ਨਵੀਂ ਦਿੱਲੀ: ਦੁਨੀਆ ਲਗਾਤਾਰ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੀ ਹੈ। ਇਸ ਵਾਇਰਸ ਕਾਰਨ ਦੁਨੀਆ ਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ 2 ਲੱਖ 52 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਸੰਕਰਮਿਤ ਲੋਕਾਂ ਦੀ ਸੰਖਿਆ 36 ਲੱਖ 45 ਹਜ਼ਾਰ ਤੋਂ ਵੱਧ ਹੋ ਗਈ ਹੈ।
ਲਗਭਗ 12 ਲੱਖ ਲੋਕ ਠੀਕ ਹੋ ਚੁੱਕੇ ਹਨ। ਦੁਨੀਆ ਦੇ ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ 70 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ ਅਤੇ 12 ਲੱਖ 12 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ।
ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਕਾਰਨ 2333 ਮੌਤਾਂ ਹੋਈਆਂ ਹਨ। ਅਮਰੀਕਾ ਹੁਣ ਤੱਕ ਕਰਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿਚ ਦੁਨੀਆ ਦੇ ਸਿਖਰ ਉੱਤੇ ਹੈ।
ਇਸ ਤੋਂ ਬਾਅਦ ਇਟਲੀ ਹੈ ਜਿੱਥੇ 29979, ਬ੍ਰਿਟੇਨ ਵਿਚ 28734, ਸਪੇਨ ਵਿਚ 25428, ਫਰਾਂਸ ਵਿਚ 25201, ਬੈਲਜੀਅਮ ਵਿਚ 7924, ਬ੍ਰਾਜ਼ੀਲ ਵਿਚ 7288, ਜਰਮਨੀ ਵਿਚ 6943, ਇਰਾਨ ਵਿਚ 6277, ਨੀਦਰਲੈਂਡਜ਼ ਵਿਚ 5082, ਚੀਨ 4633 ਅਤੇ ਕੈਨੇਡਾ ਵਿਚ 3842 ਮੌਤਾਂ ਹੋਈਆਂ ਹਨ।