ETV Bharat / international

ਚੀਨ ਨਾਲ ਨਜਿੱਠਣ ਲਈ ਭਾਰਤ-ਅਮਰੀਕਾ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ - ਸੰਯੁਕਤ ਰਾਜ

ਭਾਰਤ ਅਤੇ ਅਮਰੀਕਾ ਵਿਚਾਲੇ ਸਾਲਾਨਾ 2 + 2 ਗੱਲਬਾਤ ਅਗਲੇ ਹਫ਼ਤੇ ਹੋਣ ਜਾ ਰਹੀ ਹੈ। ਇਸ ਸਾਲ ਚਰਚਾ ਦੇ ਮੁੱਦਿਆਂ ਵਿੱਚ ਚੀਨ ਦੀ ਵਿਸਥਾਰ ਨੀਤੀ ਵੀ ਪ੍ਰਮੁੱਖ ਸਥਾਨ ਰੱਖੇਗੀ। ਇਸ ਬਾਰੇ ਅਧਿਕਾਰੀਆਂ ਨੇ ਕਿਹਾ ਹੈ ਕਿ ਚੀਨ ਦੇ ਵੱਧ ਰਹੇ ਹਮਲਾਵਰ ਰਵੱਈਏ ਨੇ ਅਮਰੀਕਾ ਲਈ ਭਾਰਤ ਵਰਗੇ ਸਮਾਨ ਸੋਚ ਵਾਲੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਹੋਰ ਵੀ ਜ਼ਰੂਰੀ ਕਰ ਦਿੱਤਾ ਹੈ।

ਤਸਵੀਰ
ਤਸਵੀਰ
author img

By

Published : Oct 24, 2020, 5:16 PM IST

ਵਾਸ਼ਿੰਗਟਨ: ਅਗਲੇ ਹਫ਼ਤੇ ਭਾਰਤ ਅਤੇ ਅਮਰੀਕਾ ਦਰਮਿਆਨ 2 + 2 ਮੰਤਰੀਆਂ ਦੀ ਗੱਲਬਾਤ ਹੋ ਰਹੀ ਹੈ। ਭਾਰਤ ਅਤੇ ਚੀਨ ਦੇ ਵਿਗੜ ਰਹੇ ਸਬੰਧਾਂ ਦੇ ਦ੍ਰਿਸ਼ ਵਿੱਚ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਦੇ ਮਾਈਨੇ ਹੋਰ ਵੀ ਵਧ ਜਾਂਦੇ ਹਨ।

ਇਸ ਸਾਲ ਗੱਲਬਾਤ ਚਾਰ ਵੱਡੇ ਮੁੱਦਿਆਂ 'ਤੇ ਕੇਂਦਰਿਤ ਹੋਣ ਦੀ ਉਮੀਦ ਹੈ। ਇਹ ਮੁੱਦੇ ਹਨ- ਭਾਰਤੀ ਪ੍ਰਸ਼ਾਂਤ ਵਿੱਚ ਜਨਤਕ ਸਿਹਤ ਦੇ ਮਾਮਲਿਆਂ ਵਿੱਚ ਸਹਿਯੋਗ ਅਤੇ ਕੰਮ ਸਮੇਤ ਵਿਸ਼ਵੀ ਪੱਧਰੀ ਸਹਿਯੋਗ , ਆਰਥਿਕ ਸਹਿਯੋਗ ਸਮੇਤ ਊਰਜਾ ਅਤੇ ਪੁਲਾੜ ਦੇ ਖੇਤਰ ਵਿੱਚ ਸਹਿਯੋਗ, ਲੋਕਾਂ ਦਰਮਿਆਨ ਆਪਸੀ ਸਬੰਧ ਅਤੇ ਰੱਖਿਆ ਸਬੰਧ ਸ਼ਾਮਿਲ ਹਨ।

ਅਧਿਕਾਰੀ ਨੇ ਦੱਸਿਆ ਕਿ ਉੱਚ ਪੱਧਰੀ ਗੱਲਬਾਤ ਵੀ ਵਿਸ਼ਵਵਿਆਪੀ ਸਹਿਯੋਗ ਵਿੱਚ ਸ਼ਾਮਿਲ ਹੈ। ਉਨ੍ਹਾਂ ਕਿਹਾ, "ਹਿਮਾਲਿਆ ਤੋਂ ਦੱਖਣੀ ਚੀਨ ਸਾਗਰ ਤੱਕ ਇੰਡੋ-ਪ੍ਰਸ਼ਾਂਤ ਵਿੱਚ ਚੀਨ ਦੇ ਵੱਧ ਰਹੇ ਹਮਲਾਵਰ ਵਿਵਹਾਰ ਨੇ ਸਾਡੇ ਲਈ ਭਾਰਤ ਵਰਗੇ ਸਮਾਨ ਸੋਚ ਵਾਲੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ।"

ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਨਵੀਂ ਦਿੱਲੀ ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ‘ਟੂ ਪਲੱਸ ਟੂ’ ਮੰਤਰੀ ਮੰਤਰਾਲੇ ਦੀ ਗੱਲਬਾਤ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦਰਮਿਆਨ ਵਿਸ਼ਵਵਿਆਪੀ ਸਹਿਯੋਗ ਪ੍ਰਤੀ ਹੋਈ ਤਰੱਕੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅੱਗੇ ਚੁੱਕੇ ਜਾਣ ਵਾਲੇ ਕਦਮਾਂ ਦਾ ਖ਼ਾਕਾ ਤਿਆਰ ਕੀਤਾ ਜਾਵੇਗਾ।

ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ 3 ਨਵੰਬਰ ਨੂੰ ਹੋਣ ਵਾਲੀ ਹੈ ਅਤੇ ਇਨ੍ਹਾਂ ਚੋਣਾਂ ਤੋਂ ਪਹਿਲਾਂ ਟਰੰਪ ਸਰਕਾਰ ਦੀ ਆਖਰੀ ਸਭ ਤੋਂ ਵੱਡੀ ਕੂਟਨੀਤਕ ਗੱਲਬਾਤ ਹੋਵੇਗੀ। ਭਾਰਤ ਅਤੇ ਅਮਰੀਕਾ ਦੇ ਚੋਟੀ ਦੇ ਚਾਰ ਕੈਬਨਿਟ ਮੰਤਰੀ ਇਸ ਦੋ ਦਿਨਾਂ ਗੱਲਬਾਤ ਵਿੱਚ ਹਿੱਸਾ ਲੈਣਗੇ। ਇਸ ਬੈਠਕ ਵਿੱਚ ਅਗਲੇ ਚਾਰ ਸਾਲਾਂ ਦੇ ਲਈ ਦੇਸ਼ਾਂ ਦੇ ਸਬੰਧਾਂ ਦਾ ਨੀਂਹ ਪੱਥਰ ਰੱਖੇ ਜਾਦ ਦੀ ਸੰਭਾਵਨਾ ਹੈ, ਚੋਣਾਂ ਚਾਹੇ ਕੋਈ ਵੀ ਜਿੱਤੇ।

ਯੂਐਸ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਵਿਦੇਸ਼ ਵਿਭਾਗ ਅਤੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਅਮਰੀਕਾ ਦੇ ਭਾਰਤ ਨਾਲ ਸਬੰਧਾਂ ਲਈ ਦੋ-ਪੱਖੀ ਹਮਾਇਤ ਹੈ।

ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਵਾਸ਼ਿੰਗਟਨ ਡੀ ਸੀ ਵਿੱਚ ਵਿਦੇਸ਼ੀ ਪ੍ਰੈੱਸ ਸੈਂਟਰ ਦੁਆਰਾ ਆਯੋਜਿਤ ਇੱਕ ਕਾਨਫ਼ਰੰਸ ਕਾਲ ਦੌਰਾਨ ਪੱਤਰਕਾਰਾਂ ਨੂੰ ਦੱਸਿਆ, “ਇਸ 2 +2 ਗੱਲਬਾਤ ਵਿੱਚ ਅਮਰੀਕਾ ਅਤੇ ਭਾਰਤ ਦਰਮਿਆਨ ਸਮੁੱਚੀ ਰਣਨੀਤਕ ਭਾਈਵਾਲੀ ਵਿੱਚ ਹੋਈ ਪ੍ਰਗਤੀ ਅਤੇ ਆਉਣ ਵਾਲੇ ਸਮੇਂ ਦੀ ਸਮੀਖਿਆ ਕੀਤੀ ਜਾਵੇਗੀ। ਆਉਣ ਵਾਲੇ ਸਮੇਂ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਦਾ ਖ਼ਾਕਾ ਤਿਆਰ ਕੀਤਾ ਜਾਵੇਗਾ।

ਅਧਿਕਾਰੀ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ ਆਰਥਿਕਤਾ ਅਤੇ ਦੁਵੱਲੇ ਵਪਾਰ ਨੂੰ ਮੁੜ ਲੀਹ 'ਤੇ ਲਿਆਉਣ ਲਈ ਮਿਲ ਕੇ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਯੂਐਸ ਅੰਤਰਰਾਸ਼ਟਰੀ ਵਿਕਾਸ ਵਿੱਤ ਸਹਿਕਾਰਤਾ (ਯੂਆਈਡੀਐਫਸੀ) ਨੇ ਭਾਰਤ ਵਿੱਚ ਨਿਵੇਸ਼ ਪ੍ਰਾਜੈਕਟਾਂ ਲਈ 500 ਮਿਲੀਅਨ ਡਾਲਰ ਮੁਹੱਈਆ ਕਰਾਉਣ ਲਈ ਵਚਨਬੱਧਤਾ ਜਤਾਈ ਹੈ ਅਤੇ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਹੈ, ਜੋ ਭਾਰਤ ਅਤੇ ਖੇਤਰ ਵਿੱਚ ਨਿਵੇਸ਼ ਵਧਾਉਣ ਵਿੱਚ ਸਹਾਇਤਾ ਕਰੇਗਾ।

ਅਧਿਕਾਰੀ ਨੇ ਕਿਹਾ ਕਿ ਕੋਵਿਡ -19 ਟੀਕਾ ਵਿਕਸਿਤ ਕਰਨ ਲਈ ਸਾਂਝੇ ਯਤਨ ਕਮਾਲ ਦੀ ਤਰੱਕੀ ਦੇ ਨਾਲ ਜਾਰੀ ਹਨ।

ਉਨ੍ਹਾਂ ਕਿਹਾ ਕਿ ਛੇ ਤੋਂ ਵੱਧ ਅਮਰੀਕੀ ਕੰਪਨੀਆਂ ਅਤੇ ਸੰਸਥਾਵਾਂ ‘ਭਾਰਤ ਦੇ ਸੀਰਮ ਇੰਸਟੀਚਿਊਟ’ ਵਰਗੇ ਭਾਰਤੀ ਭਾਈਵਾਲਾਂ ਨਾਲ ਟੀਕੇ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਕ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਇਸ ਸਮੇਂ ਭਾਰਤ ਨਾਲ ਰੱਖਿਆ ਸੰਬੰਧ ਬਹੁਤ ਮਜ਼ਬੂਤ ​​ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.