ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹ ਆਪਣੇ ਬਚਪਨ ਦੇ ਸਮੇਂ ਦੌਰਾਨ ਇੰਡੋਨੇਸ਼ੀਆ ਵਿੱਚ ਹਿੰਦੂ ਮਹਾਂਕਾਵਿ ਰਮਾਇਣ ਅਤੇ ਮਹਾਭਾਰਤ ਦੀਆਂ ਕਹਾਣੀਆਂ ਸੁਣਿਆ ਕਰਦੇ ਸਨ। ਇਸ ਲਈ ਉਨ੍ਹਾਂਂ ਦੇ ਮਨ ਵਿੱਚ ਹਮੇਸ਼ਾਂ ਭਾਰਤ ਲਈ ਵਿਸ਼ੇਸ਼ ਸਥਾਨ ਹੈ।
ਓਬਾਮਾ ਦਾ ਭਾਰਤ ਪ੍ਰਤੀ ਲਗਾਵ
ਓਬਾਮਾ ਨੇ ਆਪਣੀ ਕਿਤਾਬ ''ਏ ਪ੍ਰੋਮਿਸਡ ਲੈਂਡ' ਸਿਰਲੇਖ ਵਿਚ ਭਾਰਤ ਪ੍ਰਤੀ ਖਿੱਚ ਬਾਰੇ ਲਿੱਖਿਆ ਹੈ। ਉਨ੍ਹਾਂਂ ਕਿਹਾ, 'ਸ਼ਾਇਦ ਇਹ ਉਸ ਦਾ (ਭਾਰਤ) ਆਕਾਰ ਹੈ (ਜੋ ਆਕਰਸ਼ਿਤ ਕਰਦਾ ਹੈ), ਜਿੱਥੇ ਦੁਨੀਆ ਦੀ ਆਬਾਦੀ ਦਾ ਛੇਵਾਂ ਹਿੱਸਾ ਰਹਿੰਦਾ ਹੈ। ਜਿੱਥੇ ਤਕਰੀਬਨ ਦੋ ਹਜ਼ਾਰ ਵੱਖ-ਵੱਖ ਨਸਲੀ ਭਾਈਚਾਰੇ ਰਹਿੰਦੇ ਹਨ ਅਤੇ ਜਿਥੇ ਸੱਤ ਸੌ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਕਿਤਾਬ 'ਚ ਓਬਾਮਾ ਨੇ ਕਿਹਾ ਕਿ ਉਹ ਸਾਲ 2010 'ਚ ਬਤੌਰ ਰਾਸ਼ਟਰਪਤੀ ਦੌਰੇ ਤੋਂ ਪਹਿਲਾਂ ਕਦੀਂ ਭਾਰਤ ਨਹੀਂ ਆਏ ਸਨ ਪਰ ਇਹ ਦੇਸ਼ ਹਮੇਸ਼ਾ ਉਨ੍ਹਾਂ ਦੀ ਕਲਪਨਾ 'ਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। ਉਨ੍ਹਾਂ ਅੱਗੇ ਲਿੱਖਿਆ ਕਿ ਕਾਲਜ 'ਚ ਪਾਕਿਸਤਾਨੀ ਤੇ ਭਾਰਤੀ ਦੋਸਤਾਂ ਦੇ ਵਫ਼ਦ ਨੇ ਉਨ੍ਹਾਂ ਦਾਲ, ਕੀਮਾ ਖਾਣਾ ਤੇ ਬਨਾਉਣਾ ਸਿੱਖਿਆ ਤੇ ਉਨ੍ਹਾਂ ਦੀ ਬਾਲੀਵੁਡ ਫ਼ਿਲਮਾਂ 'ਚ ਰੂਚੀ ਵੀ ਜਗਾਈ।
ਭਾਰਤ ਦੇ ਪ੍ਰਤੀ ਆਕਰਸ਼ਨ ਦਾ ਮੁੱਖ ਕਾਰਨ ਮਹਾਤਮਾ ਗਾਂਧੀ
ਓਬਾਮਾ ਨੇ ਕਿਹਾ ਕਿ ਭਾਰਤ ਦੇ ਪ੍ਰਤੀ ਆਕਰਸ਼ਨ ਦਾ ਮੁੱਖ ਕਾਰਨ ਮਹਾਤਮਾ ਗਾਂਧੀ ਹੈ। ਜਿਨ੍ਹਾਂ ਦਾ 'ਬ੍ਰਿਟਿਸ਼ ਸ਼ਾਸਨ ਦੇ ਖਿਲਾਫ਼ ਅਹਿੰਸਕ ਅੰਦੋਲਨ ਇੱਕ ਉਮੀਦ ਦੀ ਰੋਸ਼ਣੀ ਬਣਿਆ। ਅਮਰੀਕਾ ਦੇ 44ਵੇਂ ਰਾਸ਼ਟਰਪਤੀ ਰਹਿ ਚੁੱਕੇ ਓਬਾਮਾ ਨੇ ਹਾਲਾਂਕਿ ਇਸ ਗੱਲ 'ਤੇ ਖੇਦ ਜਤਾਇਆ ਕਿ ਭਾਰਤੀ ਮਹਾਂਪੁਰਸ਼ ਧਰਮ ਦੇ ਆਧਾਰ 'ਤੇ ਹੋ ਰਹੀ ਵੰਡ ਨੂੰ ਰੋਕਣ 'ਚ ਅਸਮਰਥ ਰਹੇ।