ਟੋਰਾਂਟੋ: ਬ੍ਰਿਟਿਸ਼ ਕੋਲੰਬੀਆ ਵਿੱਚ ਕੈਨੇਡੀਅਨ ਏਅਰ ਫੋਰਸ ਦੇ ਜੈੱਟ ਦੇ ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫੌ਼ਜ ਅਧਿਕਾਰੀ ਨੇ ਕਿਹਾ ਕਿ ਐਤਵਾਰ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਕੋਰੋਨਾ ਵਾਇਰਸ ਵਿਰੁੱਧ ਜਨਤਕ ਯਤਨਾਂ ਨੂੰ ਸਲਾਮ ਕਰਨ ਲਈ ਇੱਕ ਪ੍ਰਦਰਸ਼ਨ ਦੌਰਾਨ ਕਨੈਡਾ ਦੇ ਸਨੋਬਰਡਜ਼ ਦਾ ਇੱਕ ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ।
ਸਥਾਨਕ ਮੀਡੀਆ ਦੇ ਅਨੁਸਾਰ, ਜਹਾਜ਼ ਐਤਵਾਰ ਸਵੇਰੇ ਕਮਲੂਪਸ ਹਵਾਈ ਅੱਡੇ ਉਤੇ ਜਹਾਜ਼ ਉਤਰਨ ਦੇ ਕੁਝ ਸਮੇਂ ਪਹਿਲਾਂ ਇੱਕ ਮਕਾਨ ਦੇ ਬਾਹਰ ਹਾਦਸਾਗ੍ਰਸਤ ਹੋ ਗਿਆ। ਸੂਬਾਈ ਸਿਹਤ ਮੰਤਰੀ ਅਡਰੀਅਨ ਡਿਕਸ ਨੇ ਟਵੀਟ ਕੀਤਾ ਕਿ ਹਾਦਸੇ ਵਿੱਚ ਜਖ਼ਮੀ ਹੋਏ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਪਾਇਲਟ ਹਾਦਸੇ ਤੋਂ ਪਹਿਲਾਂ ਪੈਰਾਸ਼ੂਟ ਨਾਲ ਜਹਾਜ਼ ਵਿਚੋਂ ਬਾਹਰ ਨਿਕਲਿਆ ਸੀ। ਪਾਇਲਟ ਇਕ ਘਰ ਦੀ ਛੱਤ 'ਤੇ ਉਤਰਿਆ ਅਤੇ ਉਸ ਦੀ ਪਿੱਠ ਅਤੇ ਗਰਦਨ ਉੱਤੇ ਸੱਟਾਂ ਲੱਗੀਆਂ ਸਨ।
ਜਦਕਿ, ਇਸ ਹਾਦਸੇ ਵਿੱਚ ਇਕ ਹੋਰ ਪਾਇਲਟ ਦੀ ਮੌਤ ਹੋ ਗਈ ਅਤੇ ਜ਼ਖ਼ਮੀ ਪਾਇਲਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਸੈਲੂਨ ਵਾਲੀਆਂ ਦੀ ਵੀ ਸੁਣੇ ਸਰਕਾਰ....!