ 9 ਸਾਲ ਦੇ ਬੱਚੇ ਨੇ PM ਮੋਦੀ ਨੂੰ ਕੀਤੀ ਅਪੀਲ
ਜੋਸੇਫ਼ ਦੀ ਮਾਂ ਨੇ ਦੱਸਿਆ ਕਿ 19 ਮਾਰਚ ਨੂੰ ਉਸ ਨੂੰ ਪਤਾ ਲੱਗਿਆ ਕਿ ਉਹ ਕੋਰੋਨਾ ਪੀੜਤ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਸ਼ੁਰੂ ਵਿੱਚ ਖੰਘ ਅਤੇ ਜ਼ੁਕਾਮ ਦੀ ਸ਼ਿਕਾਇਤ ਹੋਈ। ਇਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਸ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ। ਇਸ ਤੋਂ ਬਾਅਦ ਜੋਸੇਫ ਦੇ ਇਲਾਜ ਮਗਰੋਂ ਉਸ ਨੂੰ ਘਰ ਵਿੱਚ ਹੀ ਆਈਸੋਲੇਟ ਕਰ ਦਿੱਤਾ ਸੀ। ਤਕਰੀਬਨ 2 ਹਫ਼ਤਿਆਂ ਬਾਅਦ ਬੱਚੇ ਦੀ ਮਾਂ ਨੇ ਜਾਣਕਾਰੀ ਦਿੱਤੀ ਕਿ ਹੁਣ ਜੋਲੇਫ਼ ਕੋਰੋਨਾ ਨੂੰ ਪੂਰੀ ਤਰ੍ਹਾਂ ਨਾਲ ਮਾਤ ਦੇ ਚੁੱਕਿਆ ਹੈ।